Punjab Election 2022 : ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (SAD) 15 ਫਰਵਰੀ ਯਾਨੀ ਅੱਜ ਚੋਣ ਵਾਅਦਿਆਂ ਦਾ ਪਿਟਾਰਾ ਖੋਲ੍ਹ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Singh Badal) ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਅਕਾਲੀ ਦਲ ਨੇ ਸਿੱਖਿਆ ਤੇ ਸਿਹਤ ਖੇਤਰ ਨੂੰ ਵੱਡੀ ਤਰਜੀਹ ਦੇਣ ਦਾ ਵਾਅਦਾ ਕੀਤਾ।
Chandigarh | Shiromani Akali Dal and Bahujan Samaj Party release joint manifesto for Punjab Assembly elections pic.twitter.com/mecuXnP8x2
— ANI (@ANI) February 15, 2022
ਇਹ ਐਲਾਨ ਕੀਤੇ
- ਭਾਈ ਘਨੱਈਆ ਸਕੀਮ ਤਹਿਤ 10 ਲੱਖ ਦਾ ਬੀਮਾ
- ਸ਼ਗਨ ਸਕੀਮ 51,000 ਤੋਂ ਵਧਾ ਕੇ 75,000
- ਬੁਢਾਪਾ ਪੈਨਸ਼ਨ 3100 ਰੁਪਏ
- ਗ਼ਰੀਬਾਂ ਲਈ 5 ਲੱਖ ਮਕਾਨ
- ਵਿਦੇਸ਼ ‘ਚ ਪੜ੍ਹਾਈ ਲਈ 10 ਲੱਖ ਤਕ ਦਾ ਮੁਫ਼ਤ ਕਰਜ਼
- ਇਕ ਹਲਕੇ ‘ਚ 10 ਮੈਗਾ ਸਕੂਲ
- 6 ਨਵੀਆਂ ਯੂਨੀਵਰਸਿਟੀਆਂ
- ਸਰਕਾਰੀ ਸਕੂਲਾਂ ਤੋਂ ਪੜ੍ਹੇ ਬੱਚਿਆਂ ਲਈ ਕਾਲਜਾਂ ‘ਚ 33 ਫ਼ੀਸਦ ਸੀਟਾਂ
- 3-4 ਫਲਾਇੰਗ ਅਕਾਦਮੀਆਂ
- ਗ਼ਰੀਬ ਤੇ ਲੋੜਵੰਦ ਪਰਿਵਾਰਾਂ ਲਈ ਨੀਲੇ-ਕਾਰਡ
- ਹਰ ਘਰ ‘ਚ 400 ਯੂਨਿਟ ਬਿਜਲੀ ਮੁਫ਼ਤ
- ਨੀਲਾ ਕਾਰਡ ਧਾਰਕ ਔਰਤਾਂ ਨੂੰ 2-2 ਹਜ਼ਾਰ ਰੁਪਏ
- ਸਰਕਾਰੀ ਮੁਲਾਜ਼ਮਾਂ ਲਈ 2004 ਵਾਲੀ ਪੈਨਸ਼ਨ ਸਕੀਮ
- ਕਿਸਾਨਾਂ ਦੀ ਆਮਦਨ ਤਿੰਨ ਗੁਣਾ ਕਰਨ ਲਈ ਉਪਰਾਲਾ ਕਰਨ ਦਾ ਵਾਅਦਾ
- ਫ਼ਸਲ ਬੀਮਾ 50,000 ਰੁਪਏ ਪ੍ਰਤੀ ਏਕੜ
- ਖੇਤੀਬਾੜੀ ਲਈ ਡੀਜ਼ਲ 10 ਰੁਪਏ ਪ੍ਰਤੀ ਲੀਟਰ ਸਸਤਾ
- ਵਾਟਰ ਬੇਸਡ ਫਾਰਮਿੰਗ ‘ਤੇ ਸਬਸਿਡੀ ਦਿਆਂਗੇ
- ਫਲ-ਸਬਜ਼ੀਆਂ ਤੇ ਦੁੱਧ ‘ਤੇ MSP ਦਿਆਂਗੇ
- ਫ਼ਸਲ ਬੀਮਾ 50 ਹਜ਼ਾਰ ਰੁਪਏ ਪ੍ਰਤੀ ਏਕੜ
- ਮੁਲਾਜ਼ਮਾਂ ‘ਤੇ ਦਰਜ ਕੇਸ ਵਾਪਸ ਲਵਾਂਗੇ
- ਰੇਤ ਤੇ ਸ਼ਰਾਬ ਦੀ ਵਿਕਰੀ ਲਈ ਕਾਰਪੋਰੇਸ਼ਨ
- ਲਘੂ ਉਦਯੋਗਾਂ ਤੇ ਛੋਟੇ ਵਪਾਰੀਆਂ ਲਈ ਵੱਖਰਾ ਮੰਤਰਾਲਾ
- ਉਦਯੋਗਾਂ ਲਈ ਬਿਜਲੀ 5 ਰੁਪਏ ਪ੍ਰਤੀ ਯੂਨਿਟ
- ਓਲੰਪਿਕ ਖੇਡਾਂ ‘ਚ ਸੋਨ ਤਗਮੇ ਜੇਤੂਆਂ ਲਈ 7 ਕਰੋੜ ਰੁਪਏ