ਜਲੰਧਰ : ਆਬੂਧਾਬੀ ਵਿਚ ਸਵਾਮੀ ਨਾਰਾਇਣ ਹਿੰਦੂ ਮੰਦਰ ਲਈ ਉੱਥੋਂ ਦੀ ਸਰਕਾਰ ਵਲੋਂ ਜ਼ਮੀਨ ਦਿੱਤੇ ਜਾਣ ਤੋਂ ਬਾਅਦ ਹੁਣ ਬਹਿਰੀਨ ਸਰਕਾਰ ਨੇ ਵੀ ਸਵਾਮੀ ਨਾਰਾਇਣ ਹਿੰਦੂ ਮੰਦਰ ਸਥਾਪਿਤ ਕਰਨ ਲਈ ਜ਼ਮੀਨ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਬਹਿਰੀਨ ਦੇ ਕ੍ਰਾਊਨ ਪ੍ਰਿੰਸ ਤੇ ਪ੍ਰਧਾਨ ਮੰਤਰੀ ਸਲਮਾਨ ਬਿਨ ਹਮਦ ਅਲ ਖ਼ਲੀਫ਼ਾ ਦਾ ਧੰਨਵਾਦ ਕੀਤਾ ਹੈ। ਜਲੰਧਰ ਸਥਿਤ ਬੀਏਪੀਐੱਸ ਸਵਾਮੀ ਨਾਰਾਇਣ ਅਕਸ਼ਰਧਾਮ ਮੰਦਰ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਬਿਆਨ ਵਿਚ ਦੱਸਿਆ ਗਿਆ ਹੈ ਕਿ ਸੰਸਥਾ ਦੇ ਪ੍ਰਮੁੱਖ ਸੰਤ ਸਾਧੂ ਬ੍ਰਹਮਵਿਹਾਰੀ ਦਾਸ ਜੀ ਨੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਹਿਰੀਨ ਦੇ ਕ੍ਰਾਊਨ ਪ੍ਰਿੰਸ ਤੇ ਪ੍ਰਧਾਨ ਮੰਤਰੀ ਸਲਮਾਨ ਬਿਨ ਹਮਦ ਅਲ ਖ਼ਲੀਫ਼ਾ ਦਾ ਧੰਨਵਾਦ ਕੀਤਾ ਹੈ।