ਭਾਜਪਾ ਸਰਕਾਰ ਬਨਣ ’ਤੇ ਬਦਲੀ ਜਾਵੇਗੀ ਪਿੰਡਾਂ ਦੀ ਨੁਹਾਰ : ਵਿਜੈ ਸਾਂਪਲਾ
ਫਗਵਾੜਾ, 13 ਫਰਵਰੀ ( ਰੀਤ ਪ੍ਰੀਤ ਪਾਲ ਸਿੰਘ )- ਪਿੰਡ ਡਮੇਲੀ ’ਚ ਸੁਰਿੰਦਰ ਕੌਰ ਦੇ ਘਰ ਵਿਚ ਭਾਰਤੀ ਜਨਤਾ ਪਾਰਟੀ ਦੇ ਫਗਵਾੜਾ ਤੋਂ ਉਮੀਦਵਾਰ ਵਿਜੈ ਸਾਂਪਲਾ ਦੇ ਹੱਕ ਵਿਚ ਰੱਖੀ ਗਈ ਚੋਣ ਮੀਟਿੰਗ ’ਚ ਪਿੰਡ ਵਾਸੀਆਂ ਨੇ ਭਾਰੀ ਗਿਣਤੀ ਵਿਚ ਮੌਜੂਦ ਹੋ ਕੇ ਸਾਂਪਲਾ ਦਾ ਦਿਲੋਂ ਸਾਥ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਾਂਪਲਾ ਨੇ ਕਿਹਾ ਕਿ ਲੋਕਾਂ ਦੇ ਮਿਲ ਰਹੇ ਪਿਆਰ ਨੂੰ ਉਹ ਹਮੇਸ਼ਾ ਯਾਦ ਰੱਖਣਗੇ। ਉਨਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਨਾਂ ਵੱਲੋਂ ਪਿੰਡ ਦੇ ਵਿਕਾਸ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਲਈ ਕੀਤੇ ਕੰਮਾਂ ਬਾਰੇ ਵੀ ਜਾਣਕਾਰੀ ਦਿੰਦਿਆਂ ਕਿਹਾ ਜੇਕਰ ਕੇਂਦਰ ਦੀ ਤਰਾਂ ਪੰਜਾਬ ਵਿਚ ਵੀ ਭਾਜਪਾ ਦੀ ਬਣਦੀ ਹੈ, ਤਾਂ ਵਿਕਾਸ ਦੀ ਹਨੇਰੀ ਲਿਆ ਦਿੱਤੀ ਜਾਵੇਗੀ। ਇਸ ਮੌਕੇ ਦਸਰਤਜੀ, ਸ਼ੰਭੂ ਜੀ, ਮਨੋਜ ਕੁਮਾਰ, ਗੁਰਪਾਲ, ਸੁਭਨੀਤ, ਪਿਆਰੇ ਲਾਲ, ਰਾਮ ਮਿਸ਼ਰਾ, ਪੂਨਮ ਦੇਵੀ, ਮਮਤਾ ਰਾਣੀ, ਰਾਣੀ, ਜੀਤੋ ਰਾਣੀ, ਕੁਲਵਿੰਦਰ ਕੌਰ, ਸੰਤੋਸ਼ ਕੁਮਾਰੀ, ਸੁਰਿੰਦਰ ਕੌਰ, ਕੁਲਵਿੰਦਰ ਕੌਰ ਅਤੇ ਮਨਜੀਤ ਕੌਰ ਆਦਿ ਮੌਜੂਦ ਸਨ।