ਕਾਂਗਰਸ ਸਰਕਾਰ ਮਾਫ਼ੀਆ ਦੀ ਸਰਪ੍ਰਸਤ ਸਰਕਾਰ -ਰਣਜੀਤ ਸਿੰਘ ਖੋਜੇਵਾਲ
ਕਪੂਰਥਲਾ , 2 ਫ਼ਰਵਰੀ (ਕੌੜਾ )-ਜਿਲ੍ਹਾ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕੋਰਟ ਕੰਮਪਲੈਕਸ ਹੋਈ ਮੀਟਿੰਗ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੂੰ ਸਮਰਥਨ ਦਾ ਐਲਾਨ ਕੀਤਾ ਗਿਆ।ਬਾਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਖਲਾਰ ਸਿੰਘ ਧਮ ਨੇ ਆਪਣੇ ਸੈਂਕੜੇ ਵਕੀਲ ਸਾਥੀਆਂ ਦੀ ਮਜੂਦਗੀ ਵਿਚ ਰਣਜੀਤ ਸਿੰਘ ਖੋਜੇਵਾਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਐਲਾਨ ਕੀਤਾ।ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਤੋਂ ਇਲਾਵਾ ਜ਼ਿਲ੍ਹੇ ਦੀ ਲੀਡਰਸ਼ਿਪ ਵੀ ਮੌਜੂਦ ਸੀ।ਬਾਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਖਲਾਰ ਸਿੰਘ ਧਮ ਨੇ ਕਿਹਾ ਕਿ ਹਲਕੇ ਵਿਚ ਗੁੰਡਾਰਾਜ,ਨਸ਼ੇ ਦੇ ਸੋਦਾਗਰਾਂ ਤੇ ਮਾਫੀਆ ਰਾਜ ਨੂੰ ਖਤਮ ਕਰਨ ਲਈ ਇਸ ਵਾਰ ਵਕੀਲਾਂ ਨੇ ਭਾਜਪਾ ਦੇ ਨੌਜਵਾਨ ਮੇਹਨਤੀ,ਇਮਾਨਦਾਰ ਤੇ ਬੇਦਾਗ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਸਮਰਥਨ ਦਾ ਐਲਾਨ ਕੀਤਾ ਹੈ।ਉਨ੍ਹਾਂ ਕਿਹਾ ਕਿ ਖੋਜੇਵਾਲ ਨੂੰ ਜਿਤਾਉਣ ਲਈ ਭਾਜਪਾ ਨੂੰ ਚੋਣਾਂ ਵਿੱਚ ਖੁੱਲ੍ਹ ਕੇ ਸਮਰਥਨ ਦਿੱਤਾ ਜਾਵੇਗਾ।ਇਸ ਮੌਕੇ ਬਾਰ ਐਸੋਸੀਏਸ਼ਨ ਦੇ ਆਗੂਆਂ ਦਾ ਧੰਨਵਾਦ ਕਰਦੇ ਹੋਏ ਭਾਜਪਾ ਉਮੀਦਵਾਰ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਭਾਜਪਾ ਵਿਚ ਆਏ ਹਨ।ਚੋਣ ਪ੍ਰਚਾਰ ਦੌਰਾਨ ਹਲਕਾ ਕਪੂਰਥਲਾ ਦੇ ਲੋਕਾਂ ਦਾ ਉਨ੍ਹਾਂ ਨੂੰ ਬਹੁਤ ਪਿਆਰ ਅਤੇ ਸਮਰਥਨ ਮਿਲ ਰਿਹਾ ਹੈ।ਇਸੇ ਪਿਆਰ ਦੀ ਬਦੌਲਤ ਉਹ ਚੋਣਾਂ ਚ ਜਿੱਤ ਹਾਸਲ ਕਰਨਗੇ।ਖੋਜੇਵਾਲ ਨੇ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂਦੀ ਜਿੱਤ ਨਵਾਂ ਇਤਿਹਾਸ ਸਿਰਜਕੇ ਹਲਕਾ ਕਪੂਰਥਲਾ ਵਾਸੀਆਂ ਨੂੰ ਡਰ ਭੈਅ ਅਤੇ ਝੂਠੇ ਪਰਚਿਆ ਤੋਂ ਨਿਜਾਤ ਦਿਵਾਕੇ ਮੁਹੱਬਤ ਅਤੇ ਪ੍ਰੈਮ ਦਾ ਸਾਮਰਾਜ ਸਥਾਪਤ ਕਰੇਗੀ।