ਵਡਾਲਾ ਗ੍ੰਥੀਆਂ 6 ਜਨਵਰੀ ( ਡਾ ਹਰਦੇਵ ਸਿੰਘ ) ਵਿਧਾਨ ਸਭਾ ਹਲਕਾ ਬਟਾਲਾ ਤੋਂ ਸਾਬਕਾ ਸਰਪੰਚ ਅਤੇ ਮੌਜੂਦਾ ਸਰਪੰਚ ਹਲਕਾ ਉਮੀਦਵਾਰ ਅਮਨਸੇਰ ਸਿੰਘ ਸੈਰੀ ਕਲਸੀ ਦੇ ਪ੍ਚਾਰ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਧੜਾਧੜ ਆਮ ਆਦਮੀ ਪਾਰਟੀ ਵਿੱਚ ਸਾਮਿਲ ਹੋ ਰਹੇ ਹਨ।


ਅੱਜ ਪਿੰਡ ਦੁਨੀਆਂ ਸੰਧੂ ਦੇ ਮੌਜੂਦਾ ਸਰਪੰਚ ਬਲਜੀਤ ਸਿੰਘ ਸੰਧੂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਸ੍ ਬਲਜੀਤ ਸਿੰਘ ਸਰਪੰਚ ਨੂੰ ਸਰਕਲ ਪ੍ਰਧਾਨ ਜਸਬੀਰ ਸਿੰਘ ਫੌਜੀ,ਡਾ ਹਰਦੇਵ ਸਿੰਘ, ਤੀਰਥ ਸਿੰਘ ਮਠਾਰੂ, ਹਰੀ ਸਿੰਘ ਲੰਬੜਦਾਰ, ਰੁਸਤਮ ਸਿੰਘ, ਜਤਿੰਦਰ ਸਿੰਘ ਫੌਜੀ, ਡਾ ਗਿਆਨ ਸਿੰਘ,ਸੁਰਿੰਦਰ ਸਿੰਘ ਫੌਜੀ ਨੇ ਸਿਰੋਪਾ ਪਾਕੇ ਸਾਮਿਲ ਕੀਤਾ।
ਇਸ ਤਰ੍ਹਾਂ ਪਿੰਡ ਚਾਹਗਿੱਲ ਦੇ ਸਾਬਕਾ ਸਰਪੰਚ ਸ੍ ਗੁਰਸੰਤ ਸਿੰਘ ਨੇ ਅਕਾਲੀ ਦਲ ਨੂੰ ਛੱਡ ਕੇ ਅਮਨਸੇਰ ਸਿੰਘ ਸੈਰੀ ਕਲਸੀ ਦੀ ਹਾਜਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸਾਮਿਲ ਹੋ ਗਏ।