ਹੁਸ਼ਿਆਰਪੁਰ,ਆਦਮਪੁਰ 28 ਜਨਵਰੀ (ਰਣਜੀਤ ਸਿੰਘ ਬੈਂਸ) ਸੰਯੁਕਤ ਸਮਾਜ ਮੋਰਚਾ ਦੇ ਹਲਕਾ ਸ਼ਾਮ ਚੋਰਾਸੀ ਤੋਂ ਉਮੀਦਵਾਰ ਠੇਕੇਦਾਰ ਭਗਵਾਨ ਦਾਸ ਸਿੱਧੂ ਦੇ ਅੱਡਾ ਦੋਸੜਕੇ ਵਿਚ ਦਫਤਰ ਦਾ ਉਦਘਾਟਨ ਕਰਦੇ ਹੋਏ ਹਰਭਜਨ ਸਿੰਘ ਧੂਤ, ਗੁਰਵਿੰਦਰ ਸਿੰਘ ਖੰਗੂੜਾ ਜਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ,ਨਵਪ੍ਰੀਤ ਉੱਪਲ ਬਲਾਕ ਜਨ ਸਕੱਤਰ ਨੇ ਸਾਂਝੇ ਤੌਰ ਤੇ ਕੀਤਾ। ਇਸ ਸਮੇਂ ਠੇਕੇਦਾਰ ਭਗਵਾਨ ਦਾਸ ਸਿੱਧੂ ਨੇ ਕਿਹਾ ਕਿ ਉਹ ਕਿਸਾਨਾਂ,ਮਜ਼ਦੂਰਾਂ, ਵਪਾਰੀਆਂ, ਕਿਰਤੀ ਲੋਕਾਂ ਦੇ ਹੱਕਾਂ ਲਈ ਹਮੇਸ਼ਾਂ ਅਵਾਜ ਬੁਲੰਦ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਰੀਬ 13 ਮਹੀਨੇ ਤੋਂ ਵੱਧ ਸਮਾਂ ਚਲੇ ਕਿਸਾਨ ਅੰਦੋਲਨ ਕਰਕੇ ਹੀ ਖੇਤੀ ਵਿਰੋਧੀ ਕਨੂੰਨ ਵਾਪਸ ਹੋਏ ਹਨ।ਉਨ੍ਹਾਂ ਕਿਹਾ ਕਿ 700 ਤੋਂ ਵੱਧ ਕਿਸਾਨਾਂ ਦੀਆਂ ਸ਼ਹੀਦੀਆਂ ਤੋਂ ਬਾਅਦ ਭਾਜਪਾ ਦੀ ਕੇਂਦਰ ਸਰਕਾਰ ਨੇ ਬਿਲ ਵਾਪਸ ਲਏ,ਇਨ੍ਹਾਂ ਸ਼ਹੀਦੀਆਂ ਦਾ ਖਮਿਆਜ਼ਾ ਭਾਜਪਾ, ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਇਸ ਸਮੇਂ ਜਰਨੈਲ ਸਿੰਘ ਉਦੇਵਾਲ, ਸਤਪਾਲ ਸਿੰਘ ਚਕਖੇਲਾ,ਜਗਤਾਰ ਸਿੰਘ ਧੂਤ ਕਲਾਂ,ਸਤਨਾਮ ਸਿੰਘ ਹੰਭੋਵਾਲ,ਅਮਰ ਸਿੰਘ ਸੋਤਲਾ,ਪੂਰਨ ਸੋਤਲਾ,ਗੋਲਡੀ ਗੋਜਰਾ,ਸ਼ੀਤਲ ਸਿੰਘ, ਨਿਰਮਲ ਸਿੰਘ, ਸ਼ਮਸ਼ੇਰ ਸਿੰਘ, ਅਨਮੋਲ,ਲੱਕੀ ਗਜਹਾਂ ਗਿੱਲਾਂ, ਸੰਦੀਪ ਸਿੰਘ, ਬਾਵਾ ਸੋਤਲਾ, ਨਾਲ ਹਨ ਠੇਕੇਦਾਰ ਭਗਵਾਨ ਦਾਸ ਸਿੱਧੂ, ਸਤਪਾਲ ਭਰਜਵਾਜ,ਇੰਦਰਜੀਤ ਬੱਧਣ ਅਤੇ ਹੋਰ ਆਗੂ ਤੇ ਇਲਾਕਾ ਨਿਵਾਸੀ।