ਹਰੀਸ਼ ਕੁਮਾਰ ਰਿਸ਼ੀ ਨੂੰ ਯੂਥ ਅਕਾਲੀ ਦਲ ਜਿੱਲ੍ਹਾ ਕਪੂਰਥਲਾ ਦਾ ਸੀਨੀਅਰ ਮੀਤ ਪ੍ਰਧਾਨ ਕੀਤਾ ਨਿਯੁਕਤ
ਫਗਵਾੜਾ 1 3 ਫਰਵਰੀ (ਰੀਤ ਪ੍ਰੀਤ ਪਾਲ ਸਿੰਘ )। ਸ਼੍ਰੋਮਣੀ ਅਕਾਲੀ ਦਲ ਦੀ ਇੱਕ ਮੀਟਿੰਗ ਪੀ ਏ ਸੀ ਦੇ ਮੈਂਬਰ ਸ.ਰਣਜੀਤ ਸਿੰਘ ਖੁਰਾਣਾ ਸਾਬਕਾ ਡਿਪਟੀ ਮੇਅਰ ਫਗਵਾੜਾ ਦੀ ਅਗਵਾਈ ਵਿੱਚ ਖੇੜਾ ਰੋਡ ਦਫਤਰ ਵਿੱਖੇ ਹੋਈ। ਜਿਸ ਵਿੱਚ ਮਾਰਕਫੈਡ ਦੇ ਸਾਬਕਾ ਚੇਅਰਮੈਨ ਸ. ਜਰਨੈਲ ਸਿੰਘ ਵਾਹਦ, ਉਮੀਦਵਾਰ ਸ. ਜਸਵੀਰ ਸਿੰਘ ਗੜੀ, ਮੈਂਬਰ ਐਸ ਜੀ ਪੀ ਸੀ ਸ. ਸਰਵਣ ਸਿੰਘ ਕੁਲਾਰ ਵੀ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ.ਵਾਹਦ ਅਤੇ ਸ.ਗੜੀ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਅਤੇ ਪੰਜਾਬੀਅਤ ਨਾਲ ਧੱਕਾ ਅਤੇ ਧੋਖਾ ਕੀਤਾ ਅਤੇ ਪੰਜਾਬ ਦੀ ਲੁੱਟ ਖਸੁੱਟ ਕਰ ਕੇ ਆਪਣੇ ਘਰ ਭਰੇ। ਉਨ੍ਹਾਂ ਕਿਹਾ ਕਿ ਆਗਾਮੀ ਚੋਣਾਂ ਸਿਰਫ਼ ਚੋਣਾਂ ਨਹੀਂ ਸਗੋਂ ਪੰਜਾਬ ਵਿਚ ਹੇਰਾਫੇਰੀ,ਧੱਕੇ ਅਤੇ ਧੋਖੇ ਦੇ ਖ਼ਿਲਾਫ਼ ਇੱਕ ਫ਼ਤਵਾ ਹੋਵੇਗਾ। …