ਆਦਮਪੁਰ, (ਰਣਜੀਤ ਸਿੰਘ ਬੈਂਸ)-: ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਦਿਆਰਥੀ ਵਿੰਗ ਸਟੂਡੈਂਟ ਆਰਗਨਾਈਜ਼ੇਸ਼ਨ ਆਫ਼ ਇੰਡੀਆ ਦੋਆਬਾ ਜੋਨ 1 ਦੇ ਜ਼ਿਲ੍ਹਾਂ ਪ੍ਰਧਾਨ ਚੇਤਨਪਾਲ ਸਿੰਘ ਹੰਨੀ ’ਤੇ ਅੰਮ੍ਰਿਤਪਾਲ ਸਿੰਘ ਰੰਧਾਵਾ ਹਲਕਾ ਪ੍ਰਧਾਨ ਦੀ ਮੀਟਿੰਗ ਆਦਮਪੁਰ ਵਿਖੇ ਹੋਏ। ਉਨ੍ਹਾਂ ਦੱਸਿਆ ਕਿ ਐਸ.ਓ.ਆਈ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ਵਿੱਚ ਹਲਕੇ ਦੇ ਸਮੂਹ ਪਿੰਡਾਂ ਵਿੱਚ ਡੱਟਕੇ ਪ੍ਰਚਾਰ ਕਰੇਗੀ। ਉਨ੍ਹਾਂ ਕਿਹਾ ਕਿ ਵੋਟਾ ਦਾ ਪ੍ਰਚਾਰ ਕਰਨ ਸਬੰਧੀ ਨੌਜਵਾਨਾਂ ਦੀਆ ਵੱਡੇ ਪੱਧਰ ਤੇ ਮੀਟਿੰਗ ਚੱਲ ਰਹੀਆਂ ਹਨ ਅਤੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ਵਿੱਚ ਹਲਕਾ ਆਦਮਪੁਰ ਡੋਰ ਟੂ ਡੋਰ ਪ੍ਰਚਾਰ ਕਰੇਗੀ ।