ਅੰਮ੍ਰਿਤਸਰ : ਤਹਿਸੀਲ ਅਜਨਾਲਾ ਦੇ ਬੀਓਪੀ ਪੰਜਗਰਾਈਂ ਵਿੱਚ ਵਿੱਚ ਦੇਰ ਰਾਤ ਡਰੋਨ ਨਾਲ ਸਮਾਨ ਸੁੱਟਿਆ ਗਿਆ ਹੈ। ਬੀਐਸਐਫ ਜਵਾਨਾਂ ਨੇ ਗੋਲੀਬਾਰੀ ਕੀਤੀ। ਡਰੋਨ ਪਾਕਿਸਤਾਨ ਵੱਲੋਂ ਰਵਾਨਾ ਹੋਇਆ। ਬੀਐਸਐਫ ਦੇ ਜਵਾਨਾਂ ਨੂੰ ਤਲਾਸ਼ੀ ਦੌਰਾਨ ਵਿਸਫੋਟਕ ਸਮਾਨ ਬਰਾਮਦ ਹੋਇਆ। ਦੋ ਥਾਵਾਂ ਤੋਂ ਵਿਸਫੋਟਕ ਸਮੱਗਰੀ ਮਿਲੀ। ਹੁਣ ਸਰਚ ਆਪਰੇਸ਼ਨ ਜਾਰੀ ਹੈ।
ਨਿਊਜ਼ ਏਜੰਸੀ ਏਐਨਆਈ ਨੇ ਦੱਸਿਆ ਕਿ ਬੁੱਧਵਾਰ ਤੜਕੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇੱਕ ਡਰੋਨ ਦੇਖਿਆ ਗਿਆ। ਤੁਰੰਤ ਕਾਰਵਾਈ ਕਰਦੇ ਹੋਏ, ਬੀਐਸਐਫ ਦੇ ਜਵਾਨਾਂ ਨੇ ਡਰੋਨ ‘ਤੇ ਗੋਲੀਬਾਰੀ ਕੀਤੀ ਜਿਸ ਤੋਂ ਬਾਅਦ ਇਹ ਪਾਕਿਸਤਾਨ ਵੱਲ ਮੁੜ ਗਿਆ।
ਬੀਐਸਐਫ ਅਧਿਕਾਰੀਆਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਉਨ੍ਹਾਂ ਨੂੰ ਦੋ ਥਾਵਾਂ ਤੋਂ ਵਿਸਫੋਟਕ ਮਿਲੇ ਹਨ। ਬੀਐਸਐਫ ਦੇ ਬਿਆਨ ਵਿੱਚ ਕਿਹਾ ਗਿਆ ਹੈ, “ਅੱਜ ਕਰੀਬ 12:50 ਵਜੇ, ਪੰਜਗਰਾਈਂ ਵਿੱਚ ਸੈਨਿਕਾਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵੱਲ ਆਉਣ ਵਾਲੀ ਸ਼ੱਕੀ ਉਡਾਣ ਦੀ ਆਵਾਜ਼ ਸੁਣੀ।”
ਉਨਾਂ ਨੇ ਅੱਗੇ ਕਿਹਾ, “ਘੱਗਰ ਅਤੇ ਸਿੰਘੋਕੇ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਸ਼ੱਕੀ ਨਸ਼ੀਲੇ ਪਦਾਰਥਾਂ ਦੇ ਨਾਲ ਪੀਲੇ ਰੰਗ ਦੇ ਦੋ ਪੈਕਟ ਬਰਾਮਦ ਕੀਤੇ ਗਏ।” ਇਸ ਦੌਰਾਨ, ਖੇਤਰ ਵਿੱਚ ਇੱਕ ਵੱਡਾ ਖੋਜ ਅਭਿਆਨ ਚਲਾਇਆ ਗਿਆ ਹੈ।
ਦੂਜੇ ਪਾਸੇ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਵਰਤੋਂ ਕਰਕੇ ਪੰਜਾਬ ਦੇ ਗੁਰਦਾਸਪੁਰ ਖੇਤਰ ਵਿੱਚ ਦੋ ਸ਼ੱਕੀ ਬਕਸਾ ਨੂੰ ਭਾਰਤੀ ਸਰਹੱਦ ਦੇ ਅੰਦਰ ਸੁੱਟਿਆ ਗਿਆ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਬੀ.ਐਸ.ਐਫ ਦੇ ਜਵਾਨ ਅਤੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਦੇ ਨਾਲ ਸਥਾਨਕ ਪੁਲਿਸ ਟੀਮ ਵੀ ਮੌਕੇ ਉੱਤੇ ਪਹੁੰਚ ਗਈ ਹੈ। ਇਸ ਸ਼ੱਕੀ ਬਕਸੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਇਸ ਬਾਕਸ ‘ਚ ਨਸ਼ੀਲੇ ਪਦਾਰਥ ਹੋ ਸਕਦੇ ਹਨ।

ਡਰੋਨ ਰਾਹੀਂ ਸੁੱਟੇ ਗਏ ਸ਼ੱਕੀ ਬਕਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਰੀ ਕੀਤੇ ਗਏ ਅਧਿਕਾਰਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੀਐਸਐਫ ਨੇ ਗੁਰਦਾਸਪੁਰ ਸੈਕਟਰ, (73 ਬੀ.ਐਸ.ਐਫ/ਬੀ.ਐਨ. ਹੈੱਡਕੁਆਰਟਰ ਅਜਨਾਲਾ), ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ ਵਿੱਚ ਡਰੋਨ ਰਾਹੀਂ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ। 09/01/2022 ਨੂੰ ਲਗਭਗ 0050 ਵਜੇ, ਪੰਜਗਰੇਨ ਖੇਤਰ ਵਿੱਚ ਚੌਕਸ ਫੌਜੀ ਦਸਤਿਆਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵਾਲੇ ਪਾਸੇ ਆਉਣ ਵਾਲੀ ਸ਼ੱਕੀ ਉਡਾਣ ਦੀ ਗੂੰਜਦੀ ਆਵਾਜ਼ ਸੁਣੀ। ਅਲਰਟ ਬੀਐਸਐਫ ਦੇ ਜਵਾਨਾਂ ਨੇ ਬਾਅਦ ਵਿੱਚ ਡਰੋਨ ਉੱਤੇ ਗੋਲੀਬਾਰੀ ਕੀਤੀ।
ਬੀ.ਐਸ.ਐਫ ਵੱਲੋਂ ਸਿੱਖਿਅਤ ਕੁੱਤਿਆਂ ਸਮੇਤ ਡੌਗ ਹੈਂਡਲਰ ਸਮੇਤ ਪਿੰਡ ਘੱਗਰ ਅਤੇ ਸਿੰਘੋਕੇ ਦੇ ਇਲਾਕੇ ਵਿੱਚ ਕੀਤੀ ਤਲਾਸ਼ੀ ਦੌਰਾਨ ਹੁਣ ਤੱਕ ਸ਼ੱਕੀ ਨਸ਼ੀਲੇ ਪਦਾਰਥਾਂ ਸਮੇਤ ਪੀਲੇ ਰੰਗ ਦੇ 02 ਪੈਕਟ ਬਰਾਮਦ ਕੀਤੇ ਗਏ ਹਨ। ਖੋਜ ਅਜੇ ਵੀ ਜਾਰੀ ਹੈ।