ਮੂਣਕ, 26 ਜਨਵਰੀ (ਨਰੇਸ ਤਨੇਜਾ ) ਬੀਤੇ ਦਿਨੀਂ ਸ਼ੈਲਰ ਐਸੋਸੀਏਸ਼ਨ ਮੂਣਕ ਦਾ ਸਾਂਝਾ ਵਫਦ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ੍ਰ ਸੁਖਦੇਵ ਸਿੰਘ ਢੀਂਡਸਾ ਨੂੰ ਮਿਲਿਆ ਜਿਨ੍ਹਾਂ ਨੇ ਸ਼ੈਲਰ ਕਾਰੋਬਾਰ ਦੌਰਾਨ ਆਉਂਦਿਆਂ ਮੁਸ਼ਕਿਲਾਂ ਨੂੰ ਹੱਲ ਕਰਨ ਸਬੰਧੀ ਢੀਂਡਸਾ ਨਾਲ ਮੀਟਿੰਗ ਕੀਤੀ ਇਸ ਮੌਕੇ ਸ਼ੈਲਰ ਮਾਲਕਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਢੀਂਡਸਾ ਦੇ ਹੱਕ ਚ ਸਮੱਰਥਨ ਕਰਨ ਐਲਾਨ ਵੀ ਕੀਤਾ ਮੀਟਿੰਗ ਦੌਰਾਨ ਸ਼ੈਲਰ ਮਾਲਕਾਂ ਦੀਆਂ ਮੰਗਾਂ ਦਾ ਮੋਕੇ ਤੇ ਹੱਲ ਹੋਣ ਤੇ ਐਸੋਸੀਏਸ਼ਨ ਨੇ ਸ੍ਰ ਢੀਂਡਸਾ ਦਾ ਧੰਨਵਾਦ ਕੀਤਾ ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਢੀਂਡਸਾ ਨੇ ਕਿਹਾ ਸ਼ੈਲਰ ਮਾਲਕਾਂ ਦੀਆਂ ਰਹਿੰਦੀਆਂ ਪ੍ਰਮੁੱਖ ਮੰਗਾਂ ਸਬੰਧੀ ਜਲਦੀ ਕੇਂਦਰ ਸਰਕਾਰ ਨਾਲ ਮੀਟਿੰਗ ਕਰਕੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ, ਇਸ ਮੌਕੇ ਭੀਮ ਸੈਨ ਗਰਗ, ਅਸ਼ੋਕ ਕੁਮਾਰ ਸਿੰਗਲਾ, ਕੇਵਲ ਕ੍ਰਿਸ਼ਨ ਹਰਿਆਊ,ਲੇਖਰਾਮ, ਪ੍ਰਿੰਸ ਕੁਮਾਰ,ਕਿਰਨ ਕੁਮਾਰ, ਜੋਗਿੰਦਰ ਪਾਲ, ਮੋਹਿਕ ਗਰਗ, ਸੰਦੀਪ ਕੁਮਾਰ,ਪ੍ਰਦੀਪ ਰਾਓ, ਮੁਰਾਰੀ ਬਾਂਸਲ,ਰਿਸੂ ਮਨਿਆਣਾ, ਵੀਜੇ ਮਨਿਆਣਾ, ਰਕੇਸ਼ ਕੁਮਾਰ, ਭੂਰਾ ਜੈਨ, ਜੈਪਾਲ, ਸ਼ੈਟੀ ਸਿੰਗਲਾ, ਰਿਤਿਕ ਸਿੰਗਲਾ, ਆਦਿ ਮੌਜੂਦ ਸਨ
ਫੋਟੋ ਕੈਪਸਨ, ਸ਼ੈਲਰ ਐਸੋਸੀਏਸ਼ਨ ਦਾ ਸਾਂਝਾ ਵਫਦ ਸ੍ਰ ਸੁਖਦੇਵ ਸਿੰਘ ਢੀਂਡਸਾ ਦਾ ਧੰਨਵਾਦ ਕਰਦਾ ਹੋਇਆ