ਪਿੰਡ ਖ਼ਾਰੇ ਦੇ ਅਗਾਂਹਵਧੂ ਕੁਲਵੰਤ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਨਾਲ 1 ਏਕੜ ਰਕਬੇ ਵਿਚੋਂ 5500 ਤੋਂ 6500 ਰੁਪਏ ਦੀ ਕੀਤੀ ਬਚਤ- ਨਾਲ ਬਚਾਇਆ ਜ਼ਮੀਨ ਹੇਠਲੇ ਪਾਣੀ ਦਾ ਪੱਧਰ
ਗੁਰਦਾਸਪੁਰ, 20 ਅਪ੍ਰੈਲ (ਅੰਸ਼ੂ ਸ਼ਰਮਾ ) – ਪਿੰਡ ਖਾਰੇ, ਬਲਾਕ ਕਾਹਨੂੰਵਾਨ ਦੇ ਅਗਾਂਹਵਧੂ ਕਿਸਾਨ ਕੁਲਵੰਤ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਝੋਨੇ/ਕਣਕ ਫਸਲ ਦੀ ਬਿਜਾਈ ਲਈ ਨਵੀਂ ਤਕਨੀਕ ਆਪਣਾਉਣ ਦੀ ਲੋੜ ਹੈ, ਜਿਸ ਲਈ ਉਸ ਵਲੋਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਕੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਤੇ ਕਰੀਬ 5500-6500 ਰੁਪਏ ਦੀ ਬੱਚਤ ਇੱਕ ਏਕੜ ਰਕਬੇ ਵਿਚ ਪ੍ਰਾਪਤ ਕਰ ਰਹੇ ਹਨ।
ਕਿਸਾਨ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਮੈਂ ਲੇਬਰ ਦੀ ਲਵਾਈ ਦੇ 5000 ਰੁਪਏ ( ਪਿਛਲੇ ਸਾਲ), ਵੱਟਾਂ ਬੰਨਣ ਵਾਲੇ ਬੰਦੇ ਦੀ ਦਿਹਾੜੀ 500 ਰੁਪਏ, 1000 ਰੁਪਏ ਡੀਜ਼ਲ ਦੀ ਬੱਚਤ, ਪਾਣੀ ਦੀ ਛੱਪੜ ਲਗਾਉਣ ਵਾਲੀ ਤੇ ਲਗਾਤਾਰ ਰੱਜਵੇਂ ਲਗਾਉਣ ਦੀ ਬੱਚਤ, ਭਾਰੀ ਜ਼ਮੀਨ ਕਰਕੇ ਤੇ ਸਿੱਧੀ ਬਿਜਾਈ ਕਰਕੇ ਯੂਰੀਏ ਦੀ ਬੱਚਤ ਕੀਤੀ ਹੈ। ਉਸਨੇ ਦੱਸਿਆ ਕਿ ਸ਼ੁਰੂਆਤ ਵਿਚ ਝੋਨੇ ਦੀ ਸਿੱਧੀ ਬਿਜਾਈ ਖੇਤੀਬਾੜੀ ਵਿਭਾਗ ਤੋਂ ਮੁਹੱਈਆ ਕਰਵਾ ਕੇ, ਬਾਅਦ ਵਿਚ ਡੇਹਰੀਵਾਲ ਦੇ ਅਗਾਂਹਵਧੂ ਕਿਸਾਨ ਕੋਲੋਂ ਡਰਿੱਲ ਦੁਆਰਾ ਕਿਰਾਏ ਤੇ ਕਰਵਾਈ। ਬੀਜ ਦੀ ਗੱਲ ਕਰਦਿਆਂ ਉਨਾਂ ਦੱਸਿਆ ਕਿ ਪਹਿਲੀ ਵਾਰ 8 ਕਿਲੋ ਬੀਜ ਡਰਿੱਲ ਰਾਹੀ ਪਾਇਆ ਸੀ ਜੋ ਕਿ ਬੂਟਾ ਕਾਫੀ ਸੰਘਣੇ ਹੋਣ ਕਰਕੇ ਬੂਟੇ ਦਾ ਪਾੜ ਵਧੀਆ ਨਹੀਂ ਹੋ ਸਕਿਆਂ। ਇਸ ਤੋਂ ਬਾਅਦ ਦੂਜੇ ਸਾਲ ਤਜਰਬੇ ਕਰਕਾ 6 ਕਿਲੋ ਬੀਜ ਪ੍ਰਤੀ ਏਕੜ ਡਰਿੱਲ ਪਾਇਆ, ਜੋ ਕਿ ਬੇਹੱਦ ਕਾਮਯਾਬ ਰਿਹਾ।
