ਗੁਰਦਾਸਪੁਰ, 20 ਅਪ੍ਰੈਲ (ਅੰਸ਼ੂ ਸ਼ਰਮਾ ) – ਨਗਰ ਸੁਧਾਰ ਟਰੱਸਟ ਦੇ ਦਫਤਰ ਸਕੀਮ ਨੰਬਰ ਸੱਤ ਦੇ ਪੀਡ਼ਤ ਕਿਸਾਨਾਂ ਦਾ ਧਰਨਾ ਜੋ ਪਹਿਲਾਂ ਲਗਾਤਾਰ ਦਫ਼ਤਰ ਦੇ ਸਾਹਮਣੇ ਚੱਲ ਰਿਹਾ ਸੀ ਅਤੇ ਹੁਣ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਕਰ ਦਿੱਤਾ ਗਿਆ ਹੈ ਇਸ ਧਰਨੇ ਨੂੰ ਅੱਜ ਇੱਕ ਸੌ ਇੱਕ ਦਿਨ ਹੋ ਗਏ ਹਨ । ਇਸੇ ਦੌਰਾਨ ਕੱਲ੍ਹ ਸ਼ਾਮੀਂ ਨਗਰ ਸੁਧਾਰ ਟਰੱਸਟ ਵੱਲੋਂ ਸ੍ਰੀ ਰਮਨ ਬਹਿਲ ਦੇ ਘਰ ਪਹੁੰਚ ਕੇ ਪੀੜਤ ਕਿਸਾਨਾਂ ਨੂੰ ਇਕ ਕਰੋੜ ਰਾਸ਼ੀ ਦਾ ਭੁਗਤਾਨ ਕਰਦਿਆਂ ਡਰਾਫਟ ਵੰਡ ਦਿੱਤੇ ਗਏ ।ਇਸ ਮੌਕੇ ਬੋਲਦਿਆਂ ਸ੍ਰੀ ਰਮਨ ਬਹਿਲ ਹੋਰਾਂ ਦੱਸਿਆ ਕਿ ਜਲਦੀ ਹੀ ਕਿਸਾਨਾਂ ਦਾ ਸਾਰਾ ਦਾ ਸਾਰਾ ਭੁਗਤਾਨ ਕਰ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ।ਨਗਰ ਸੁਧਾਰ ਸੱਸ ਦੇ ਇੰਚਾਰਜ ਡਿਪਟੀ ਕਮਿਸ਼ਨਰ ਅਤੇ ਏਡੀਸੀ ਹੋਰਾਂ ਇਸ ਸੰਬੰਧੀ ਬੈਂਕਾਂ ਤੋਂ ਉਧਾਰ ਲੈ ਕੇ ਕਿਸਾਨਾਂ ਨੂੰ ਸਾਰਾ ਦਾ ਸਾਰਾ ਪੈਸਾ ਵਾਪਸ ਕਰ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਇਸ ਮੌਕੇ ਧਰਨੇ ਦੇ ਸਬੰਧ ਵਿਚ ਗੱਲ ਕਰਦਿਆਂ ਆਗੂਆਂ ਅਤੇ ਪੀਡ਼ਤ ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਜਿੰਨਾ ਚਿਰ ਤਕ ਸਾਰੀ ਦੀ ਸਾਰੀ ਅਦਾਇਗੀ ਨਹੀਂ ਹੋ ਜਾਂਦੀ ਇਹ ਧਰਨਾ ਨਹੀਂ ਚੁੱਕਿਆ ਜਾ ਸਕਦਾ ਇਸ ਕਰਕੇ ਕਿਸਾਨਾਂ ਨੂੰ ਰਾਹਤ ਦੇਣ ਲਈ ਜਲਦੀ ਤੋਂ ਜਲਦੀ ਬਕਾਇਆ ਰਾਸ਼ੀ ਅਦਾ ਕੀਤੀ ਜਾਵੇ ।ਸ੍ਰੀ ਰਮਨ ਬਹਿਲ ਹੁਰਾਂ ਦੇ ਨਾਲ ਕਾਰਜਕਾਰੀ ਅਧਿਕਾਰੀ ਵੀ ਹਾਜ਼ਰ ਸਨ ।
ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਚੱਲ ਰਹੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਸਮੇਂ ਸਮੇਂ ਹਰ ਸਰਕਾਰ ਵੱਲੋਂ ਕਿਸਾਨਾਂ ਨੂੰ ਬਹੁਤ ਖੱਜਲ ਖੁਆਰ ਕੀਤਾ ਜਾਂਦਾ ਰਿਹਾ ਹੈ ।ਕਿਉਂਕਿ ਉਹ ਸੰਗਠਿਤ ਹੋ ਕੇ ਕੋਈ ਜੱਦੋ ਜ਼ਾਹਿਦ ਨਹੀਂ ਕਰ ਰਹੇ ਸਨ ।ਹੁਣ ਜਦ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਇਕਮੁੱਠ ਹੋ ਗਏ ਲਗਾਤਾਰ ਇੱਕ ਸੌ ਇੱਕ ਲੇਨ ਤੋਂ ਧਰਨੇ ਤੇ ਬੈਠੇ ਹਨ ਤਾਂ ਅਜਿਹੇ ਯੋਗੀਆਂ ਵੀ ਸ਼ੁਰੂ ਹੋ ਗਈਆਂ ਹਨ ।
ਅਗਰ ਕਿਸਾਨ ਇਕੱਠੇ ਹੋ ਕੇ ਇਹ ਅਦਾਇਗੀਆਂ ਲਈ ਜੱਦੋ ਜਹਿਦ ਨਾ ਕਰਦੇ ਤਾਂ ਹੁਣ ਤਕ ਇਸੇ ਤਰ੍ਹਾਂ ਹੀ ਖੱਜਲ ਖੁਆਰੀ ਹੁੰਦੀ ਰਹਿਣੀ ਸੀ । ਆਗੂਆਂ ਨੇ ਆਸ ਜ਼ਾਹਰ ਕੀਤੀ ਸੀ ਕਿ ਹੋਣ ਜਿਸ ਤਰ੍ਹਾਂ ਡਿਪਟੀ ਕਮਿਸ਼ਨਰ ਹੋਰਾਂ ਨੇ ਯਕੀਨ ਦਿਵਾਇਆ ਹੈ ਬੈਂਕਾਂ ਤੋਂ ਉਧਾਰ ਲੈਣ ਨਾਲ ਇਹ ਅਦਾਇਗੀਆਂ ਸੰਭਵ ਹੋ ਸਕਦੀਆਂ ਹਨ ।
ਅੱਜ ਦੇ ਇਸ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਕਪੂਰ ਸਿੰਘ ਘੁੰਮਣ ਲਾਡੀ ਸ਼ਾਹ ਘਰਾਲਾ ਬੀਬੀ ਅਮਰਜੀਤ ਕੌਰ ਬਲਵਿੰਦਰ ਕੌਰ ਪ੍ਰੇਮ ਮਸੀਹ ਸੋਨੂੰ ਸਰਵਨ ਕੁਮਾਰ ਭੋਲਾ ਸੰਦੀਪ ਸਿੰਘ ਉੱਚਾ ਧਕਾਲਾ ਬਲਵਿੰਦਰ ਕੌਰ ਜੋਗਿੰਦਰਪਾਲ ਲੇਹਲ ਵੀਰ ਪ੍ਰਤਾਪ ਸਿੰਘ ਗੁਰਦੀਪ ਸਿੰਘ ਮੁਸਤਫਾਬਾਦ ਜੱਟਾਂ ਜਸਵੰਤ ਸਿੰਘ ਪਾਹੜਾ ਬਲਬੀਰ ਸਿੰਘ ਰੰਧਾਵਾ ਪਲਵਿੰਦਰ ਸਿੰਘ ਹਰਜਿੰਦਰ ਸਿੰਘ ਸੋਨਾ ਸ਼ਾਹ ਕੰਵਰਪਾਲ ਸਿੰਘ ਗੁਰਮੀਤ ਸਿੰਘ ਸਾਹਿਲ ਸੁਰਜੀਤ ਕੁਮਾਰ ਆਦਿ ਵੀ ਹਾਜ਼ਰ ਸਨ ।












