ਹੁਸ਼ਿਆਰਪੁਰ,ਆਦਮਪੁਰ 22 ਜਨਵਰੀ (ਰਣਜੀਤ ਸਿੰਘ ਬੈਂਸ) ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨ ਖੇਲਾਂ ਵਿਖੇ ਕਰਨਲ ਰਵੀ ਦੱਤ ਮੋਦਗਿਲ ਨੇ 31,000/- ਰੁਪਏ ਦੀ ਰਾਸ਼ੀ ਸਪੈਸ਼ਲ ਬੱਚਿਆਂ ਦੀ ਭਲਾਈ ਲਈ ਦਾਨ ਦਿੱਤੀ। ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਕਾਰਜਕਰਨੀ ਦੇ ਮੈਂਬਰ ਕਰਨਲ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ ਨਾਲ ਕਰਨਲ ਰਵੀ ਮੋਦਗਿਲ ਹਰ ਸਾਲ ਸਕੂਲ ਵਿੱਚ 31,000/- ਰੁਪਏ ਦੀ ਰਾਸ਼ੀ ਸਪੈਸ਼ਲ ਬੱਚਿਆਂ ਦੀ ਭਲਾਈ ਲਈ ਭੇਂਟ ਕਰਦੇ ਹਨ।
ਆਸ਼ਾਦੀਪ ਵੈਲਫੇਅਰ ਸੁਸਾਇਟੀ ਪ੍ਰਧਾਨ ਸਰਦਾਰ ਤਰਨਜੀਤ ਸਿੰਘ ਸੀ.ਏ., ਸਕੱਤਰ ਹਰਬੰਸ ਸਿੰਘ, ਪਰਮਜੀਤ ਸਿੰਘ ਸਚਦੇਵਾ, ਸ.ਮਲਕੀਤ ਸਿੰਘ ਮਹੇਰੂ ਨੇ ਇਸ ਸਹਿਯੋਗ ਲਈ ਕਰਨਲ ਰਵੀ ਦੱਤ ਮੋਦਗਿਲ ਦਾ ਧੰਨਵਾਦ ਕੀਤਾ।