ਜਲੰਧਰ,ਆਦਮਪੁਰ 3 ਜਨਵਰੀ (ਤਲਵਿੰਦਰ ਸਿੰਘ,ਰਣਜੀਤ ਸਿੰਘ ਬੈਂਸ)- ਅੱਜ ਹਲਕਾ ਜਲੰਧਰ ਵੈਸਟ ਦੇ ਸਾਈਂ ਕਲੋਨੀ ਵਿੱਚ ਆਈ ਐਸ ਬੱਗਾ ਦੀ ਅਗਵਾਈ ਹੇਠ ਆਮ ਆਦਮੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਪੱਖ ਵਿੱਚ ਮੀਟਿੰਗ ਕੀਤੀ ਗਈ ਜਿਸ ਵਿਚ ਸਥਾਨਕ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਮੀਟਿੰਗ ਦੌਰਾਨ ਆਈ ਐਸ ਬੱਗਾ ਨੇ ਕਿਹਾ ਕਿ ਝਾੜੂ ਨੂੰ ਵੋਟ ਪਾ ਕੇ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ ਐਮ ਐਲ ਏ ਬਣਾਓ ਤੇ ਹਲਕਾ ਵੈਸਟ ਨੂੰ ਖੁਸ਼ਹਾਲ ਬਣਾਓ ਤਾਂ ਜੋ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਦਿੱਲੀ ਵਿੱਚ ਕੀਤੇ ਵਿਕਾਸ ਕਾਰਨ ਹੀ ਅਰਵਿੰਦ ਕੇਜਰੀਵਾਲ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣੇ ਹਨ ਤੇ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਵੀ ਵਿਕਾਸ ਦੇ ਲੀਹਾਂ ਤੇ ਹੋਵੇਗਾ। ਇਸ ਦੌਰਾਨ ਅਮਰੀਕ ਵਿਸ਼ਾਲ, ਗੁਰਮੀਤ ਸਿੰਘ ਗੋਰਾ ਤੇ ਸਾਈਂ ਕਲੋਨੀ ਨਿਵਾਸੀ ਹਾਜ਼ਰ ਸਨ।