ਬਾਬਾ ਬਕਾਲਾ ਸਾਹਿਬ,ਰਈਆ – (ਸੁਖਵਿੰਦਰ ਬਾਵਾ )-ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਅੰਦਰ ਆਉਂਦੇ ਪਿੰਡ ਖਲਚੀਆਂ ਵਿਖੇ ਮਾਝੇ ਦੇ ਜ਼ੋਨ ਇੰਚਾਰਜ ਚੇਤਨ ਚੌਹਾਨ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਇੰਚਾਰਜ ਸ਼ਾਂਤ ਨੂੰ ਚੌਹਾਨ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਕਸਬਾ ਖਲਚੀਆਂ ਵਿਖੇ ਲਗਪਗ ਵੀਹ ਪਿੰਡਾਂ ਦੇ ਬੂਥ ਇੰਚਾਰਜਾਂ ਦੀ ਮੀਟਿੰਗ ਹੋਈ । ਜਿਸ ਵਿੱਚ ਵੱਖ ਵੱਖ ਪਿੰਡਾਂ ਦੇ ਬੂਥ ਇੰਚਾਰਜਾਂ ਨੇ ਹਿੱਸਾ ਲਿਆ ਇਸ ਮੌਕੇ ਵਿਧਾਇਕ ਨੇ ਕਿਹਾ ਹੈ ਕਿ ਕਿਸ ਤਰ੍ਹਾਂ ਬੂਥਾਂ ਦੇ ਉੱਪਰ ਕੰਮ ਕਰਨਾ ਹੈ ਇਸ ਸੰਬੰਧੀ ਉਨ੍ਹਾਂ ਨੇ ਜਾਣਕਾਰੀ ਦਿੱਤੀ । ਇਸ ਮੌਕੇ ਉਨ੍ਹਾਂ ਨਾਲ ਡਾ ਬਿਕਰਮਜੀਤ ਸਿੰਘ ਬਾਠ , ਪਰਮਜੀਤ ਸਿੰਘ ਪੰਮਾ ,ਬਿੰਦ ਫੌਜੀ, ਸੋਨੀ ਮੈਂਬਰ ,ਜੋਗਿੰਦਰ ਸਿੰਘ ਜੀ ਓ ਜੀ ,ਡਾ ਬਲਦੇਵ ਸਿੰਘ, ਪ੍ਰਦੀਪ ਸਿੰਘ ਭਲਾਈਪੁਰ’ ਪੀਏ ਜਗਦੀਪ ਮਾਨ ਸਰਪੰਚ ਕਾਲੇਕੇ ਅਤੇ ਬਲਜਿੰਦਰ ਸਿੰਘ ਸਮੇਤ ਜਸਪਾਲ ਆਦਿ ਹਾਜ਼ਰ ਸਨ।