ਮੋਹਾਲੀ : ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਰਾਸ਼ਟਰੀ ਜਨਰਲ ਸਕੱਤਰ ਦਮਨਵੀਰ ਸਿੰਘ ਫਿਲੌਰ ਨੇ ਕਿਹਾ ਕਿ 26 ਜਨਵਰੀ ਨੂੰ ਸੀਐੱਮ ਚੰਨੀ ਦਾ ਫਿਲੌਰ ਦਾ ਦੌਰਾ ਫਿਲੌਰ ਦੇ ਕਾਂਗਰਸੀ ਉਮੀਦਵਾਰ ਬਿਕਰਮਜੀਤ ਚੌਧਰੀ ਦੇ ਪ੍ਰਚਾਰ ਦੇ ਨਾਲ ਨਾਲ ਨਜਾਇਜ਼ ਰੇਤੇ ਦੀ ਹੋ ਰਹੀ ਖੁਦਾਈ ਵੱਲ ਇਸ਼ਾਰਾ ਰਿਹਾ ਹੈ। ਫਿਲੌਰ ’ਚ ਬੱਚਾ ਬੱਚਾ ਜਾਣਦਾ ਹੈ ਕਿ ਇੱਥੇ ਨਜਾਇਜ਼ ਰੇਤੇ ਦੀ ਖੁਦਾਈ ਜਲੰਧਰ ਦੇ ਸੰਸਦ ਸੰਤੋਖ ਚੌਧਰੀ ਅਤੇ ਉਨ੍ਹਾਂ ਦੇ ਲੜਕੇ ਬਿਕਰਮਜੀਤ ਦੇ ਮਾਫੀਏ ਵਲੋਂ ਕੀਤੀ ਜਾ ਰਹੀ ਹੈ।
ਦਮਨਵੀਰ ਸਿੰਘ ਫਿਲੌਰ ਨੇ ਕਿਹਾ ਕਿ ਈਡੀ ਨੇ ਹਾਲ ਹੀ ’ਚ ਆਪਣੀ ਨਜਾਇਜ਼ ਰੇਤੇ ਦੀ ਖੁਦਾਈ ਜਾਂਚ ’ਚ ਮੁੱਖ ਮੰਤਰੀ ਦੇ ਪਰਿਵਾਰ ਦੇ ਘਰ ਤੋਂ 10 ਕਰੋੜ ਬਰਾਮਦ ਕੀਤੇ ਸਨ ਜੋ ਇਕ ਗੰਭੀਰ ਮਾਮਲਾ ਹੈ ਅਤੇ ਇਹ ਸਾਬਤ ਕਰਦਾ ਹੈ ਕਿ ਚੰਨੀ ਰੇਤ ਮਾਫੀਏ ਦੇ ਕਾਰੋਬਾਰ ਦੇ ਨਜ਼ਾਇਜ਼ ਰੂਪ ’ਚ ਸ਼ਾਮਲ ਹਨ।
ਸ. ਫਿਲੌਰ ਨੇ ਕਿਹਾ ਕਿ ਫਿਲੌਰ ਤੋਂ ਕਾਂਗਰਸ ਦੇ ਉਮੀਦਵਾਰ ਬਿਕਰਮਜੀਤ ਚੌਧਰੀ ਦੇ ਨਾਲ ਚੰਨੀ ਦੀ ਨਜ਼ਦੀਕੀ ਜਿਨ੍ਹਾਂ ਲਈ ਉਹ ਉਸ ਦੇ ਵਿਸ਼ੇਸ਼ ਰੂਪ ’ਚ ਉਨ੍ਹਾਂ ਕੋਲ ਗਏ ਸਨ ਦੀ ਵੀ ਈਡੀ ਵਲੋਂ ਜਾਂਚ ਹੋਣੀ ਚਾਹੀਦੀ ਹੈ। ਈਡੀ ਦੀ ਜਾਂਚ ਚੌਧਰੀ ਪਰਿਵਾਰ ਦੀ ਨਜ਼ਾਇਜ਼ ਰੇਤੇ ਦੀ ਖੁਦਾਈ ਸ਼ਮੂਲੀਅਤ ਨੂੰ ਨਜਾਇਜ਼ ਰੂਪ ’ਚ ਸਾਬਤ ਕਰੇਗੀ।
ਦਮਨਵੀਰ ਸਿੰਘ ਫਿਲੌਰ ਨੇ ਕਿਹਾ ਕਿ ਜਦੋਂ ਉਹ ਕਾਂਗਰਸ ’ਚ ਸਨ ਉਨ੍ਹਾਂ ਵਾਰ ਵਾਰ ਫਿਲੌਰ ’ਚ ਨਜ਼ਾਇਜ਼ ਰਤੇ ਦੀ ਖੁਦਾਈ ਦੀ ਜਾਂਚ ਦੀ ਮੰਗ ਕੀਤੀ ਸੀ ਪ੍ਰੰਤੂ ਸੀਐੱਮ ਚੰਨੀ ਨੇ ਇਸ ਮਾਮਲੇ ਸਬੰਧੀ ਅੱਖਾਂ ਬੰਦ ਕਰ ਲਈਆਂ ਸਨ। ਫਿਲੌਰ ’ਚ ਨਜ਼ਾਇਜ਼ ਰੇਤੇ ਦੀ ਖੁਦਾਈ ਦਾ ਸਿੱਧਾ ਪ੍ਰਸਾਰਣ ਸੋਸ਼ਲ ਮੀਡੀਆ ’ਤੇ ਵੀ ਲਾਈਵ ਕੀਤਾ ਸੀ। ਇਹ ਨਜਾਇਜ਼ ਰੇਤੇ ਦੀ ਖੁਦਾਈ ਚੌਧਰੀ ਪਰਿਵਾਰ ਦੇ ਅਸ਼ੀਰਵਾਦ ਤੋਂ ਵਗੈਰ ਨਹੀਂ ਚੱਲ ਸਕਦਾ ਸੀ। ਚੌਧਰੀ ਪਰਿਵਾਰ ਦੇ ਰਾਜਨੀਤਕ ਦਬਾਅ ’ਚ ਗੈਰ ਕਾਨੂੰਨੀ ਨਾਮ ਕੀਤੇ ਸਨ।
