ਫਗਵਾੜਾ, 10 ਫਰਵਰੀ (ਰੀਤ ਪ੍ਰੀਤ ਪਾਲ ਸਿੰਘ )- ਭਾਜਪਾ ਉਮੀਦਵਾਰ ਵਿਜੈ ਸਾਂਪਲਾ ਨੇ ਆਪਣੇ ਸਾਥੀਆਂ ਦੇ ਨਾਲ ਚੋਣ ਪ੍ਰਚਾਰ ਵਿਚ ਤੇਜੀ ਲਿਆਉਂਦਿਆਂ ਫਗਵਾੜਾ ਦੇ ਵੱਖ ਵੱਖ ਇਲਾਕਿਆਂ ਵਿਚ ਆਪਣੇ ਹੱਕ ਵਿਚ ਸ਼ਹਿਰ ਵਾਸੀਆਂ ਤੋਂ 20 ਫਰਵਰੀ ਨੂੰ ਵੋਟ ਕਰਨ ਦੀ ਅਪੀਲ ਕੀਤੀ, ਜਿਸ ਦੇ ਚੱਲਦੇ ਸਾਂਪਲਾ ਚਾਚੋਕੀ ਸਥਿੱਤ ਸਜੁਕੀ ਸ਼ੋਰੂਮ ਵਿਚ ਗਏ, ਜਿੱਥੇ ਸ਼ੋਰੂਮ ਦੇ ਮਾਲਿਕ ਰਮੇਸ਼ ਚੱਢਾ ਨੇ ਵਿਜੈ ਸਾਂਪਲਾ ਦਾ ਸੁਆਗਤ ਕੀਤਾ।
ਇਸ ਮੌਕੇ ਮੋਹਿਤ ਚੱਢਾ ਨੇ ਉਥੇ ਪਹੁੰਚੇ ਇਲਾਕਾ ਵਾਸੀਆਂ, ਸ਼ੋਰੂਮ ਅਧਿਕਾਰੀਆਂ, ਕਰਮਚਾਰੀਆਂ ਨੂੰ ਸਾਂਪਲਾ ਦੇ ਬਤੌਰ ਕੇਂਦਰ ਮੰਤਰੀ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਦੱਸਿਆ। ਉਨਾਂ ਕਿਹਾ ਕਿ ਸਾਂਪਲਾ ਹਮੇਸ਼ਾ ਵਿਕਾਸ ਕੰਮਾਂ ਲਈ ਅੱਗੇ ਰਹੇ ਹਨ ਅਤੇ ਉਨਾਂ ਦੀ ਮਿਹਨਤ ਸੱਦਕਾ ਹੀ ਫਗਵਾੜਾ ਵਾਸੀਆਂ ਨੂੰ ਫਲਾਈਓਵਰ ਦਾ ਬੇਸ਼ਕੀਮਤੀ ਤੋਹਫਾ ਮਿਲਿਆ ਹੈ, ਪਾਰਸਲ ਆਫਿਸ ਖੁੱਲਿਆ, ਆਦਮਪੁਰ ਹਵਾਈ ਅੱਡਾ ਬਣਵਾ ਕੇ ਉਦਯੋਗ ਵਿਚ ਇਜ਼ਾਫਾ ਕਰਨ ਵਿਚ ਅਹਿਮ ਭੂਮਿਕਾ ਸਾਂਪਲਾ ਵੱਲੋਂ ਨਿਭਾਈ ਗਈ ਹੈ।
ਸਾਂਪਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨਾਂ ਦੇ ਲਈ ਸਬ ਤੋਂ ਪਹਿਲਾਂ ਫਗਵਾੜਾ ਵਾਸੀ ਹਨ, ਉਸ ਤੋਂ ਬਾਅਦ ਨਿਜੀ ਜੀਵਨ, ਉਹ ਆਪਣੀ ਅੰਤਿਮ ਸਾਹ ਤੱਕ ਫਗਵਾੜਾ ਵਾਸੀਆਂ ਦੀ ਸੇਵਾ ਕਰਣਗੇ, ਉਨਾਂ ਦੀ ਹਰ ਮੁਸ਼ਕਲ ਪਹਿਲ ਦੇ ਆਧਾਰ ’ਤੇ ਹੱਲ ਕਰਣਗੇ, ਚਾਹੇ ਉਨਾਂ ਨੂੰ ਕੁੱਝ ਵੀ ਕਰਨਾ ਪਵੇ ਅਤੇ ਉਹ ਯਤਨ ਕਰਦੇ ਰਹਿਣਗੇ। ਉਨਾਂ ਫਗਵਾੜਾ ਵਾਸੀਆਂ ਤੋਂ ਅਪੀਲ ਕਰਦੇ ਹੋਏ ਆਪਣੇ ਹੱਕ ਵਿਚ ਵੋਟ ਮੰਗੇ ਅਤੇ ਉਨਾਂ ਜੇਤੂ ਬਣਾ ਕੇ ਵਿਧਾਨਸਭਾ ਵਿਚ ਭੇਜਣ, ਤਾਂ ਜੋ ਫਗਵਾੜਾ ਦੇ ਰੁੱਕੇ ਵਿਕਾਸ ਕੰਮਾਂ ਨੂੰ ਜਲਦ ਪੂਰਾ ਕੀਤਾ ਜਾ ਸਕੇ।
ਇਸ ਮੌਕੇ ਰਜਨੀਸ਼, ਸੁਖਵੀਰ ਸਿੰਘ, ਸਰਬਜੀਤ ਕੁਮਾਰ, ਰਾਹੁਲ ਸੋਨੀ, ਮਨਿੰਦਰ ਸਿੰਘ, ਵਿਜੈ ਸਿੰਘ, ਸੁਰਿੰਦਰ ਸਿੰਘ, ਹਰੀਸ਼ ਸ਼ਰਮਾ, ਸੁਰਿੰਦਰ ਸਿੰਘ ਲਾਜਪਤ, ਰਾਹੂਲ, ਹਰਜਿੰਦਰ, ਚੰਦਰਦੀਪ, ਸੰਨੀ, ਸੁਨੀਲ, ਨੁਰਹਸਨ ਸਮੇਤ ਇਲਾਕਾ ਵਾਸੀ ਮੌਜੂਦ ਸਨ। ਇਸ ਤੋਂ ਬਾਅਦ ਉਹ ਖਾਲਸਾ ਇਨਕਲੇਵ ਪਹੁੰਚੇ, ਜਿੱਥੇ ਉਨਾਂ ਸੂਰਜ਼ ਸ਼ਰਮਾ ਦੇ ਘਰ ‘ਤੇ ਬੁਲਾਈ ਮੀਟਿੰਗ ਨੂੰ ਸੰਬੋਧਨ ਕੀਤ, ਜਿਸ ਵਿਚ ਸੂਰਜ ਸ਼ਰਮਾ ਅਤੇ ਮੁਹੱਲਾ ਵਾਸੀਆਂ ਨੇ ਉਨਾਂ ਸਮਰਥਨ ਦਿੱਤਾ ਅਤੇ ਉਨਾਂ ਆਪਣੇ ਵੋਟ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ’ਤੇ ਸਾਹਿਬ ਸਿੰਘ, ਰਾਕੇਸ਼, ਅਨਿਲ, ਸ਼ਿਵ, ਜਾਨ, ਮੁਕੂਲ, ਅਭੀ, ਰਾਜੇਸ ਅਤੇ ਸੰਜੀਵ ਸਮੇਤ ਪਤਵੰਤੇ ਸੱਜਣ ਮੌਜੂਦ ਸਨ।