ਉਹਨਾਂ ਕਿਹਾ ਕਿ ਇਹ ਚੋਣਾਂ ਪਿਛਲੇ ਸਮੇਂ ਦੇ ਹਾਕਮ ਦੇ ਧੱਕੇਸ਼ਾਹੀ ਵਾਲੇ ਰਾਜ ਦਾ ਹਮੇਸ਼ਾ ਹਮੇਸ਼ਾ ਲਈ ਅੰਤ ਕਰਕੇ ਲੋਕਾਂ ਦੇ ਰਾਜ ਦੀ ਸਥਾਪਨਾ ਕਰਨ ਜਾ ਰਹੀ ਹੈ।ਉਹਨਾਂ ਕਿਹਾ ਕਿ ਹਲਕਾ ਵਾਸੀਆਂ ਵਲੋਂ ਮਿਲ ਰਹੇ ਭਾਰੀ ਸਮਰਥਨ ਨੇ ਕਾਂਗਰਸ,ਅਕਾਲੀ ਦਲ ਤੇ ਆਮ ਆਦਮੀ ਪਾਰਟੀ ਉਮੀਦਵਾਰਾਂ ਦੀ ਨੀਂਦ ਉਡਾ ਦਿੱਤੀ ਹੈ।ਖੋਜੇਵਾਲ ਨੇ ਕਿਹਾ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਸਾਫ ਸੁਥਰਾ ਤੇ ਨਿਆਂਪੂਰਨ ਪ੍ਰਸ਼ਾਸਨ ਦੇ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਮੇਰੇ ਸਮਪਰਕ ਵਿੱਚ ਆ ਰਹੇ ਵੋਟਰ ਹਲਕੇ ਵਿਚੋਂ ਲੁੱਟ ਤੇ ਕੁੱਟ ਦਾ ਰਾਜ ਖਤਮ ਕਰਨ ਦੀ ਮੰਗ ਕਰ ਰਹੇ ਹਨ ਜੋ ਮੈਂ ਹਰ ਹਾਲ ਵਿੱਚ ਪੂਰੀ ਕਰਾਂਗਾ।ਹਲਕੇ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ ਉਹਨਾਂ ਕਿਹਾ ਕਿ ਇਸ ਵਾਰ ਹਲਕਾ ਕਪੂਰਥਲਾ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਾਂਗੇ।ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਲੋਕ ਹਿਤੈਸ਼ੀ ਨੀਤੀਆਂ ਦੇ ਕਾਰਨ ਹੀ ਉਹ ਭਾਜਪਾ ਚ ਸ਼ਾਮਿਲ ਹੋਏ ਹਨ।ਭਾਜਪਾ ਦੀਆਂ ਜਨ ਕਲਿਆਣਕਾਰੀ ਨੀਤੀਆਂ ਤੋਂ ਅੱਜ ਦੇਸ਼ ਦਾ ਹਰ ਵਰਗ ਖੁਸ਼ ਹੈ।ਜਦਕਿ ਇਸ ਤੋਂ ਪਹਿਲਾਂ ਹੋਰਨਾਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਸਵਾਰਥ ਦੀ ਰਾਜਨੀਤੀ ਕੀਤੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਗਲੀ ਸਰਕਾਰ ਭਾਜਪਾ ਦੀ ਬਣਨ ਜਾ ਰਹੀ ਹੈ।ਸਰਕਾਰ ਬਣਦਿਆਂ ਹੀ ਪੰਜਾਬ ਨੂੰ ਫਿਰ ਤੋਂ ਤਰੱਕੀ ਅਤੇ ਖੁਸ਼ਹਾਲ ਸੂਬਾ ਬਣਾਇਆ ਜਾਵੇਗਾ।ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਚੋਣਾਂ ਜਿੱਤਣ ਤੋਂ ਬਾਅਦ ਪਿੰਡਾਂ ਤੇ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ ਅਤੇ ਪਿੰਡਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ, ਜਿਸ ਤੋਂ ਹੁਣ ਤੱਕ ਲੋਕ ਵਾਂਝੇ ਰਹੇ ਹਨ।