ਅੰਮ੍ਰਿਤਸਰ : ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ(Amritsar ) ਨੂੰ ਵੱਡੀ ਸਫਲਤਾ ਮਿਲੀ ਹੈ। ਪਾਕਿਸਤਾਨ ਤੋਂ ਆਈ 3 ਕਿਲੋ ਹੈਰੋਇਨ(heroin) ਸਮੇਤ ਇਕ ਵਿਅਕਤੀ ਨੂੰ ਕਾਬੁ (arrested smuggle) ਕੀਤਾ ਗਿਆ ਹੈ। ਗਿਰਫ਼ਤਾਰ ਕੀਤੇ ਗਏ ਤਸਕਰ ਦੀ ਪਛਾਣ ਹਰਜੰਟ ਸਿੰਘ ਡੀ ਸੀ ਵੱਜੋਂ ਹੋਈ ਹੈ। ਉਹ ਖਾਲਿਸਤਾਨ ਕਮਾਂਡੋ ਫੋਰਸ(Khalistan Commando Force) ਦੇ ਸਾਬਕਾ ਅੱਤਵਾਦੀ(former terrorist) ਦੱਸਿਆ ਜਾ ਰਿਹਾ ਹੈ। ਮੁਲਜ਼ਮ ਬਟਾਲਾ ਦੇ ਬਿਜਲੀਵਾਲ ਦਾ ਰਹਿਣ ਵਾਲਾ ਹੈ।