ਗੁਰਦਾਸਪੁਰ- (ਰਛਪਾਲ ਸਿੰਘ)- ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪਰਮਿੰਦਰ ਸਿੰਘ ਗਿੱਲ ਨੂੰ ਦਿਨੋਂ ਦਿਨ ਵੱਡਾ ਹੁੰਗਾਰਾ ਮਿਲ ਰਿਹਾ ਹੈ ਹਲਕੇ ਦੇ ਸਮੁਚੇ ਵਾਸੀਆਂ ਵੱਲੋਂ ਮਿਲ ਰਿਹਾ ਪਿਆਰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਹਲਕਾ ਗੁਰਦਾਸਪੁਰ ਵਾਸੀਆਂ ਵੱਲੋਂ ਬੀਜੇਪੀ ਦੇ ਉਮੀਦਵਾਰ ਨੂੰ ਚੋਣ ਪ੍ਰਚਾਰ ਦੌਰਾਨ ਸਮੁੱਚੇ ਹਲਕੇ ਦੇ ਲੋਕਾਂ ਵੱਲੋਂ ਪੂਰਨ ਸਮਰਥਨ ਮਿਲ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੇ ਜੁਝਾਰੂ ਵਰਕਰ ਪੁਰਸ ਵੱਡੀ ਗਿਣਤੀ ਵਿਚ ਤੇ ਹਲਕੇ ਵਿਚੋ ਇਸਤਰੀ ਵਰਕਰ ਵੀ ਵਡੇ ਪਧਰ ਤੇ ਹਿੱਸਾ ਲੈ ਰਹੇ ਹਨ ਤੇ ਦਿਹਾਤੀ ਖੇਤਰਾਂ ਵਿਚੋਂ ਦਿਹਾਤੀ ਖੇਤਰਾਂ ਦੇ ਸਮੁੱਚੇ ਲੋਕ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦਾ ਭਰੋਸਾ ਦਿਵਾ ਰਹੇ ਹਨ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨਾਲ ਹਲਕਾ ਉਮੀਦਵਾਰ ਵੱਲੋਂ ਭਰਵੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਹਲਕੇ ਦੇ ਵੱਖ ਵੱਖ ਪਿੰਡਾਂ ਚੋਂ ਮਿਲ ਰਹੇ ਭਾਰੀ ਸਹਿਯੋਗ ਤੋਂ ਸ਼ਹਿਜ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਹਲਕਾ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਣਾ ਤੈਅ ਹੈ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਵੱਖ ਵੱਖ ਪਾਰਟੀਆਂ ਦੇ ਆਗੂ ਸਾਹਿਬਾਨ ਭਾਰਤੀ ਜਨਤਾ ਪਾਰਟੀ ਵਿਚ ਲਗਾਤਾਰ ਸ਼ਾਇਲ ਹੋ ਰਹੇ ਹਨ ਜਿਸ ਦੇ ਚੱਲਦਿਆਂ ਅੱਜ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਬੁੱਟਰ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਹਲਕਾ ਗੁਰਦਾਸਪੁਰ ਤੋਂ ਪਰਮਿੰਦਰ ਸਿੰਘ ਗਿੱਲ ਦੀ ਹਮਾਇਤ ਲਈ ਹਲਕਾ ਗੁਰਦਾਸਪੁਰ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਪਿੰਡ ਵਾਸੀਆਂ ਅਤੇ ਸ਼ਹਿਰ ਵਾਸੀਆਂ ਨੂੰ ਪਰਮਿੰਦਰ ਸਿੰਘ ਗਿੱਲ ਨੂੰ ਵੋਟਾਂ ਪਾ ਕੇ ਕਾਮਯਾਬ ਕਰਵਾਉਣ ਲਈ ਹਲਕੇ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਦੇ ਮੁੱਖ ਦਫ਼ਤਰ ਗੁਰਦਾਸਪੁਰ ਵਿੱਚ ਪਹੁੰਚ ਕੇ ਇਕੱਤਰ ਹੋਏ ਲੋਕਾਂ ਨੂੰ ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਸਰਕਾਰ ਅਤੇ ਦੂਸਰੀਆਂ ਰਾਜਨੀਤਕ ਪਾਰਟੀਆਂ ਫ਼ਰਜੀ ਦੀਆਂ ਘੋਸ਼ਨਾਵਾਂ ਤੇ ਲੋਕ ਲੁਭਾਵਣੇ ਵਾਅਦੇ ਕਰਕੇ ਪੰਜਾਬ ਨੂ ਹੋਰ ਬਰਬਾਦ ਕਰਨ ਲਈ ਤੁਲੇ ਹੋਏ ਹਨ ਪਿਛਲੇ ਪੱਚੀ ਸਾਲਾਂ ਤੋਂ ਪੰਜਾਬ ਵਿੱਚ ਜਿਹੜੀਆਂ ਪਾਰਟੀਆਂ ਨੇ ਰਾਜ ਕੀਤਾ ਹੈ ਉਨ੍ਹਾਂ ਪਾਰਟੀਆਂ ਨੇ ਪੰਜਾਬ ਨੂੰ ਕਰਜ਼ੇ ਵਿੱਚ ਡੁਬੋ ਕੇ ਰੱਖ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਜਦੋਂ ਭਾਜਪਾ ਨੇ ਅਕਾਲੀ ਦਲ ਦੇ ਨਾਲ ਸਮਝੌਤਾ ਕੀਤਾ ਸੀ ਤਾਂ ਪੰਜਾਬ ਦੇ ਹਾਲਾਤ ਬਹੁਤ ਬਦਤਰ ਸਨ ਤੇ ਉਨ੍ਹਾਂ ਬਦਤਰ ਹਾਲਾਤਾ ਨੂੰ ਦੇਖਦੇ ਹੋਏ ਹੀ ਬੀਜੇਪੀ ਨੇ ਅਕਾਲੀ ਦਲ ਨਾਲ ਸਮਝੌਤਾ ਕਰਕੇ ਅਕਾਲੀ ਦਲ ਨੂੰ ਛੋਟੇ ਭਾਈ ਦੇ ਰੂਪ ਵਿੱਚ ਨਾਲ ਮਿਲ ਕੇ ਵਿਕਾਸ ਕੀਤਾ ਭਾਜਪਾ ਉਸ ਸਮੇਂ ਵੀ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਤੋਂ ਵੱਡੀ ਪਾਰਟੀ ਸੀ ਪਰ ਵਕਤ ਤੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਸਮਝੌਤਾ ਹੋਇਆ ਸੀ ਲੇਕਿਨ ਇੱਥੋਂ ਦੀਆਂ ਲੋਕਲ ਰਾਜਨੀਤਕ ਪਾਰਟੀਆਂ ਨੇ ਅੱਜ ਪੰਜਾਬ ਦੀ ਹਾਲਤ ਪਹਿਲਾਂ ਨਾਲੋਂ ਹੋਰ ਵਧੇਰੇ ਬਦਤਰ ਕਰ ਦਿੱਤੀ ਹੈ ਅੱਜ ਪੰਜਾਬ ਨੂੰ ਇਸ ਬਦਤਰ ਹਾਲਤ ਵਿੱਚੋਂ ਬਾਹਰ ਕੱਢਣ ਦੇ ਲਈ ਸਿਰਫ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਣ ਵਾਲੀ ਸਰਕਾਰ ਚਾਹੀਦੀ ਹੈ ਤੇ ਜਨਤਾ ਨੇ ਇਸ ਵਾਰ ਭਾਜਪਾ ਨੂੰ ਬਹੁਮਤ ਦੇ ਕੇ ਪੰਜਾਬ ਦੀ ਸੱਤਾ ਭਾਜਪਾ ਦੇ ਹੱਥ ਦੇਣ ਦਾ ਮਨ ਬਣਾ ਲਿਆ ਹੈ ਜਨਤਾ ਨੂੰ ਪਤਾ ਹੈ ਕਿ ਭਾਜਪਾ ਹੀ ਇੱਕ ਮਾਤਰ ਅਜਿਹੀ ਰਾਜਨੀਤਕ ਪਾਰਟੀ ਹੈ ਜੋ ਪੰਜਾਬ ਦਾ ਖੋਹਿਆ ਹੋਇਆ ਵਿਕਾਸ ਤੇ ਮੁੱਦੇ ਵਾਪਿਸ ਲਿਆ ਸਕਦੀ ਹੈ ਯਾਦਵਿੰਦਰ ਬੁੱਟਰ ਨੇ ਕਿਹਾ ਕਿ ਹਲਕਾ ਗੁਰਦਾਸਪੁਰ ਸੀਮਾਵਰਤੀ ਜ਼ਿਲ੍ਹਾ ਹੈ ਅਤੇ ਇੱਥੇ ਨਾਲ ਲੱਗਦੇ ਬਾਰਡਰ ਦੀ ਸੁਰੱਖਿਆ ਸਭ ਤੋਂ ਵੱਡਾ ਮੁੱਦਾ ਹੈ ਤੇ ਐਸੇ ਲੋਕਾ ਦੇ ਹੱਥੋਂ ਸੁਰੱਖਿਆ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਜੋ ਪਾਕਿਸਤਾਨ ਨੂੰ ਗਲੇ ਮਿਲਾਉਂਦੇ ਹੋਣ ਜੋ ਲੋਕ ਪੰਜਾਬ ਦੀ ਇਸ ਤਰ੍ਹਾਂ ਦੇ ਜ਼ਿਮੇਵਾਰ ਹੋਣ ਉਹ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਕਾਂਗਰਸ ਹੋਵੇ ਕੀ ਆਪ ਉਨ੍ਹਾਂ ਦੇ ਹੱਥੋਂ ਆਪਣੇ ਪੰਜਾਬ ਦਾ ਭਵਿੱਖ ਜਾਂ ਆਪਣੇ ਬੱਚਿਆਂ ਦਾ ਭਵਿੱਖ ਦੇਣ ਦੇ ਲਈ ਕੀ ਤਿਆਰ ਹੈ ਉਨ੍ਹਾਂ ਹਲਕਾ ਵਾਸੀਆਂ ਨੂੰ ਕਿਹਾ ਕਿ ਤੁਸਾਂ ਕਈ ਵਾਰ ਚੋਣਾ ਵਿੱਚ ਭਾਰੀ ਮਤਦਾਨ ਕੀਤੇ ਲੇਕਿਨ ਇਸ ਵਾਰ ਪੰਜਾਬ ਦੇ ਭਵਿੱਖ ਦੇ ਲਈ ਵੋਟ ਦਾ ਇਸਤੇਮਾਲ ਸੋਚ ਸਮਝ ਕੇ ਕਰੋ ਇਸ ਦੇ ਲਈ ਯਾਦਵਿੰਦਰ ਸਿੰਘ ਬੁੱਟਰ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਜੋ ਇਸ ਵਾਰ ਗੁਰਦਾਸਪੁਰ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪਰਮਿੰਦਰ ਸਿੰਘ ਗਿੱਲ ਦੇ ਹੱਕ ਵਿੱਚਵੱਡੀ ਗਿਣਤੀ ਵਿਚ ਮਤਦਾਨ ਕਰਨ ਤੇ ਉਥੇ ਨਾਲ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਹਲਕਾ ਗੁਰਦਾਸਪੁਰ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਫਖ਼ਰ ਹੈ ਕਿ ਉਹ ਉਸ ਭਾਰਤੀ ਜਨਤਾ ਪਾਰਟੀ ਦੇ ਸਿਪਾਹੀ ਹਨ ਜੋ ਵਿਸ਼ਵ ਦੀ ਸਭ ਤੋਂ ਵੱਡੀ ਕਾਰਜਕਰਤਾਵਾਂ ਦੀ ਆਧਾਰਿਤ ਪਾਰਟੀ ਹੈ ਤੇ ਇਸ ਦੇ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੇ ਬਲ ਤੇ ਹੀ ਇਸ ਵਾਰ ਪਾਰਟੀ ਗੁਰਦਾਸਪੁਰ ਵਿੱਚ ਪੱਕੀ ਜਿੱਤ ਪ੍ਰਾਪਤ ਕਰ ਕੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਫਹਿਰਾਏਗੀ ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਗੁਰਦਾਸਪੁਰ ਦੀ ਪ੍ਰਗਤੀ ਹਿਤੂ ਵਿਕਾਸ ਦਾ ਰੋਡ ਮੈਪ ਤਿਆਰ ਕਰ ਲਿਆ ਗਿਆ ਹੈ ਤੇ ਗੁਰਦਾਸਪੁਰ ਚ ਭਾਜਪਾ ਦੀ ਸਰਕਾਰ ਬਣਨ ਤੇ ਉਸ ਨੂੰ ਲਾਗੂ ਕੀਤਾ ਜਾਵੇਗਾ ਭਾਰਤੀ ਜਨਤਾ ਪਾਰਟੀ ਗੁਰਦਾਸਪੁਰ ਦੀ ਜਨਤਾ ਦੇ ਨਾਲ ਜੋ ਵੀ ਵਾਅਦੇ ਕਰੇਗੀ ਉਨ੍ਹਾਂ ਵਾਅਦਿਆਂ ਨੂੰ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇਗਾ ਅੱਜ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਕਵਲਜੀਤ ਸਿੰਘ ਪੱਡਾ ਭਿਖਾਰੀਵਾਲ, ਬਲਰਾਜ ਸਿੰਘ ਸੈਦਪੁਰ , ਬਾਬਾ ਕਰਮਜੀਤ ਸਿੰਘ ਮਟਮਾਂ ਵਾਲੇ , ਗੁਰਦਿਆਲ ਸਿੰਘ ਚਾਹਲ ਕਲਾਂ , ਦਵਿੰਦਰ ਸਿੰਘ ਖੋਦੇਬੇਟ ਸਮੇਤ ਪਾਰਟੀ ਦੇ ਉੱਚ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ ।