ਵੱਖ – ਵੱਖ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਟਕਸਾਲੀ ਕਾਂਗਰਸੀ ਪਰਿਵਾਰਾਂ ਨੇ ਫੜਿਆ ਅਕਾਲੀ ਦਲ ਦਾ ਪੱਲਾ
ਕਾਂਗਰਸ ਦੀ ਆਪਸੀ ਲੜਾਈ ਬਣੇਗੀ ਹਲਕੇ ਵਿੱਚ ਪਤਨ ਦਾ ਕਾਰਣ-ਕੈਪਟਨ ਹਰਮਿੰਦਰ ਸਿੰਘ
ਕਪੂਰਥਲਾ , 2 ਫ਼ਰਵਰੀ (ਕੌੜਾ)- ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਹੋਰ ਬੱਲ ਮਿਲਿਆ ਜਦੋਂ ਪਿੰਡ ਲੂੰਬੜੀਵਾਲ (ਝੰਡੂਵਾਲ) ਤੋਂ 30 ਟਕਸਾਲੀ ਕਾਂਗਰਸੀ ਪਰਿਵਾਰ ਕੈਪਟਨ ਹਰਮਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਂਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਇਹ ਪਰਿਵਾਰ ਕਾਂਗਰਸ ਸਰਕਾਰ ਦੀਆ ਲੋਕ ਮਾਰੂ ਨੀਤੀਆ ਅਤੇ ਭ੍ਰਿਸ਼ਟ ਆਗੂਆਂ ਤੋਂ ਅੱਕ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ।ਇਹਨਾਂ ਪਰਿਵਾਰ ਨੇ ਕੈਪਟਨ ਹਰਮਿੰਦਰ ਸਿੰਘ ਨੂੰ ਜਿਤਾਉਣ ਲਈ ਵੱਡਾ ਭਰੋਸਾ ਦਿਵਾਇਆ। ਸ਼ਾਮਿਲ ਹੋਣ ਵਾਲਿਆਂ ਵਿੱਚ ਸਰਦਾਰ ਬਲਕਾਰ ਸਿੰਘ, ਸਰਦਾਰ ਸੁਖਵਿੰਦਰ ਸਿੰਘ (ਮੈਂਬਰ ਪੰਚਾਇਤ), ਮਲਕੀਤ ਸਿੰਘ (ਮੇਂਬਰ ਪੰਚਾਇਤ), ਕਸ਼ਮੀਰ ਸਿੰਘ, ਲਖਬੀਰ ਸਿੰਘ, ਪਵਨਦੀਪ ਸਿੰਘ, ਅਵਤਾਰ ਸਿੰਘ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਦਵਿੰਦਰ ਸਿੰਘ, ਹਰਜਿੰਦਰ ਸਿੰਘ, ਬਲਕਾਰ ਸਿੰਘ, ਅਜਮੇਰ ਸਿੰਘ, ਕਰਨਵੀਰ ਸਿੰਘ, ਬਲਰਾਜ ਸਿੰਘ, ਬਲਵਿੰਦਰ ਸਿੰਘ, ਸੇਵਾ ਸਿੰਘ ਆਦਿ ਸ਼ਾਮਿਲ ਹਨ । ਇਸ ਤੋਂ ਇਲਾਵਾ ਪਿੰਡ ਕਬੀਰਪੁਰ ਤੋਂ 8 ਟਕਸਾਲੀ ਕਾਂਗਰਸੀ ਪਰਿਵਾਰ ਗੁਰਸਾਹਿਬ ਸਿੰਘ ਦੀ ਪ੍ਰੇਰਨਾ ਨਾਲ ਕਰਨਵੀਰ ਸਿੰਘ ਸਾਬਕਾ ਓ ਐਸ ਡੀ, ਸੁਖਜਿੰਦਰ ਸਿੰਘ, ਸੋਨੂ ਝੰਡੂਵਾਲ, ਕਨਵ ਧੀਰ ਅਤੇ ਮਨਪ੍ਰੀਤ ਸਿੰਘ ਦੀ ਮੌਜੂਦਗੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਇਹ ਪਰਿਵਾਰ ਕਾਂਗਰਸ ਸਰਕਾਰ ਦੀਆ ਲੋਕ ਮਾਰੂ ਨੀਤੀਆ ਅਤੇ ਭ੍ਰਿਸ਼ਟ ਆਗੂਆਂ ਤੋਂ ਅੱਕ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ। ਸ਼ਾਮਿਲ ਹੋਣ ਵਾਲਿਆਂ ਵਿੱਚ ਸਰਦਾਰ ਗੁਰਮੁੱਖ ਸਿੰਘ, ਨਕਸ਼ਤਰ ਸਿੰਘ, ਜਸਵਿੰਦਰ ਸਿੰਘ, ਹਰਵਿੰਦਰ ਸਿੰਘ, ਸੁੱਖਰਾਮ ਸਿੰਘ, ਜਸਕਰਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਆਦਿ ਸ਼ਾਮਿਲ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਹੋਰ ਬੱਲ ਮਿਲਿਆ ਜਦੋਂ ਪਿੰਡ ਅਲੂਵਾਲ ਤੋਂ 20 ਟਕਸਾਲੀ ਕਾਂਗਰਸੀ ਪਰਿਵਾਰ ਕੈਪਟਨ ਹਰਮਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਂਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਇਹਨਾਂ ਪਰਿਵਾਰ ਨੇ ਕੈਪਟਨ ਹਰਮਿੰਦਰ ਸਿੰਘ ਨੂੰ ਜਿਤਾਉਣ ਲਈ ਵੱਡਾ ਭਰੋਸਾ ਦਿਵਾਇਆ। ਸ਼ਾਮਿਲ ਹੋਣ ਵਾਲਿਆਂ ਵਿੱਚ ਸਰਦਾਰ ਮਨਜੀਤ ਸਿੰਘ, ਸੁੱਚਾ ਸਿੰਘ ਸਾਬਕਾ ਸਰਪੰਚ, ਅਮਰ ਸਿੰਘ, ਅਮਰਜੀਤ ਸਿੰਘ ਸਾਬਕਾ ਸਰਪੰਚ, ਦਲਵਿੰਦਰ ਸਿੰਘ, ਬੀਬੀ ਪਿੰਕੀ, ਹਰਦੀਪ ਸਿੰਘ ਬਿੰਦੂ, ਰਣਜੀਤ ਸਿੰਘ ਨੰਬਰਦਾਰ, ਰਾਜਵਿੰਦਰ ਕੌਰ, ਬਲਵਿੰਦਰ ਕੌਰ, ਸ਼ਿੰਦਰ ਕੌਰ, ਪੂਜਾ, ਰੂਬੀ, ਭੁਪਿੰਦਰ ਸਿੰਘ, ਮੇਜਰ ਸਿੰਘ, ਬੂਟਾ ਸਿੰਘ, ਕੁਲਵੰਤ ਸਿੰਘ, ਜਰਨੈਲ ਸਿੰਘ, ਸੁਖਵਿੰਦਰ ਸਿੰਘ, ਸੁਖਵੰਤ ਸਿੰਘ ਬਾਬਾ, ਹਰਦੀਪ ਸਿੰਘ ਬਿੱਟੂ, ਰਣਜੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਆਦਿ ਸ਼ਾਮਿਲ ਹਨ। ਇਸ ਦੌਰਾਨ ਕੈਪਟਨ ਹਰਮਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਕਾਂਗਰਸੀ ਪਰਿਵਾਰਾਂ ਨੂੰ ਪੂਰਾ ਮਾਣ ਤੇ ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਨੂੰ ਉਸਦੀ ਆਪਸੀ ਲੜਾਈ, ਜਿਸ ਵਿੱਚ ਮੌਜੂਦਾ ਵਿਧਾਇਕ ਵੱਲੋਂ ਕੀਤੀਆਂ ਵਧੀਕੀਆਂ ਤੇ ਬਰਸਾਤੀ ਡੱਡੂ ਵਾਂਗ ਨਿਕਲੇ ਅਜ਼ਾਦ ਉਮੀਦਵਾਰ ਦੀ ਲੜਾਈ ਹੀ ਲੈ ਡੁੱਬੇਗੀ। ਜਿਸ ਨਾਲ ਹਲਕੇ ਵਿੱਚ ਕਾਂਗਰਸ ਦਾ ਪੱਤਨ ਹੋ ਜਾਵੇਗਾ । ਉਹਨਾਂ ਕਿਹਾ ਕਿ ਅਕਾਲੀ ਬਸਪਾ ਗਠਜੋੜ ਹਲਕੇ ਵਿੱਚ ਇਤਿਹਾਸਕ ਜਿੱਤ ਦਰਜ ਕਰੇਗਾ।