ਉਨ੍ਹਾਂ ਕਿਹਾ ਪੰਜਾਬ ਵਿਚ ਹੋ ਰਹੀਆਂ ਚੋਣਾਂ ਵਿਚ ਪੰਜਾਬ ਦੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ ਹਿਤ ਵਿਚ ਕੀਤੇ ਕੰਮਾਂ ਤੇ ਮੋਹਰ ਲਾਉਣਗੇ।ਖੋਜੇਵਾਲ ਨੇ ਕਿਹਾ ਕਿ ਪਾਰਟੀ ਵਲੋਂ ਹਲਕਾ ਕਪੂਰਥਲਾ ਵਿਚ ਡਿਊਟੀ ਲਗਾਈ ਗਈ ਹੈ।ਉਨ੍ਹਾਂ ਵਰਕਰਾ ਅਤੇ ਵੋਟਰਾ ਨੂੰ ਅਪੀਲ ਕੀਤੀ,ਕਿ ਉਹ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਪਾਰਟੀ ਨੂੰ ਮਜਬੂਤ ਕੀਤਾ ਜਾਵੇ।ਖੋਜੇਵਾਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਕਾਂਗਰਸ ਦੇ ਰਾਜ ਵਿਚ ਪੰਜਾਬ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਹੈ।ਜਦ ਕਿ ਸਰਕਾਰ ਵੀ ਗੁੰਡਾ ਰਾਜ ਦੇ ਸਹਾਰੇ ਚੱਲ ਰਹੀ ਹੈ,ਕਿਉਂਕਿ ਇਸ ਸਾਰੇ ਲੀਡਰ ਗੁੰਡਾਗਰਦੀ ਦੇ ਸਰਪ੍ਰਸਤ ਹਨ।ਇਸ ਮੌਕੇ ਬਾਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਖਲਾਰ ਸਿੰਘ ਧਮ,ਜਿਲ੍ਹਾ ਮੀਤ ਪ੍ਰਧਾਨ ਹਮਿਸ਼ ਕੁਮਾਰ,ਐਡਵੋਕੇਟ ਰਾਹੁਲ ਸ਼ਰਮਾ,ਐਡਵੋਕੇਟ ਮੁਕੇਸ਼ ਗੁਪਤਾ,ਐਡਵੋਕੇਟ ਮੰਗਤਰਾਮ ਕਾਲੀਆਂ,ਐਡਵੋਕੇਟ ਸੁਰੇਸ਼ ਕਾਲੀਆਂ,ਐਡਵੋਕੇਟ ਚੰਦਰ ਸ਼ੇਖ਼ਰ,ਐਡਵੋਕੇਟ ਹਰਚਰਨ ਸਿੰਘ,ਐਡਵੋਕੇਟ ਕਰਨ ਸਿੰਘ ਵਾਲੀਆ,ਐਡਵੋਕੇਟ ਅਸ਼ੋਕ ਸ਼ਭਰਵਾਲ,ਐਡਵੋਕੇਟ ਐਮ ਆਰ ਕਾਲੀਆਂ,ਐਡਵੋਕੇਟ ਸੁਨੀਲ ਛਾਬੜਾ, ਐਡਵੋਕੇਟ ਆਰਕੇ ਸ਼ਰਮਾ,ਐਡਵੋਕੇਟ ਸੰਦੀਪ ਸਿੰਘ ਵਾਲੀਆ,ਐਡਵੋਕੇਟ ਪ੍ਰਦੀਪ ਠਾਕੁਰ,ਐਡਵੋਕੇਟ ਰਾਕੇਸ਼ ਸ਼ਰਮਾ, ਐਡਵੋਕੇਟ ਪੰਕਜ ਸ਼ਰਮਾ,ਐਡਵੋਕੇਟ ਨਿਤਿਨ ਸ਼ਰਮਾ,ਐਡਵੋਕੇਟ ਹਿਤੇਸ਼ ਗੁਪਤਾ,ਐਡਵੋਕੇਟ ਪ੍ਰਿੰਸ ਕੌਸ਼ਲ,ਐਡਵੋਕੇਟ ਬਲਰਾਜਜੀਤ ਬਾਜਵਾ,ਐਡਵੋਕੇਟ ਬਲਵਿੰਦਰ ਮੋਮੀ,ਐਡਵੋਕੇਟ ਟੀਐਸ ਢਿਲੋਂ,ਐਡਵੋਕੇਟ ਸੰਦੀਪ ਸਿੰਘ,ਐਡਵੋਕੇਟ ਸੁਖਵਿੰਦਰ ਜਸਵਾਲ,ਐਡਵੋਕੇਟ ਵਿਕਾਸ ਉੱਪਲ,ਐਡਵੋਕੇਟ ਹਰਪ੍ਰੀਤ ਸਿੰਘ,ਐਡਵੋਕੇਟ ਨਵੀਨ ਕਪੂਰ,ਐਡਵੋਕੇਟ ਜੁਗਰਾਜ ਸਿੰਘ,ਐਡਵੋਕੇਟ ਸੁਮਾਂਸ਼ੂ ਸ਼ਰਮਾ,ਐਡਵੋਕੇਟ ਰਾਘਵ ਧਿਰ,ਐਡਵੋਕੇਟ ਮਾਧਵ ਧਿਰ,ਐਡਵੋਕੇਟ ਅਭਿਮਨਿਊ ਧਿਰ ਦਰਸ਼ਨ,ਸ਼ਰਮਾ,ਟੇਕ੍ਸ਼ਰਨ ਸ਼ਰਮਾ,ਭਾਜਪਾ ਜਿਲ੍ਹਾ ਮੀਤ ਪ੍ਰਧਾਨ ਪਵਨ ਧਿਰ,ਮੰਗਤ ਰਾਮ ਕਾਲੀਆਂ,ਸੰਨੀ ਬੇਂਸ,ਤੇ ਵੱਡੀ ਗਿਣਤੀ ਵਿਚ ਵਕੀਲ ਹਾਜ਼ਰ ਸਨ।