ਲੁਧਿਆਣਾ : ਲੋਕ ਇਨਸਾਫ ਪਾਰਟੀ (Lok Insaf Party)ਦੇ ਮੁਖੀ ਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ (Simarjit Singh Bains ) ਨੂੰ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ ਹੈ। ਜਿਸ ਦੀ ਪੁਸ਼ਟੀ ਲੋਕ ਇਨਸਾਫ ਪਾਰਟੀ ਦੇ ਬੁਲਾਰੇ ਨੇ ਸੋਸ਼ਲ ਮੀਡੀਆ ਰਾਹੀਂ ਕੀਤੀ ਹੈ। ਬੀਤੇ ਦਿਨ ਆਤਮ ਨਗਰ ਹਲਕੇ ਵਿਚ ਹੋਏ ਝਗੜੇ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਤੇ ਸਾਥੀਆਂ ਉਪਰ 307 ਦਾ ਪਰਚਾ ਦਰਜ ਕੀਤਾ ਗਿਆ ਸੀ । ਜਿਸ ਤੋਂ ਬਾਅਦ ਕੱਲ੍ਹ ਸਿਮਰਜੀਤ ਸਿੰਘ ਬੈਂਸ ਆਪਣੇ ਵੱਡੇ ਭਰਾ ਨਾਲ ਬਾਰ ਐਸੋਸੀਏਸ਼ਨ ਵਿਚ ਪ੍ਰਚਾਰ ਲਈ ਪਹੁੰਚੇ ਸਨ, ਜਿਥੇ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਪੁਲੀਸ ਨੇ ਬੈਂਸ ਨੂੰ ਗ੍ਰਿਫ਼ਤਾਰ ਕੀਤਾ ਸੀ।
ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਸਿਮਰਜੀਤ ਸਿੰਘ ਬੈਂਸ ਨੂੰ ਛੱਡ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਿਉਂਕਿ ਸਿਮਰਜੀਤ ਸਿੰਘ ਬੈਂਸ ਦੇ ਵੱਡੇ ਭਰਾ ਬਲਵਿੰਦਰ ਸਿੰਘ ਬੈਂਸ ਵੱਲੋਂ ਪਹਿਲਾਂ 1 ਇਨਕੁਆਰੀ ਦੀ ਅਰਜ਼ੀ ਦਿੱਤੀ ਸੀ।
ਬੈਂਸ ਨੂੰ ਗਿਲ ਬਾਜ਼ਾਰ, ਸ਼ਿਮਲਾਪੁਰੀ ਵਿਖੇ ਸੋਮਵਾਰ ਦੀ ਝੜਪ ਲਈ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਵਿਚ ਆਤਮ ਨਗਰ ਹਲਕੇ ਤੋਂ ਪਾਰਟੀ ਉਮੀਦਵਾਰ ਦਾ ਸਮਰਥਨ ਕਰ ਰਹੇ ਕਾਂਗਰਸੀ ਵਰਕਰਾਂ ‘ਤੇ ਐਲਆਈਪੀ ਵਰਕਰਾਂ ਵੱਲੋਂ ਹਮਲੇ ਦਾ ਇਲਜ਼ਾਮ ਹੈ। ਘਟਨਾ ਤੋਂ ਬਾਅਦ ਬੈਂਸ, ਉਸ ਦੇ ਪੁੱਤਰ ਅਤੇ 32 ਹੋਰਾਂ ‘ਤੇ ਹੱਤਿਆ ਦੀ ਕੋਸ਼ਿਸ਼ ਅਤੇ ਹੋਰ ਧਾਰਾਵਾਂ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ।
ਕੜਵਲ ਤੇ ਬੈਂਸ ਦੇ ਸਮਰਥਕਾਂ ਵਿਚਕਾਰ ਝੜਪ ਹੋਈ ਸੀ। ਝੜਪ ਦੌਰਾਨ ਫਾਈਰਿੰਗ ਹੋਈ ਸੀ। ਗੱਡੀਆਂ ਦੀ ਭੰਨਤੋੜ੍ਹ ਵੀ ਕੀਤੀ ਗਈ ਸੀ। ਦੂਜੀ ਧਿਰ ਦੀ ਸ਼ਿਕਾਇਤ ਦੇ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਸੀ।
ਦਰਅਸਲ ਸਿਮਰਜੀਤ ਬੈਂਸ ਦੇ ਭਰਾ ਬਲਵਿੰਦਰ ਬੈਂਸ ਵੱਲੋਂ ਕਮਿਸ਼ਨਰ ਕੋਲ ਸ਼ਿਕਾਇਤ ਕੀਤੀ ਗਈ ਸੀ ਤੇ ਬੈਂਸ ਦੀ ਗ੍ਰਿਫ਼ਤਾਰੀ ਨੂੰ ਗਲਤ ਦੱਸਿਆ ਸੀ। ਜਿਸਦੇ ਬਾਅਦ ਬੈਂਸ ਨੂੰ ਰਿਹਾਅ ਕਰ ਦਿੱਤਾ ਗਿਆ। ਉਧਰ ਬੈਂਸ-ਕੜਵਲ ਲੜਾਈ ਮਾਮਲੇ ਵਿੱਚ ਚੋਣ ਕਮਿਸ਼ਨ ਨੇ ਵੀ ਕਾਰਵਾਈ ਕੀਤੀ ਹੈ। ਡਿਊਟੀ ਚ ਕੁਤਾਹੀ ਦੇ ਇਲਜ਼ਾਮ ਤਹਿਤ ਸਬ ਇੰਸਪੈਕਟਰ ਲਾਭ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।