ਚੰਡੀਗੜ੍ਹ-ਪੰਜਾਬ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਲੋਕ ਇਨਸਾਫ਼ ਪਾਰਟੀ ਵੱਲੋਂ ਬੁੱਧਵਾਰ ਦੇਰ ਰਾਤ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ ਗਈ ਹੈ ਜਿਸ ‘ਚ 10 ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ।
ਸੂਚੀ ਮੁਤਾਬਕ ਫਗਵਾੜੇ ਤੋਂ ਜਰਨੈਲ ਨੰਗਲ, ਬਰਨਾਲਾ ਤੋਂ ਕਰਮਜੀਤ ਸਿੰਘ, ਨਕਦੋਰ ਤੋਂ ਦਵਿੰਦਰ ਸਿੰਘ ਸੰਗੋਵਾਲ, ਫਤਿਹਗੜ ਚੂੜੀਆਂ ਤੋਂ ਮਨਜੀਤ ਸਿੰਘ ਚਤੋੜਗੜ, ਬਾਬਾ ਬਕਾਲਾ ਤੋਂ ਹਰਪ੍ਰੀਤ ਸਿੰਘ, ਕੋਟਕਪੂਰ ਤੋਂ ਕੁਲਵਿੰਦਰ ਸਿੰਘ ਸੰਧੂ, ਜੀਰਾ ਤੋਂ ਦਵਿੰਦਰਜੀਤ ਸਿੰਘ ਜੀਰਾ, ਬੁਢਲਾਡਾ ਤੋਂ ਰਣਜੀਤ ਸਿੰਘ, ਚਮਕੌਰ ਸਾਹਿਬ ਤੋਂ ਰਘਬੀਰ ਸਿੰਘ ਗੜਾਂਗ ਅਤੇ ਭਦੌੜ ਤੋਂ ਬਾਬਾ ਜਗਰੂਰ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ।