ਗੁਰਦਾਸਪੁਰ, 18 ਅਪ੍ਰੈਲ (ਅੰਸ਼ੂ ਸ਼ਰਮਾ) : ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਮਸਤੂ ਜੀ ਵੱਲੋਂ ਅੱਜ ਕਿਸਾਨ ਆਗੂ ਤੇਜਿੰਦਰ ਸਿੰਘ ਤੁੰਗ ਨੂੰ ਅੱਜ ਉਨ੍ਹਾਂ ਦੀ ਪਹਿਲੀ ਬਰਸੀ ਦੇ ਭੋਗ ਤੇ ਗੁਰਦੁਵਾਰਾ ਸਾਹਿਬ ਪਿੰਡ ਤੁੰਗ ਵਿਖੇ ਸਰਧਾਜਲੀ ਭੇਂਟ ਕੀਤੀ ਗਈ ।ਇਸ ਮੌਕੇ ਜੋਨ ਪ੍ਰਧਾਨ ਅਨੂਪ ਸਿੰਘ ਸਲਤਾਨੀ,ਜਤਿੰਦਰ ਸਿੰਘ ਵਰਿਆਂਹ ਨੇ ਬੋਲਦਿਆਂ ਕਿਹਾ ਕਿ ਜਥੇਬੰਦੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਹਮੇਸ਼ਾ ਪਰਿਵਾਰ ਦੇ ਨਾਲ ਨਾਲ ਖੜ੍ਹੀ ਹੈ।
ਇਸ ਮੌਕੇ ਜ਼ੋਨ ਪ੍ਰਧਾਨ ਅਨੂਪ ਸਿੰਘ ਸੁਲਤਾਨੀ ਵੱਲੋਂ ਕਿਹਾ ਗਿਆ ਕੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਰੇ ਮਸਲੇ ਹੱਲ ਕਰਨ ਲਈ ਟਾਈਮ ਚਾਹੀਦਾ ਹੈ ,ਸਾਨੂੰ ਪੈਸੇ ਦੀ ਜ਼ਰੂਰਤ ਹੈ ।ਪਰ ਪੰਜਾਬ ਵਿੱਚ ਬਹੁਤ ਮਸਲੇ ਪੈਸੇ ਤੋਂ ਬਿਨਾਂ ਹੱਲ ਹੋਣ ਵਾਲੇ ਹਨ ,ਜਿਵੇਂ ਕਿ ਨਸ਼ਾ ,ਰੇਤ ਮਾਫੀਆ ।ਜਿਸ ਦਾ ਹੱਲ ਕਰਨ ਲਈ ਪੈਸੇ ਦੀ ਜ਼ਰੂਰਤ ਨਹੀਂ ਹੈ ।ਨਸ਼ੇ ਨੇ ਪੰਜਾਬ ਦੇ ਬਹੁਤ ਸਾਰੇ ਘਰ ਉਜਾੜ ਦਿੱਤੇ ਹਨ ਅਤੇ ਰੇਤ ਮਾਫੀਆ ਵੀ ਆਮ ਲੋਕਾਂ ਦਾ ਲੱਕ ਤੋੜ ਰਿਹਾ ਹੈ। ਸਰਕਾਰ ਇਸ ਦੇ ਹੱਲ ਪ੍ਰਤੀ ਜਲਦ ਤੋਂ ਜਲਦ ਧਿਆਨ ਦੇਵੇ ।
ਇਸ ਤੋਂ ਇਲਾਵਾ ਅਨੂਪ ਸਿੰਘ ਸੁਲਤਾਨੀ ਵੱਲੋਂ ਕਿਹਾ ਗਿਆ ,ਕਿ ਜਿਨਾ ਕਿਸਾਨ ਸਹੀਦਾਂ ਨੁੰ ਅਜੇ ਤਕ ਸਰਕਾਰ ਵੱਲੋ ਕੋਈ ਸਹੂਲਤ ਨਹੀ ਮਿਲੀ ਹੈ , ਸਰਕਾਰ ਨੂੰ ਸਹੀਦਾਂ ਦੇ ਪਰਿਵਾਰਾਂ ਨੂੰ ਸਹੂਲਤ ਦੇਵੇ।
ਇਸ ਮੌਕੇ ਹਾਜ਼ਰ ਆਗੂ ਬਖਸ਼ੀਸ਼ ਸਿੰਘ ਸਲਤਾਨੀ, ਜਤਿੰਦਰ ਸਿੰਘ ਵਰਿਆ, ਗੁਰਪ੍ਰੀਤ ਸਿੰਘ ਕਾਲਾ ਨੰਗਲ, ਸੁਖਵਿੰਦਰ ਸਿੰਘ ਅੱਲੜ ਪਿੰਡੀ,,ਕਰਨੈਲ ਸਿੰਘ,ਅਮਰੀਕ ਸਿੰਘ, ਕੁਲਜੀਤ ਸਿੰਘ ਹਯਾਤ ਨਗਰ, ਵੱਸਣ ਸਿੰਘ ਪੀਰਾਂਬਾਗ, ਚਰਨਜੀਤ ਸਿੰਘ, ਅਸ਼ਵਨੀ ਕੁਮਾਰ ਦੋਰਾਗਲਾ, ਸਤਿੰਦਰ ਪਾਲ ਸਿੰਘ ਤੂੰਗ,ਆਦਿ ਆਗੂ ਹਾਜ਼ਰ ਸਨ ਜਾਰੀ ਕਰਤਾ ਸੁਖਦੇਵ ਸਿੰਘ ਅੱਲੜ ਪਿੰਡੀ 9465176347