ਗੁਰਦਾਸਪੁਰ,ਡੇਰਾ ਬਾਬਾ ਨਾਨਕ – (ਰਛਪਾਲ ਸਿੰਘ ,ਵਿਨੋਦ ਸੋਨੀ )-ਜਿਲਾ ਗੁਰਦਾਸਪੁਰ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਵਿੱਚ ਕਾਂਗਰਸ ਦਾ ਗੜ੍ ਮਨੇ ਜਾਦੇ ਕਿਲ੍ਹੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਨੂੰ ਵੱਡਾ ਖੋਰਾ ਲਗਾਉਂਦਿਆਂ ਹਲਕੇ ਦੇ ਪਿੰਡ ਛੋਟੇ ਘੁੰਮਣ ਤੋਂ ਕੱਟੜ ਸਮਰਥਕ ਸੀਨੀਅਰ ਕਾਂਗਰਸੀ ਆਗੂ ਬਾਬਾ ਅਮਰੀਕ ਸਿੰਘ ਅਜ ਆਪਣੇ ਹਜਾਰਾਂ ਸਮਰਥਕਾਂ ਸਮੇਤ ਕਾਂਗਰਸ ਨੂੰ ਅਲਵਿਦਾ ਆਖਕੇ ਬਿਕਰਮ ਮਜੀਠੀਆ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ । ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਦੀ ਸਥਿਤੀ ਕਾਫ਼ੀ ਮਜ਼ਬੂਤ ਹੋਈ ਹੈ ।
ਇਸ ਮੌਕੇ ਬਿਕਰਮਜੀਤ ਸਿੰਘ ਮਜੀਠੀਆ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਬਾਬਾ ਅਮਰੀਕ ਸਿੰਘ ਅਤੇ ਸਮਰਥਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਨਾਲ ਹੀ ਬਿਕਰਮ ਮਜੀਠੀਆ ਨੇ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਉਮੀਦਵਾਰ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਰੰਧਾਵਾ ਆਪਣੀ ਸੱਤਾ ਦੇ ਨਸ਼ੇ ਵਿਚ ਆਪਣੇ ਅਹੁਦੇ ਦੀ ਤੇ ਭਾਸ਼ਾ ਦੀ ਮਰਿਯਾਦਾ ਵੀ ਭੁੱਲ ਚੁਕੇ ਹਨ । ਰੰਧਾਵਾ ਦੀ ਮੰਦੀ ਭਾਸ਼ਾ ਅਤੇ ਬੋਲਚਾਲ ਤੋਂ ਹਲਕੇ ਦੇ ਦੁਖੀ ਲੋਕ ਕਾਂਗਰਸੀ, ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ ਉਹਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਹਲਕਾ ਡੇਰਾ ਬਾਬਾ ਨਾਨਕ ਵਿੱਚ ਸੁਖਜਿੰਦਰ ਰੰਧਾਵਾ ਦੀ ਸਤਰ ਛਾਯਾ ਹੇਠ ਹੋਏ ਘਪਲਿਆਂ ਦੀ ਜਾਂਚ ਕਰਵਾਈ ਜਾਵੇਗੀ ਤੇ ਜਿਹੜੀ ਪ੍ਰਾਪਰਟੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਹਲਕੇ ਪਿੰਡ ਭਿਖਾਰੀਵਾਲ ਤੇ ਕਾਹਲਾਵਾਲੀ ਦੇ ਸਰਪੰਚਾਂ ਨੂੰ ਸਰਕਾਰੀ ਕਰੋੜਾਂ ਰੁਪਏ ਦੀਆਂ ਮੋਟੀਆਂ ਗਰਾਂਟਾਂ ਦੇ ਕੇ ਇਨ੍ਹਾਂ ਪਿੰਡਾਂ ਦੇ ਸਰਪੰਚ ਨਿਰਮਲ ਸਿੰਘ ਅਠਵਾਲ ਦੇ ਨਾਲ ਮਿਲ ਕੇ ਤੇ ਕਾਲਾਂਵਾਲੀ ਦੇ ਸਰਪੰਚ ਮੱਖਣ ਸਿੰਘ ਦੇ ਜਵਾਈ ਦੇ ਨਾਂ ਤੇ ਜਵਾਈ ਤੇ ਕੁੜੀ ਦੇ ਨਾਮ ਤੇ ਜਵਾਈ ਦੇ ਭਰਾ ਦੇ ਨਾਮ ਤੇ ਜੋ ਪ੍ਰਾਪਰਟੀਆਂ ਤੇ ਬੈਂਕਾਂ ਦੇ ਖਾਤਿਆਂ ਵਿੱਚ ਵਿਦੇਸ਼ਾਂ ਤੋਂ ਫੰਡਿੰਗ ਮੰਗਵਾ ਕੇ ਉਕਤਾਨ ਦੇ ਖਾਤਿਆਂ ਵਿੱਚ ਪਾਈਆਂ ਹਨ ਤੇ ਸੁਖਜਿੰਦਰ ਰੰਧਾਵਾ ਨੇ ਗੁਰਦਾਸਪੁਰ ਸ਼ਹਿਰ ਵਿਚ ਜਾਇਦਾਦ ਬਣਾਈ ਹੈ ਜਿਸ ਵਿਚ ਜਮੀਨ, ਕੋਠੀਆਂ, ਪਲਾਟ ਖਰੀਦੇ ਹਨ ਜੋ ਕਿ ਹੁਣ ਉਨ੍ਹਾਂ ਵੱਲੋਂ ਰੰਧਾਵੇ ਦੇ ਨਾਂ ਤੇ ਤਬਦੀਲ ਕੀਤੀਆਂ ਜਾਣੀਆਂ ਹਨ ਤੇ ਆਪਣੇ ਹਲਕੇ ਦੇ ਲੋਕਾਂ ਨੂੰ ਅਸ਼ਲੀਲ ਗਾਲ੍ਹਾਂ ਨਾਲ ਤੋਲਦਾ ਰਿਹਾ ਤੇ ਤੋਲ ਰਿਹਾ ਹੈ ਮਜੀਠੀਆ ਨੇ ਸੁਖਜਿੰਦਰ ਰੰਧਾਵਾ ਨੂੰ ਵੰਗਾਰਦੇ ਹੋਏ ਕਿਹਾ ਕਿ ਰੰਧਾਵਾ ਵੀ ਹੁਣ ਆਪਣੇ ਪੱਟਾ ਨੂੰ ਤੇਲ ਲਗਾ ਕੇ ਰੱਖੇ ,ਕਿਉਕਿ ਹਲਕਾ ਡੇਰਾ ਬਾਬਾ ਨਾਨਕ ਦੇ ਸਮੁੱਚੇ ਲੋਕਾਂ ਨੇ ਮਨ ਬਣਾ ਲਿਆ ਹੈ ਅਤੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਨਾਉਣ ਜਾ ਰਹੇ ਹਨ।
ਓਥੇ ਹੀ ਆਪਣੇ ਸਮਰਥਕਾਂ ਸਮੇਤ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਬਾਬਾ ਅਮਰੀਕ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਸਰਪੰਚ,ਪੰਚ ਅਤੇ ਲੋਕ ਸੁਖਜਿੰਦਰ ਰੰਧਾਵਾ ਦੀ ਬੋਲਬਾਣੀ ਤੋਂ ਤੰਗ ਆ ਚੁਕੇ ਸੀ ਤੇ ਹੁਣ ਸਮਾਂ ਆ ਗਿਆ ਹੈ ਕੇ ਲੋਕ ਆਪਣੀ ਹੋਈ ਬੇਇਜਤੀ ਦਾ ਜਵਾਬ ਰੰਧਾਵਾ ਨੂੰ ਦੇਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਨੂੰ ਵੱਡੀ ਲੀਡ ਨਾਲ ਜੀਤਉਣਗੇ।