ਕਿਸਾਨ ਨੇ ਅੱਗੇ ਦੱਸਿਆ ਕਿ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਜੋ ਸਾਡੇ ਵਲੋਂ ਹਲਕੀ ਜ਼ਮੀਨ ਵਿਚ ਕੀਤੀ ਗਈ ਸੀ, ਜਿਸ ਨਾਲ ਫਸਲ ਤੇ ਤੱਤਾਂ ਦੀ ਘਾਟ ਵੀ ਜ਼ਿਆਦਾ ਆਈ ਤੇ ਵਾਰ-ਵਾਰ ਨਮੀਂ ਕਾਫੀ ਹੱਦ ਤਕ ਠੀਕ ਰਹੀ। ਉਨਾਂ ਕਿਹਾ ਕਿ ਜੇਕਰ ਜ਼ਮੀਨ ਰੋਹੀ ਭਾਰੀ ਹੋਵੇ ਤਾਂ ਇਸ ਫਸਲ ਲਈ ਜ਼ਿਆਦਾ ਵਧੀਆ ਹੈ। ਉਨਾਂ ਕਿਸਾਨ ਭਰਾਵਾਂ ਨੂੰ ਕਿਹਾ ਕਿ ਜਿਹੜੇ ਨਵੇਂ ਕਿਸਾਨ ਬਿਜਾਈ ਕਰਨਾ ਚਾਹੁੰਦੇ ਹਨ, ਉਹ ਪਹਿਲੇ ਮਹੀਨੇ ਫਸਲ ਦੀ ਰੋਕ ਤੇ ਕੱਦ ਦੇਖ ਕੇ ਘਬਰਾਉਣ ਨਾ ਤੇ ਉਸ ਨੂੰ ਜਲਦਬਾਜ਼ੀ ਵਿਚ ਵਹਾਉਣ ਦੀ ਕੋਸ਼ਿਸ ਨਾ ਕਰਨ। ਕੇਵਲ ਨਦੀਨਾਂ ਦੀ ਸਪਰੇਅ ਤੇ ਜਿੰਕ ਸਲਫਰ ਛੋਟੇ ਸਪਰੇਅ ਕਰਨ ਨਾਲ ਫਸਲ ਬਹੁਤ ਵਧੀਆ ਵੱਧਣ ਲੱਗਦੀ ਹੈ ।
ਝਾੜ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਮੇਰੀ ਫਸਲ ਦਾ ਝਾੜ ਪਹਿਲੇ ਸਾਲ 27 ਕੁਇੰਟਲ ਪ੍ਰਤੀ ਏਕੜ ਰਿਹਾ ਤੇ ਇਹੀ ਤਕਰੀਬਨ ਦੂਜੇ ਸਾਲ ਰਿਹਾ। ਝੋਨੇ ਦੀ ਸਿੱਧੀ ਬਿਜਾਈ ਨਾਲ ਫਸਲ ਦਾ ਕੱਦ ਜ਼ਿਆਦਾ ਵੱਧਦਾ ਨਹੀਂ ਹੈ, ਜਿਸ ਨਾਲ ਮੀਂਹ ਹਨੇਰੀ ਵਿਚ ਫਸਲ ਦਾ ਡਿੱਗਣ ਦਾ ਡਰ ਨਹੀਂ ਰਹਿੰਦਾ ਤੇ ਨਾ ਹੀ ਬਹੁਤੀ ਪਰਾਲੀ ਦੀ ਖੱਪਾਈ ਰਹਿੰਦੀ ਹੈ। ਜਿਸ ਨਾਲ ਬਿਨ੍ਹਾਂ ਅੱਗ ਲਗਾਏ ਆਸਾਨੀ ਨਾਲ ਸੁਪਰਸੀਡਰ ਨਾਲ ਅਗਾਂਹ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਅਗਾਂਹਵਧੂ ਕਿਸਾਨ ਕੁਲਵੰਤ ਸਿੰਘ ਨੇ ਅੱਗੇ ਦੱਸਿਆ ਕਿ ਉਹ 30 ਏਕੜ ਜ਼ਮੀਨ ਵਿਚ ਕਾਸ਼ਤ ਕਰ ਰਿਹਾ ਹੈ। ਜਿਸ ਵਿਚ 10 ਏਕੜ ਗੰਨੇ ਦੀ ਫਸਲ ਵਿਚ ਇੰਟਰਕਰੋਪਿੰਗ ਸਰੌਂਦੀ , 4 ਏਕੜ ਵਿਚ ਸਿੱਧੀ ਬਿਜਾਈ, 16 ਏਕੜ ਰਕਹਾ ਕਣਕ ਹੇਠ ਰੱਖਿਆ ਗਿਆ ਹੈ। ਝੋਨੇ ਦੀ ਸਿੱਧੀ ਬਿਜਾਈ ਲਈ ਪੀ.ਆਰ.121 ਕਿਸਮ ਦੀ ਕਾਸ਼ਤ ਕੀਤੀ ਜਾਂਦੀ ਹੈ। ਉਸਨੇ ਦੱਸਿਆ ਕਿ ਇਸ ਬਿਜਾਈ ਦਾ ਤਜਰਬਾ ਨਵੇਂ ਹੋਣ ਤੇ ਪਹਿਲੀ ਵਾਰ ਪਾਣੀ 16-17 ਦਿਨਾਂ ਬਾਅਦ ਤੇ ਦੁਬਾਰਾ 4- ਦਿਨਾਂ ਤੇ ਸਲਾਬ ਤੇ ਮੋਸਮ ਦੇਖਦਿਆਂ ਲਗਾਇਆ।
