ਗੁਰਦਾਸਪੁਰ,ਡੇਰਾ ਬਾਬਾ ਨਾਨਕ-(ਰਸਪਾਲ ਸਿਘ ,ਵਿਨੋਦ ਸੋਨੀ)-ਮੁਖ ਮੰਤਰੀ ਪੰਜਾਬ ਚਰਨਜੀਤ ਚੰਨੀ ਪਹੁਚੇ ਹਲਕਾ ਡੇਰਾ ਬਾਬਾ ਨਾਨਕ ਵਿਖੇ ਅੱਜ ਦੁਪਹਿਰ ਬਾਅਦ ਕਸਬਾ ਕਲਾਨੌਰ ਚ ਪੁਰਾਤਨ ਸ਼ਿਵ ਮੰਦਿਰ ਚ ਨਤਮਸਤਕ ਹੋਏ ਅਤੇ ਉਥੇ ਹੀ ਚਰਨਜੀਤ ਸਿੰਘ ਚੰਨੀ ਵਲੋਂ ਡੇਰਾ ਬਾਬਾ ਨਾਨਕ ਦਾਣਾ ਮੰਡੀ ਚ ਚੋਣ ਰੈਲੀ ਚ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਚ ਪ੍ਰਚਾਰ ਕਰਦੇ ਹੋਏ ਸੰਬੋਧਨ ਕੀਤਾ ਉਥੇ ਹੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਵਿਰੋਧੀ ਰਾਜਨੀਤਿਕ ਪਾਰਟੀਆਂ ਆਪ ਅਤੇ ਅਕਾਲੀ ਦਲ ਤੇ ਸ਼ਬਦੀ ਵਾਰ ਕੀਤੇ ਅਤੇ ਉਸ ਦੇ ਨਾਲ ਹੀ ਉਹਨਾਂ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਸੁਖਜਿੰਦਰ ਰੰਧਾਵਾ ਉਪ ਮੁਖ ਮੰਤਰੀ ਹਨ ਅਤੇ ਉਹ ਆਉਣ ਵਾਲੇ ਵੀ ਉਪ ਮੁਖ ਮੰਤਰੀ ਦੀ ਚੋਣ ਕਰ ਰਹੇ ਹਨ ਅਤੇ ਪਹਿਲਾ ਵੀ ਤਿਨ ਮਹੀਨੇ ਤੋਂ ਭਾਵੇ ਸੁਖਜਿੰਦਰ ਰੰਧਾਵਾ ਉਪ ਮੁਖ ਮੰਤਰੀ ਸਨ ਲੇਕਿਨ ਸਰਕਾਰ ਉਹਨਾਂ ਨੇ ਹੀ ਚਲਾਈ ਸੀ ਅਤੇ ਅਗੇ ਵੀ ਸਰਕਾਰ ਰੰਧਾਵਾ ਨੇ ਹੀ ਚਲਾਉਣੀ ਹੈ ਇਸ ਦੇ ਨਾਲ ਹੀ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਿਸ ਦਿਨ ਉਹਨਾਂ ਨੂੰ ਮੁਖ ਮੰਤਰੀ ਦਾ ਚੇਹਰਾ ਐਲਾਨ ਕੀਤਾ ਹੈ ਉਸ ਦਿਨ ਦਾ ਉਹਨਾਂ ਐਲਾਨ ਕੀਤਾ ਹੈ ਕਿ ਤਾ ਉਹ ਆਪਣੇ ਨਾਮ ਤੇ ਅਤੇ ਨਾ ਆਪਣੇ ਪਤਨੀ ਦੇ ਨਾ ਤੇ ਜਾਇਦਾਦ ਨਹੀਂ ਖਰੀਦ ਕਰਾਂਗਾ | ਅਤੇ ਇਸ ਦੇ ਨਾਲ ਹੀ ਭਾਜਪਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਚਰਨਜੀਤ ਚੰਨੀ ਨੇ ਕਿਹਾ ਕਿ ਜਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਪੰਜਾਬ ਫੇਰੀ ਤੇ ਆਏ ਸਨ ਤਾ ਉਹਨਾਂ ਪੰਜਾਬ ਦੇ ਕਿਸਾਨਾਂ ਦਾ ਸਾਥ ਦਿਤਾ ਅਤੇ ਉਸ ਦਾ ਖਿਮਾਜਾ ਹੈ ਕਿ ਉਹਨਾਂ ਨੂੰ ਸੇੰਟ੍ਰਲ ਏਜੰਸੀਆ ਰਾਹੀਂ ਦਬਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ | ਇਸ ਦੇ ਨਾਲ ਹੀ ਚਰਨਜੀਤ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਉਪ ਮੁਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਹਲਕੇ ਚ ਚੋਣ ਪ੍ਰਚਾਰ ਲਈ ਪਹੁਚਿਆ ਹਾਂ ਅਤੇ ਉਹਨਾਂ ਕਿਹਾ ਪੰਜਾਬ ਭਰ ਚ ਲੋਕਾਂ ਚ ਉਤਸ਼ਾਹ ਹੈ ਅਤੇ ਪੰਜਾਬ ਚ ਇਕ ਤਰਫਾ ਲਹਿਰ ਹੈ ਅਤੇ ਕਾਂਗਰਸ ਪਾਰਟੀ ਵੱਡੀ ਜਿੱਤ ਹਾਸਿਲ ਕਰ ਦੋਬਾਰਾ ਸਰਕਾਰ ਬਣਾਉਣ ਜਾ ਰਹੀ ਹੈ | ਉਥੇ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਰੈਲੀ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਰਾਮ ਰਹੀਮ ਨੂੰ ਫਰਲੋ ਮਿਲੀ ਹੈ ਉਹ ਭਾਜਪਾ ਵਲੋਂ ਇਹਨਾਂ ਚੋਣਾਂ ਚ ਰਾਜਨੀਤਿਕ ਲਾਹਾ ਲੈਣ ਲਈ ਹੈ |