ਪਤਨੀ ਜਸਪਾਲ ਕੌਰ ਚੀਮਾ ਨੂੰ ਬਣਾਇਆ ਕਵਰਿੰਗ ਉਮੀਦਵਾਰ
ਕਪੂਰਥਲਾ / ਸੁਲਤਾਨਪੁਰ ਲੋਧੀ 29 ਜਨਵਰੀ (ਕੌੜਾ)-
ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਨੇ ਚੋਣ ਅਧਿਕਾਰੀ ਕਮ ਐਸਡੀਐਮ ਰਣਦੀਪ ਸਿੰਘ ਕੋਲ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਏ।ਇਸ ਮੌਕੇ ਉਨ੍ਹਾਂ ਦੇ ਨਾਲ ਕਵਰਿੰਗ ਉਮੀਦਵਾਰ ਜਸਪਾਲ ਕੌਰ ਚੀਮਾ ਵਲੋਂ ਵੀ ਕਾਗਜ ਦਾਖਲ ਕਰਵਾਏ ਗਏ ।ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਮੁੱਚੇ ਹਲਕੇ ਦੇ ਲੋਕ ਇਸ ਵਾਰ ਵੀ ਕਾਂਗਰਸ ਪਾਰਟੀ ਦੇ ਨਾਲ ਚਟਾਨ ਵਾਂਗ ਖੜ੍ਹੇ ਹਨ ਅਤੇ ਅਜਾਦ, ਅਕਾਲੀ ਦਲ ਤੇ ਆਮ ਆਦਮੀ ਨੂੰ ਮੂੰਹ ਨਹੀਂ ਲਗਾਉਣਗੇ। ਉਹਨਾਂ ਕਿਹਾ ਕਿ ਇਸ ਵਾਰ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਚੇਅਰਮੈਨ ਜਸਪਾਲ ਸਿੰਘ ਧੰਜੂ, ਚੇਅਰਮੈਨ ਪਰਵਿੰਦਰ ਸਿੰਘ ਪੱਪਾ,, ਹਰਜਿੰਦਰ ਸਿੰਘ ਜਿੰਦਾ ਵਾਈਸ ਚੇਅਰਮੈਨ, ਬਲਦੇਵ ਸਿੰਘ ਰੰਗੀਲਪੁਰ, ਰਾਜੂ ਢਿੱਲੋਂ ਸਰਪੰਚ, ਲਖਵਿੰਦਰ ਸਿੰਘ ਲੱਖੀ, ਪਰਮਿੰਦਰ ਸਿੰਘ ਸਰਪੰਚ , ਗੁਰਪ੍ਰੀਤ ਸਿੰਘ ਫੌਜੀ ਕਲੋਨੀ,ਹਰਨੇਕ ਸਿੰਘ ਵਿਰਦੀ,, ਰਮੇਸ਼ ਡਡਵਿੰਡੀ ਪ੍ਰਧਾਨ,, ਸ਼ਿੰਦਰ ਸਿੰਘ ਬੂਸੋਵਾਲ, ਆਦਿ ਹਾਜ਼ਰ ਸਨ ।
ਫੋਟੋ ਕੈਪਸ਼ਨ-ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਤੇ ਕਵਰੇਜ ਉਮੀਦਵਾਰ ਜਸਪਾਲ ਕੌਰ ਚੀਮਾ ਸਥਾਨਕ ਚੋਣ ਅਧਿਕਾਰੀ ਰਣਦੀਪ ਸਿੰਘ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਹੋਏ, ਨਾਲ ਤਹਿਸੀਲਦਾਰ ਪ੍ਰਵੀਨ ਕੁਮਾਰ ਛਿੱਬੜ, ਰਾਜੀਵ ਢਾਂਡਾ ।