ਮੂਣਕ, 31 ਜਨਵਰੀ
ਸੰਯੁਕਤ ਅਕਾਲੀ ਦਲ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਮੂਣਕ ਦੇ ਵਾਰਡ ਨੰਬਰ-1 ਤੋਂ 30 ਪਰਿਵਾਰ ਪਾਰਟੀ ਛੱਡ ਕੇ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਸ਼ਾਮਲ ਹੋ ਗਏ। ਫਕੀਰ ਸਿੰਘ, ਸੋਨੀ ਸਿੰਘ, ਅਜੈਬ ਸਿੰਘ, ਜੋਗੀ ਰਾਮ, ਗਬਲਾ ਰਾਮ, ਆਸ਼ਾ ਰਾਮ, ਭੋਲਾ, ਡਾ. ਨਿਹਾਲ, ਦੀਪਕ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ, ਰੌਸ਼ਨੀ ਕੌਰ ਅਤੇ ਬਬਲੀ ਕੌਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੇ ਵਿਧਾਨ ਸਭਾ ਹਲਕਾ ਲਹਿਰਾ ਤੋਂ ਅਕਾਲੀ-ਬਸਪਾ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਸਮਰਥਨ ਕਰਦਿਆਂ ਕਿਹਾ ਕਿ ਸੰਯੁਕਤ ਅਕਾਲੀ ਦਲ ਭਾਜਪਾ ਦੀ ਹੀ ਇਕ ਟੀਮ ਹੈ, ਜਿਸ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾ ਰਹੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਉਹ ਦਿਨ ਅਜੇ ਭੁੱਲ੍ਹੇ ਨਹੀਂ ਹਨ ਕਿ ਭਾਜਪਾ ਦੀ ਕੇਂਦਰੀ ਸਰਕਾਰ ਕਾਰਨ ਹੀ ਉਨ੍ਹਾਂ ਨੂੰ ਇਕ ਸਾਲ ਤੋਂ ਵੱਧ ਸਮਾਂ ਦਿੱਲੀ ਦੀਆਂ ਸੜਕਾਂ ‘ਤੇ ਰੁਲਣਾ ਪਿਆ ਅਤੇ ਅੱਠ ਸੌ ਤੋਂ ਵੱਧ ਕਿਸਾਨਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ। ਉਨ੍ਹਾਂ ਕਿਹਾ ਕਿ ਭਾਜਪਾ ਨਾਲ ਸਾਂਝ ਪਾਉਣ ਵਾਲੀ ਕੋਈ ਵੀ ਪਾਰਟੀ ਪੰਜਾਬ ਵਿਚ ਪ੍ਰਵਾਨ ਨਹੀਂ ਹੋ ਸਕਦੀ। ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਹਰੇਕ ਵਰਕਰ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਨਿਰਮਲ ਸਿੰਘ ਕੜੈਲ, ਸੂਰਜ ਮੱਲ ਗੁਲਾੜੀ, ਨੌਜਵਾਨ ਆਗੂ ਗਗਨਦੀਪ ਸਿੰਘ, ਮਲਕੀਤ ਸਿੰਘ ਸੈਣੀ ਸਾਬਕਾ ਐਮ.ਸੀ., ਸ਼ਮਸ਼ੇਰ ਸਿੰਘ ਸ਼ੇਰਾ, ਤਰਸੇਮ ਸਿੰਘ, ਰਜਿੰਦਰ ਸਿੰਘ, ਰਘੂਨੰਦਨ, ਨਰਿੰਜਣ ਸਿੰਘ ਸਰਾਓ, ਪਵਨ ਕੁਮਾਰ, ਬਲਜੀਤ ਸਿੰਘ ਗੁੱਡੂ, ਕਾਲਾ ਰਾਮ, ਹੈਰੀ ਮਾਂਗਟ, ਸੁਰਿੰਦਰ ਸੰਗਰੋਲੀ, ਜਗਜੀਤ ਸਿੰਘ ਖੰਡੇਬਾਦ ਅਤੇ ਰਾਮ ਦਾਸ ਭੁੱਕਲ ਆਦਿ ਵੀ ਹਾਜ਼ਰ ਸਨ।