ਗੁਰਦਾਸਪਰ, 26 ਫਰਵਰੀ (ਅੰਸ਼ੂ ਸ਼ਰਮਾ) – ਬਾਰਡਰ ਜਿੱਥੇ ਗੁਰਦਾਸਪੁਰ ਅੰਦਰ ਅਦਬੁੱਤ ਤਰੀਕੇ ਨਾਲ ਤਿਆਰ ਕੀਤਾ ਗਿਆ ਸਿਪ ਐਂਡ ਡਾਈਨ ਹੋਟਲ ਆਰ ਕੇ ਰੀਜੈਂਸੀ ਦਾ ਉਦਘਾਟਨ ਸ਼੍ਰੀ ਕੇ.ਏ.ਪੀ ਸਿਨਹਾ , ਆਈ . ਏ . ਐਸ . ਵਧੀਕ ਮੁੱਖ ਸਕੱਤਰ ਵੱਲੋਂ ਕੀਤਾ ਗਿਆ । ਇਹ ਪੰਜਾਬ ਦਾ ਪਹਿਲਾ ਅਜਿਹਾ ਪ੍ਰੋਜੈਕਟ ਹੈ ਜਿਸ ਨੂੰ ਅਸ਼ੁੱਧ ਤਰੀਕੇ ਨਾਲ ਵਾਤਾਵਰਣ ਅਨੁਕੂਲਿਤ ਬਣਾਇਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇਗਾ ।ਇਸ ਮੌਕੇ ਤੇ ਜਿਲੇ ਦੇ ਸਮੂਚੇ ਉੱਚ ਅਧਿਕਾਰਿਆਂ ਨੇ ਸ਼ਿਰਕਤ ਕੀਤੀ ਅਤੇ ਤਹਿ ਦਿੱਲੋਂ ਸ਼ਲਾਘਾ ਕੀਤੀ ।
ਇਸ ਮੌਕੇ ਤੇ ਸ਼੍ਰੀ ਕੇ.ਏ.ਪੀ ਸਿਨਹਾ , ਆਈ . ਏ . ਐਸ ਨੇ ਇਸ ਦੀ ਪ੍ਰਸ਼ੰਸਾ ਕਰਦਿਆ ਕਿਹਾ ਕਿ ਇਹ ਇੱਕ ਬਹੁਤ ਹੀ ਵਧੀਆ ਕੰਮ ਹੈ ਜਿਸ ਨਾਲ ਟੂਰਜਮ ਨੂੰ ਕਾਫੀ ਤਰੱਕੀ ਮਿਲੇਗੀ ਅਤੇ ਬਾਹਰ ਜਾ ਕੇ ਕੰਮ ਕਰਨ ਵਾਲੇ ਨੌਜਵਾਨਾਂ ਦਾ ਰੁਝਾਨ ਆਪਣੇ ਦੇਸ਼ ਵਿੱਚ ਰਹਿ ਕੇ ਕੰਮ ਕਰਨ ਪ੍ਰਤੀ ਵਧੇਗਾ । ਇਸ ਮੌਕੇ ਤੇ ਜਨਾਬ ਮੁਹੰਮਦ ਇਸਫਾਕ , ਆਈ ਏ ਐਸ , ਡਿਪਟੀ ਕਮਿਸ਼ਨਰ , ਗੁਰਦਾਸਪੁਰ , ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਸ੍ਰੀ ਰੋਮੋਸ਼ ਮਹਾਜਨ ਜੀ ਨੇ ਆਏ ਹੋਏ 350 ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਸਮੇਂ ਐਸ ਡੀ ਐਮ . ਗੁਰਦਾਸਪੁਰ , ਬਰਿੰਦਰਪ੍ਰੀਤ ਸਿੰਘ , ਜਜ ਨਵੀਨ ਪੁਰੀ , ਡਾ . ਕੇ ਐਸ ਬੱਬਰ , ਡਾ ਆਰ ਐਸ ਬਾਜਵਾ , ਰਮਨ ਬਹਿਲ , ਪ੍ਰਿੰਸੀਪਾਲ ਅਰਗਾ ਚੱਕਰਵਰਤੀ , ਅਜੈ ਵਰਮਾ , ਲਾਇਨ ਕੇ ਪੀ ਸਿੰਘ , ਲਾਇਨ ਸਤਨਾਮ ਸਿੰਘ , ਲਾਇਨ ਰਵੇਲ ਸਿੰਘ , ਡਾ . ਹਰਜੋਤ ਸਿੰਘ , ਸ਼ਿਵਾਕ ਮਹਾਜਨ , ਸਾਹਿਲ ਮਹਾਜਨ ਆਦਿ ਹਾਜ਼ਿਰ ਸਨ ।