ਚੋਣ ਸਮਾਨ ਜਮ੍ਹਾਂ ਕਰਵਾਉਣ ਤੇ ਚਾਰਾਂ ਵਿਧਾਨ ਸਭਾ ਹਲਕਿਆਂ ਵਿੱਚ ਆਉਣ ਵਾਲੀ ਪਰੇਸ਼ਾਨੀ ਤੇ ਹੋਵੇਗਾ ਧਰਨਾ ਪ੍ਰਦਰਸ਼ਨ-ਰਛਪਾਲ ਵੜੈਚ
ਕਪੂਰਥਲਾ 12 ਫਰਵਰੀ (ਕੌੜਾ)- ਵਿਧਾਨ ਸਭਾ 2022 ਦੀਆਂ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੂੰ ਚੋਣ ਅਮਲੇ ਵਿੱਚ ਤਾਇਨਾਤ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਪਹਿਲਾਂ ਮੁਲਾਜ਼ਮਾਂ ਨੂੰ ਦਿੱਤੇ ਗਏ ਡਿਊਟੀ ਪੱਤਰਾਂ ਅਨੁਸਾਰ ਉਨ੍ਹਾਂ ਦੀ ਚੋਣ ਰਿਹਰਸਲ ਉਨ੍ਹਾਂ ਦੇ ਹੋਮ ਬਲਾਕਾਂ ਵਿੱਚ ਹੀ ਕਰਵਾਈ ਗਈ ਸੀ।ਉਸ ਸਮੇਂ ਮੁਲਾਜ਼ਮਾਂ ਨੂੰ ਆਸ ਸੀ ਕਿ ਪ੍ਰਸ਼ਾਸਨ ਨੂੰ ਕਾਫੀ ਵਾਰ ਜਾਣੂ ਕਰਵਾਉਣ ਤੇ ਸਮੇਂ ਸਮੇਂ ਤੇ ਮੰਗ ਪੱਤਰ ਦੇਣ ਤੇ ਕੋਵਿਡ ਦੇ ਚੱਲਦਿਆਂ ਉਨ੍ਹਾਂ ਦੀਆਂ ਚੋਣ ਡਿਊਟੀਆਂ ਹੋਮ ਬਲਾਕਾਂ ਵਿੱਚ ਹੀ ਲੱਗਣਗੀਆਂ। ਈ ਟੀ ਟੀ ਯੂਨੀਅਨ ਪੰਜਾਬ ਨੇ ਇਸ ਸਬੰਧੀ ਪ੍ਰਸ਼ਾਸਨ ਤੋਂ ਜ਼ੋਰ ਨਾਲ ਮੰਗ ਵੀ ਕੀਤੀ ਸੀ ਕਿ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਚੋਣ ਡਿਊਟੀਆਂ ਹੋਮ ਬਲਾਕਾਂ ਵਿੱਚ ਲਗਾਈਆ ਜਾਣ।ਪਰ ਅੱਜ ਮੁਲਾਜ਼ਮ ਉਸ ਸਮੇਂ ਹੱਕੇ ਬੱਕੇ ਰਹਿ ਗਏ ਜਦੋਂ ਪ੍ਰਸ਼ਾਸਨ ਵੱਲੋਂ ਅਗਲੀ ਚੋਣ ਰਿਹਰਸਲ ਜ਼ਾਰੀ ਕੀਤੀਆਂ ਚੋਣ ਡਿਊਟੀਆਂ 70-70 ਕਿਲੋਮੀਟਰ ਦੂਰ ਦੂਸਰੇ ਹਲਕਿਆਂ ਵਿੱਚ ਲਾ ਦਿੱਤੀਆਂ ਗਈਆਂ।
ਈ ਟੀ ਟੀ ਯੂਨੀਅਨ ਦੀ ਇਸ ਸਾਰੇ ਮਸਲੇ ਨੂੰ ਲੈ ਕੇ ਅਹਿਮ ਮੀਟਿੰਗ ਸੂਬਾ ਕਾਰਜਕਾਰੀ ਪ੍ਰਧਾਨ ਰਛਪਾਲ ਸਿੰਘ ਵੜੈਚ,ਇੰਦਰਜੀਤ ਸਿੰਘ,ਦਲਜੀਤ ਸਿੰਘ ਸੈਣੀ, ਬਿਧੀਪੁਰ ਜਨਰਲ ਸਕੱਤਰ,ਜਸਵਿੰਦਰ ਸਿੰਘ ਸ਼ਿਕਾਰਪੁਰ,ਲਖਵਿੰਦਰ ਸਿੰਘ ਟਿੱਬਾ, ਅਵਤਾਰ ਸਿੰਘ ਹੈਬਤਪੁਰ ਦੀ ਅਗਵਾਈ ਵਿੱਚ ਹੋਈ ।
ਮੀਟਿੰਗ ਦੌਰਾਨ ਪ੍ਰਸ਼ਾਸਨ ਦੇ
