ਨਵੀਂ ਦਿੱਲੀ, : ਮੁੰਬਈ ਵਿਚ ਜੰਗੀ ਬੇੜੇ INS ਰਣਵੀਰ ਵਿਚ ਧਮਾਕਾ ਹੋਇਆ ਹੈ। ਇਸ ਧਮਾਕੇ ਵਿਚ ਭਾਰਤੀ ਜਲ ਸੈਨਾ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਹਨ। ਤਾਜ਼ਾ ਅਪਡੇਟ ਮੁਤਾਬਕ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਭਾਰਤੀ ਜਲ ਸੈਨਾ ਦੇ ਬਿਆਨ ਵਿੱਚ ਕਿਹਾ ਗਿਆ ਹੈ, “ਮੁੰਬਈ ਨੇਵਲ ਡਾਕਯਾਰਡ ਵਿਚ ਇਕ ਮੰਦਭਾਗੀ ਘਟਨਾ ਵਿਚ, ਆਈਐੱਨਐੱਸ ਰਣਵੀਰ ਦੇ ਇਕ ਅੰਦਰੂਨੀ ਡੱਬੇ ਵਿੱਚ ਧਮਾਕਾ ਹੋਇਆ, ਜਿਸ ਦੇ ਨਤੀਜੇ ਵਜੋਂ ਤਿੰਨ ਨੇਵੀ ਸੈਨਿਕਾਂ ਦੀ ਮੌਤ ਹੋ ਗਈ।” ਜਹਾਜ਼ ਦੇ ਅਮਲੇ ਨੇ ਤੁਰੰਤ ਪ੍ਰਤੀਕਿਰਿਆ ਕਰਦੇ ਹੋਏ ਸਥਿਤੀ ਨੂੰ ਕਾਬੂ ਕੀਤਾ। ਫਿਲਹਾਲ ਕਿਸੇ ਵੱਡੇ ਨੁਕਸਾਨ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ INS ਰਣਵੀਰ ਨਵੰਬਰ 2021 ਤੋਂ ਈਸਟਰਨ ਨੇਵਲ ਕਮਾਂਡ ਤੋਂ ਇੱਕ ਕਰਾਸ-ਕੋਸਟ ਸੰਚਾਲਨ ਤਾਇਨਾਤੀ ‘ਤੇ ਸੀ ਅਤੇ ਜਲਦੀ ਹੀ ਬੇਸ ਪੋਰਟ ‘ਤੇ ਵਾਪਸ ਆਉਣਾ ਵਾਲਾ ਸੀ। ਘਟਨਾ ਦੇ ਕਾਰਨਾਂ ਦੀ ਜਾਂਚ ਲਈ ਬੋਰਡ ਆਫ਼ ਇਨਕੁਆਇਰੀ ਦੇ ਹੁਕਮ ਦਿੱਤੇ ਗਏ ਹਨ।