ਹੁਸ਼ਿਆਰਪੁਰ,ਆਦਮਪੁਰ 28 ਜਨਵਰੀ (ਰਣਜੀਤ ਸਿੰਘ ਬੈਂਸ)- ਲਾਇਨਜ਼ ਕਲੱਬ ਹੁਸ਼ਿਆਰਪੁਰ ਐਕਸ਼ਨ ਵਲੋੋਂ ਗਣਤੰਤਰਤਾ ਦਿਵਸ ਹੁਸ਼ਿਆਰਪੁਰ ਵਿਖੇ ਝੁੱਗੀ ਝੋੋੰਪੜੀ ਵਾਸੀਆ ਨਾਲ ਮਿਠਾਈਆ ਅਤੇ ਹੋਰ ਖਾਣ ਦੀਆ ਵਸਤਾ ਵੰਡ ਕੇ ਮਨਾਇਆ ਗਿਆ। ਇਸ ਅਵਸਰ ਤੇ ਕਲੱਬ ਮੈੈਂਬਰਾਂ ਵਲੋੋਂ ਵਿਚਾਰ ਪੇਸ਼ ਕਰਦੇ ਹੋਏ ਕਿਹਾ ਗਿਆ ਕਿ ਸਾਨੂੰ ਖਾਸ ਦਿਨਾ ਨੂੰ ਗਰੀਬ ਅਤੇ ਜਰੂਰਤਮੰਦਾਂ ਨਾਲ ਸਾਂਝਾ ਕਰਕੇ ਮਨਾਉਣਾ ਚਾਹੀਦਾ ਹੈ।
ਇਸ ਮੌਕੇ ਕਲੱਬ ਡਾਇਰੇਕਟਰ ਲਾਇਨ ਦਲਜਿੰਦਰ ਸਿੰਘ, ਡਾਇਰੇਕਟਰ ਲਾਇਨ ਭੁਪਿੰਦਰ ਸਿੰਘ ਗੱਗੀ, ਡਾਇਰੇਕਟਰ ਲਾਇਨ ਰਮਨ ਵਰਮਾਂ, ਡਾਇਰੇਕਟਰ ਲਾਇਨ ਮਨਜੀਤ ਸਿੰਘ ਸਹੋਤਾ, ਡਾਇਰੇਕਟਰ ਲਾਇਨ ਪੀ.ਪੀ.ਜਸਵਾਲ, ਡਾਇਰੇਕਟਰ ਲਾਇਨ ਨਿਰਮੋਲਕ ਸਿੰਘ ਮੋਜੂਦ ਸਨ।