ਵੱਡੀ ਗਿਣਤੀ ਵਿਚ ਮੁਲਾਜ਼ਮਾਂ ਨੂੰ ਫਗਵਾੜਾ ਅਤੇ ਭੁਲੱਥ ਹਲਕਿਆਂ ਵਿੱਚ ਚੋਣ ਡਿਊਟੀ ਲਈ ਤਾਇਨਾਤ ਕਰ ਦਿੱਤਾ ਹੈ, ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।ਜੋ ਸਰਾਸਰ ਬੇਇਨਸਾਫ਼ੀ ਹੈ। ਆਗੂਆਂ ਨੇ ਕਿਹਾ ਕਿ ਵੱਡੀ ਗਿਣਤੀ ਤਾਇਨਾਤ ਕੀਤੀਆਂ ਗਈਆਂ ਔਰਤ ਮੁਲਾਜ਼ਮਾਂ ਇੰਨੀ ਦੂਰ ਕਿਸ ਤਰ੍ਹਾਂ ਡਿਊਟੀ ਨਿਭਾ ਸਕਣਗੀਆ। ਇਸ ਦੌਰਾਨ ਈ ਟੀ ਟੀ ਯੂਨੀਅਨ ਨੇ ਸਖ਼ਤ ਫੈਸਲਾ ਲੈਂਦੇ ਹੋਏ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਦੂਰ ਦੁਰਾਡੇ ਚੋਣ ਡਿਊਟੀ ਦੌਰਾਨ ਜੋ ਵੋਟਾਂ ਇੱਕ ਦਿਨ ਪਹਿਲਾਂ ਚੋਣ ਅਮਲੇ ਨੂੰ ਚੋਣ ਸਮਾਨ ਚੋਣ ਸਮਾਨ ਜਮ੍ਹਾਂ ਕਰਵਾਉਣ ਲਈ ਚੈੱਕ ਲਿਸਟਾਂ ਦਿੱਤੀਆਂ ਜਾਣੀਆਂ ਹਨ । ਉਹਨਾਂ ਮੁਤਾਬਿਕ ਹੀ 20 ਫ਼ਰਵਰੀ ਸ਼ਾਮ ਦੇ ਸਮੇਂ ਚੰਗੇ ਪ੍ਰਬੰਧਾਂ ਹੇਠ ਹਲਕਾ ਸੁਲਤਾਨਪੁਰ ਲੋਧੀ, ਨਡਾਲਾ,ਕਪੂਰਥਲਾ, ਫਗਵਾੜਾ ਵਿੱਚ ਸਮਾਨ ਜਮ੍ਹਾਂ ਕਰਵਾਇਆ ਜਾਵੇ।
ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਉਹਨਾਂ ਚੈੱਕ ਲਿਸਟਾਂ ਦੇ ਨਵੀਆਂ ਹਦਾਇਤਾਂ ਮੁਤਾਬਿਕ ਪ੍ਰਸ਼ਾਸਨ ਜਿਵੇਂ ਪਿਛਲੀਆਂ ਚੋਣਾਂ ਵਾਂਗ ਸਮਾਨ ਲੈਂਦਾ ਹੈ ਤਾਂ ਅਮਲੇ ਨੂੰ ਆਉਣ ਵਾਲੀ ਪਰੇਸ਼ਾਨੀ ਦੇ ਚੱਲਦੇ ਸਮੁੱਚੇ ਚੋਣ ਮੁਲਾਜ਼ਮ ਚਾਰੇ ਹਲਕਿਆਂ ਤੇ ਧਰਨਾ ਲਾ ਕੇ ਰੋਸ਼ ਪ੍ਰਦਰਸ਼ਨ ਕਰਨਗੇ। ਜਿਸ ਦੀ ਪੂਰਨ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਤੇ ਜਸਵਿੰਦਰ ਸਿੰਘ ਸ਼ਿਕਾਰਪੁਰ,ਲਖਵਿੰਦਰ ਸਿੰਘ ਟਿੱਬਾ, ਅਵਤਾਰ ਸਿੰਘ ਹੈਬਤਪੁਰ ,ਤੇਜਿੰਦਰਪਾਲ ਸਿੰਘ , ਗੁਰਪ੍ਰੀਤ ਸਿੰਘ ਟਿੱਬਾ, ਮਨਜੀਤ ਸਿੰਘ, ਹਰਵਿੰਦਰ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ ਬੂਲਪੁਰ,ਦਵਿੰਦਰ ਸਿੰਘ, ਅਮਨਦੀਪ ਸਿੰਘ ਖਿੰਡਾ,ਯੋਗੇਸ਼ ਸ਼ੌਰੀ,ਰੇਸ਼ਮ ਸਿੰਘ ਆਦਿ ਅਧਿਆਪਕ ਹਾਜ਼ਰ ਸਨ।
ਕੈਪਸ਼ਨ-ਈ ਟੀ ਟੀ ਯੂਨੀਅਨ ਦੀ ਅਹਿਮ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਸੂਬਾ ਕਾਰਜਕਾਰੀ ਪ੍ਰਧਾਨ ਰਛਪਾਲ ਸਿੰਘ ਵੜੈਚ,ਇੰਦਰਜੀਤ ਸਿੰਘ,ਦਲਜੀਤ ਸਿੰਘ ਸੈਣੀ, ਬਿਧੀਪੁਰ ਜਨਰਲ ਸਕੱਤਰ,ਜਸਵਿੰਦਰ ਸਿੰਘ ਸ਼ਿਕਾਰਪੁਰ, ਤੇ ਹੋਰ