ਸੀਐੱਮ ਚੰਨੀ ਨੇ ਵੀ ਚੌਧਰੀ ਪਰਿਵਾਰ ਦੇ ਭ੍ਰਿਸ਼ਟਾਚਾਰ ਨੂੰ ਬੜ੍ਹਾਵਾ ਦੇਣ ਉਨ੍ਹਾਂ ਦੇ ਪੱਤਰ ’ਤੇ ਕੋਈ ਵੀ ਕਾਰਵਾਈ ਨਹੀਂ ਕੀਤੀ। ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਚੌਧਰੀ ਨਾਲ ਉਨ੍ਹਾਂ ਦੀ ਵੀ ਹੱਥ ਹੈ। ਪੰਚਾਇਤੀ ਰਾਜ ਵਿਭਾਗ ’ਚ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਚੌਧਰੀ ਪਿਓ ਪੁੱਤ ਦੀ ਜੋੜੀ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰਨ ਲਈ ਪੁਖਤਾ ਸਬੂਤ ਸਨ। ਕਿਉਂਕਿ ਇਸ ਮੁੱਦੇ ’ਤੇ ਵਾਇਰਲ ਆਡੀਓ ’ਚ ਵਸੂਲੀ ਨੂੰ ਬੜ੍ਹਵਾ ਦੇਣ ’ਚ ਚੌਧਰੀ ਪਰਿਵਾਰ ਦੀ ਭਾਗੀਦਾਰੀ ਨੂੰ ਕਾਫੀ ਸਪੱਸ਼ਟ ਕਰ ਦਿੱਤਾ ਸੀ। ਉਨ੍ਹਾਂ ਮੁੱਖ ਮੰਤਰੀ ਚੰਨੀ ਨੂੰ ਪੱਤਰ ਲਿਖ ਕੇ ਉਨ੍ਹਾਂ ਤੋਂ ਸਥਾਨਕ ਸੰਸਦ ਸੰਤੋਖ ਚੌਧਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਭ੍ਰਿਸ਼ਟਾਚਾਰ ਅਤੇ ਜ਼ਬਰਦਸਤੀ ਦੇ ਕੰਮਾਂ ’ਤੇ ਗੌਰ ਕਰਨ ਦੀ ਮੰਗ ਕੀਤੀ ਸੀ ਪ੍ਰੰਤੂ ਚੰਨੀ ਨੇ ਕੁੱਝ ਵੀ ਨਹੀਂ ਕੀਤਾ ਅਤੇ ਹੁਣ ਬਿਕਰਜੀਤ ਚੌਧਰੀ ਨੂੰ ਟਿਕਟ ਦੇ ਕੇ ਭ੍ਰਿਸ਼ਟਾਚਾਰ ਨੂੰ ਬੜ੍ਹਾਵਾ ਦੇਣ ਲਈ ਇਨਾਮ ਦਿੱਤਾ ਹੈ।
ਦੱਸਣਯੋਗ ਹੈ ਕਿ ਫਿਲੌਰ ਦਮਨਵੀਰ ਸਿੰਘ ਫਿਲੌਰ ਦਾ ਰਾਜਨੀਤਿਕ ਹਲਕਾ ਹੈ ਜਿੱਥੋਂ ਉਹ ਖੁਦ ਜਾਂ ਉਨ੍ਹਾਂ ਦੇ ਪਿਤਾ ਸਰਵਣ ਸਿੰਘ ਫਿਲੌਰ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਟਿਕਟ ’ਤੇ ਆਗਾਮੀ ਵਿਧਾਨ ਸਭਾ ਚੋਣ ਲੜਨਗੇ। ਛੇ ਵਾਰ ਵਿਧਾਇਕ ਤੇ ਸਾਬਕਾ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਅਤੇ ਉਨ੍ਹਾਂ ਦੇ ਲੜਕੇ ਦਮਨਵੀਰ ਸਿੰਘ ਫਿਲੌਰ ਹਾਲ ਹੀ ’ਚ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਵਲੋਂ ਬਣਾਏ ਸ੍ਰੋਮਣੀ ਅਕਾਲੀ ਦਲ (ਸੰਯੁਕਤ) ’ਚ ਸ਼ਾਮਲ ਹ ਗਏ ਸਨ।