ਅੰਮ੍ਰਿਤਸਰ- ਅਟਾਰੀ ਸਰਹੱਦ ‘ਤੇ ਰੋਜ਼ਾਨਾ ਹੋਣ ਵਾਲੀ ਰੀਟਰੀਟ ਸਮਾਰੋਹ ਆਮ ਲੋਕਾਂ ਲਈ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਪਰ ਇਸ ਵਾਰ ਇਹ ਰਸਮ ਕੁਝ ਪਾਬੰਦੀਆਂ ਦੇ ਨਾਲ ਸ਼ੁਰੂ ਕੀਤੀ ਗਈ ਹੈ। ਦੱਸਣਯੋਗ ਹੈ ਕਿ 3 ਜਨਵਰੀ ਨੂੰ ਹੀ ਕੋਵਿਡ ਦੀ ਤੀਜੀ ਲਹਿਰ ਸ਼ੁਰੂ ਹੋਣ ਦੇ ਨਾਲ ਹੀ, ਰੀਟਰੀਟ ਸੈਰੇਮਨੀ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ।
ਡੀਸੀ ਦਫ਼ਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਰੀਟਰੀਟ ਸੈਰੇਮਨੀ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਪਰ ਇਸ ਰਿਟਰੀਟ ਸਮਾਰੋਹ ਨੂੰ ਦੇਖਣ ਲਈ ਉਹੀ ਲੋਕ ਜਾ ਸਕਦੇ ਹਨ, ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ।
ਸੈਲਾਨੀਆਂ ਨੂੰ ਬੀਐਸਐਫ ਸੁਰੱਖਿਆ ਕਰਮਚਾਰੀਆਂ ਤੋਂ ਪੂਰੇ ਟੀਕਾਕਰਨ ਸਰਟੀਫਿਕੇਟ ਦੀ ਜਾਂਚ ਕਰਨ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹਰੇਕ ਵਿਅਕਤੀ ਦੀ ਥਰਮਲ ਸਕਰੀਨਿੰਗ (ਸਰੀਰ ਦਾ ਤਾਪਮਾਨ) ਵੀ ਕੀਤੀ ਜਾਵੇਗੀ।