ਫਗਵਾੜਾ, 10 ਫਰਵਰੀ (ਰੀਤ ਪ੍ਰੀਤ ਪਾਲ ਸਿੰਘ )- ਅੱਜ ਵਿਧਾਨਸਭਾ ਹਲਕਾ ਫਗਵਾੜਾ ਦੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿਚ ਮੁਹੱਲਾ ਭਗਤਪੁਰਾ ’ਚ ਸ. ਹਰਜਿੰਦਰ ਸਿੰਘ ਦੇ ਘਰ ਹੋਈ ਮੀਟਿੰਗ ਵਿਚ ਇਲਾਕੇ ਦੇ ਵੱਖ ਵੱਖ ਪਾਰਟੀਆਂ ਦੇ 20 ਦੇ ਕਰੀਬ ਪਰਿਵਾਰ ਵਿਜੈ ਸਾਂਪਲਾ ਦੀ ਹਾਜ਼ਰੀ ਵਿਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਸਬੰਧੀ ਜਾਣਕਾਰੀ ਦਿਦਿੰਆਂ ਹਰਜਿੰਦਰ ਸਿੰਘ ਨੇ ਦੱਸਿਆ ਕਿ ੲਸ ਮੌਕੇ ਸੁਰੇਸ਼ ਕੁਮਾਰ ਭੰਡਾਰੀ, ਨਰਿੰਦਰ ਕੌਰ, ਰਿਆ, ਰੀਤੂ, ਉਮਰ ਚੰਦ, ਰਮਨ ਬਹਿਲ, ਰੇਨੂੰ ਸ਼ਰਮਾ, ਸੁਨੀਮ ਕੁਮਾਰ ਨਿੱਕਾ, ਚੇਤਨ, ਤਿ੍ਰਪਤਾ ਸ਼ਰਮਾ ਅਤੇ ਹੋਰ ਪਰਿਵਾਰ ਸ਼ਾਮਲ ਹਨ। ਉਨਾਂ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਪਰਿਵਾਰ ਦਾ ਨਿਘਾ ਸੁਆਗਤ ਕੀਤਾ ਅਤੇ ਸਾਂਪਲਾ ਦੀ ਚੋਣ ਮੁਹਿੰਮ ਵਿਚ ਵੱਧ ਚੜ ਕੇ ਸਹਿਯੋਗ ਦੀ ਅਪੀਲ ਵੀ ਕੀਤੀ।