ਕਿਸਾਨ ਕੁਲਵੰਤ ਸਿੰਘ ਆਪਣੇ ਸਾਥੀਆਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਜਿਹੜੇ ਕਿਸਾਨ ਕੋਲ 10 ਏਕੜ ਜ਼ਮੀਨ ਹੈ, ਉਹ ਕੇਵਲ ਘੱੱਟੇ ਘੱਟ 3 ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਜਰੂਰ ਕਰਨ ਤੇ ਬਾਕੀ ਰਕਬੇ ਵਿਚ ਹੋਰ ਫਸ਼ਲਾਂ ਦੇ ਸਹਾਇਕ ਧੰਦੇ ਅਪਣਾਉਣ। ਨਾਲ ਹੀ ਉਨਾਂ ਸਰਕਾਰ ਕੋਲੋਂ ਅਪੀਲ ਕੀਤੀ ਕਿ ਪਿੰਡਾਂ ਦੀਆਂ ਸੁਸਾਇਟੀਆਂ ਤੇ ਕਿਸਾਨ ਗਰੁੱਪਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਵਾਲੀਆਂ ਡਰਿੱਲਾਂ ਵੱਧ ਤੋਂ ਵੱਧ ਮੁਹੱਈਆ ਕਰਵਾਈਆਂ ਜਾਣ, ਪਲਟਾਵੀਂ ਹੱਲ ਮੁਹੱਈਆ ਕਰਵਾਈ ਜਾਵੇ, ਜ਼ੀਰੋ ਡਰਿੱਲ ਅਤੇ ਕਣਕ ਦੀ ਸਿੱਧੀ ਬਿਜਾਈ ਲਈ ਸੁਪਰਸੀਡਰ ਮੁਹੱਈਆ ਕਰਵਾਏ ਜਾਣ। ਝੋਨੇ ਦੀ ਸਿੱਧੀ ਬਿਜਾਈ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਉਨਾਂ ਆਪਣਾ ਮੋਬਾਇਲ ਨੰਬਰ 9013-73088 ਰਾਹੀਂ ਸੰਪਰਕ ਕਰਨ ਲਈ ਕਿਹਾ।
ਇਸ ਮੌਕੇ ਖੇਤੀਬਾੜੀ ਅਫਸਰ ਗੁਰਦਾਸਪੁਰ ਰਣਧੀਰ ਠਾਕੁਰ ਤੇ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ ਭੱਟੀ ਨੇ ਕਿਹਾ ਕਿ ਪਾਣੀ ਦੇ ਡਿੱਗਦੇ ਪੱਧਰ ਨੂੰ ਦੇਖਦਿਆਂ ਸਾਰੇ ਕਿਸਾਨ ਵੀਲ ਝੋਨੇ ਦੀ ਸਿੱਧੀ ਬਿਜਾਈ ਨੂੰ ਜਰੂਰ ਤਰਜੀਹ ਦੇਣ। ਉਨਾਂ ਕਿਹਾ ਕਿ ਕਿਸਾਨ ਵੀਰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਣਕਾਰੀ ਲੈਣ ਲਈ ਆਪਣੇ ਨੇੜਲੇ ਖੇਤੀਬਾੜੀ ਵਿਭਾਗ ਦੇ ਦਫਤਰ ਜਾਂ ਮੁੱਖ ਖੇਤੀਬਾੜੀ ਦਫਤਰ ਗੁਰਦਾਸਪੁਰ ਵਿਖੇ ਸੰਪਰਕ ਕਰ ਸਕਦੇ ਹਨ।