ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਸੀਐੱਮ ਯੋਗੀ ਆਦਿੱਤਿਆਨਾਥ ਦੇ ਬਿਆਨ ਨੂੰ ਲੈ ਕੇ ਅੱਜ ਸੰਸਦ ਵਿਚ ਸਿਆਸੀ ਮਾਹੌਲ ਗਰਮਾ ਗਿਆ। ਕਾਂਗਰਸ, ਟੀਐੱਮਸੀ ਅਤੇ ਨੈਸ਼ਨਲ ਕਾਨਫਰੰਸ ਸਮੇਤ ਵਿਰੋਧੀ ਪਾਰਟੀਆਂ ਨੇ ਯੂਪੀ ਦੇ ਮੁੱਖ ਮੰਤਰੀ ਆਦਿਤਿਆਨਾਥ ਦੀ ਟਿੱਪਣੀ ਦੇ ਵਿਰੋਧ ਵਿਚ ਲੋਕ ਸਭਾ ਤੋਂ ਵਾਕਆਊਟ ਕੀਤਾ। ਇਨ੍ਹਾਂ ਸਾਰੇ ਨੇਤਾਵਾਂ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਉਸ ਬਿਆਨ ਦਾ ਵਿਰੋਧ ਕੀਤਾ, ਜਿਸ ‘ਤੇ ਉਨ੍ਹਾਂ ਕਿਹਾ ਸੀ ਕਿ ਜੇਕਰ ਭਾਜਪਾ ਨੂੰ ਸੱਤਾ ‘ਚ ਵਾਪਸ ਨਾ ਲਿਆਂਦਾ ਗਿਆ ਤਾਂ ਸੂਬਾ ਕਸ਼ਮੀਰ, ਕੇਰਲ ਜਾਂ ਪੱਛਮੀ ਬੰਗਾਲ ਬਣ ਸਕਦਾ ਹੈ।
Opposition parties, including Congress, TMC and National Conference, stage walkout from Lok Sabha to protest against remarks of UP CM Adityanath who had said that the state can become Kashmir, Kerala or West Bengal if BJP is not voted back to power
— Press Trust of India (@PTI_News) February 11, 2022