ਡੇਰਾ ਬਾਬਾ ਨਾਨਕ,4ਫ਼ਰਵਰੀ (ਵਿਨੋਦ ਸੋਨੀ) ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਨਿੱਝਰ ਅਤੇ ਡੇਰੇ ਪਠਾਣਾ ਦੇ ਵੱਡੀ ਗਿਣਤੀ ਵਿੱਚ ਕਾਂਗਰਸੀ ਪਰਿਵਾਰਾਂ ਨੇ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਕਬੂਲਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ ਸਾਰੇ ਪਰਿਵਾਰਾਂ ਨੂੰ ਰਵੀਕਰਨ ਸਿੰਘ ਕਾਹਲੋਂ ਨੇ ਸਿਰ ਪਾਓ ਦੇ ਕੇ ਜੀ ਆਇਆਂ ਆਖਿਆ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਹਰ ਪਰਿਵਾਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਵਧੀਕੀਆਂ ਨੂੰ ਹੁਣ ਸਹਿਣ ਨਹੀਂ ਕੀਤਾ ਜਾਵੇਗਾ ਤੇ ਸਰਕਾਰ ਆਉਣ ਤੇ ਇਨ੍ਹਾਂ ਵਧੀਕੀਆਂ ਦਾ ਹਿਸਾਬ ਲਿਆ ਜਾਵੇਗਾ। ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਵਿਚ ਕਸ਼ਮੀਰ ਸਿੰਘ ,ਭਗਵੰਤ ਸਿੰਘ ,ਬਲਵਿੰਦਰ ਸਿੰਘ ,ਅਮਨਦੀਪ ਸਿੰਘ, ਅਜੈਬ ਸਿੰਘ , ਬਲਵਿੰਦਰ ਸਿੰਘ ,ਗੁਰਮੁਖ ਸਿੰਘ ਡੇਰੇ ਪਠਾਣਾ ,ਬਲਰਾਮ ਸਿੰਘ ਡੇਰੇ ਪਠਾਣਾ ,ਹਰਪ੍ਰੀਤ ਸਿੰਘ ਡੇਰੇ ਪਠਾਣਾ ,ਸਰਬਜੀਤ ਸਿੰਘ ਸੂਬੇਦਾਰ ,ਰਾਜ ਕੌਰ ਡੇਰੇ ਪਠਾਣਾ ,ਅਵਤਾਰ ਸਿੰਘ ਡੇਰੇ ਪਠਾਣਾ ,ਬਲਜੀਤ ਸਿੰਘ ਡੇਰੇ ਪਠਾਣਾ ,ਪ੍ਰਭਜੋਤ ਸਿੰਘ ਡੇਰੇ ਪਠਾਣਾ ਤੋ ਇਲਾਵਾ ਇਸ ਮੌਕੇ ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ,ਸਰਪੰਚ ਗੁਰਦੇਵ ਸਿੰਘ ਰਹੀਮਾਬਾਦ ,ਸਾਬਕਾ ਚੇਅਰਮੈਨ ਅਮਰੀਕ ਸਿੰਘ ਧਰਮੀ ਫੌਜੀ , ਜੋਗਿੰਦਰ ਸਿੰਘ ਨਿੱਝਰ ,ਕੈਪਟਨ ਅਮਰੀਕ ਸਿੰਘ ਦਲੇਰਪੁਰ ,ਸਾਬਕਾ ਸਰਪੰਚ ਜਗਮੋਹਨ ਸਿੰਘ ,ਬੀਬੀ ਬਲਵਿੰਦਰ ਕੋਰ ਵਡਾਲਾ ਬਾਂਗਰ ,ਰਣਜੀਤ ਸਿੰਘ ,ਤੀਰਥ ਸਿੰਘ ਨਿੱਜਰ , ਹੈਪੀ ਬੱਲ ਕਰਨਬੀਰ ਸਿੰਘ ਕਲਾਨੌਰ ,ਜਤਿੰਦਰ ਖਹਿਰਾ ਆਦਿ ਹਾਜ਼ਰ ਸਨ ।