ਗੁਰਦਾਸਪੁਰ 22 ਅਪ੍ਰੈਲ ( ਅੰਸ਼ੂ ਸ਼ਰਮਾ ) ਜਨਾਬ ਮੁਹੰਮਦ ਇਸਫ਼ਾਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਜਾਬਤਾ ਫੋਜਦਾਰੀ ਸੰਘਤਾ 1973 (ਐਕਟ ਨੰ: 2 ਆਫ 1974 ) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ , ਜ਼ਿਲ੍ਹਾ ਗੁਰਦਾਸਪੁਰ ਵਿੱਚ ਸਥਾਪਤ ਕੀਤੇ ਗਏ ਪ੍ਰੀਖਿਆਵਾਂ ਕੇਦਰਾਂ ਦੇ ਆਲੇ ਦੁਆਲੇ 100 ਮੀਟਰ ਦੇ ਘੇਰੇ ਵਿੱਚ ਲੋਕਾਂ ਇਕੱਠੇ ਹੋਣ ਤੇ ਮਿਤੀ 22 ਅਪ੍ਰੈਲ 2022 ਤੋ 23 ਮਈ 2022 ਤੱਕ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ , ਪਰ ਇਹ ਹੁਕਮ ਉਹਨਾਂ ਵਿਅਕਤੀਆਂ ਤੇ ਲਾਗੂ ਨਹੀ ਹੋਵੇਗਾ ਜੋ ਇਨ੍ਹਾਂ ਪ੍ਰੀਖਿਆਵਾਂ ਵਿੱਚ ਡਿਊਟੀ ਤੇ ਹੋਣਗੇ ।
ਇਹਨਾਂ ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਜਿਲ੍ਹਾ ਸਿੱਖਿਆ ਅਫਸਰ ( ਸੈਕੰਡਰੀ ) ਗੁਰਦਾਸਪੁਰ ਵੱਲੋ ਸੂਚਿਤ ਕੀਤਾ ਗਿਆ ਹੈ ਕਿ ਪੰਜਾਬ ਸਕੂਲ ਸਿਖਿਆ ਬੋਰਡ ਵੱਲੋ ਬਾਰਵੀ ਸ੍ਰੇਣੀ ਅਪ੍ਰੈਲ 2022 ਦੀਆਂ ਪ੍ਰੀਖਿਆਵਾਂ ਮਿਤੀ 22 ਅਪ੍ਰੈਲ 2022 ਤੋ 23 ਮਈ 2022 ਅਤੇ ਦਸਵੀ ਸ੍ਰੇਣੀ ਅਪ੍ਰੈਲ 2022 ਦੀਆ ਪ੍ਰੀਖਿਆਵਾਂ 29 ਅਪ੍ਰੈਲ 2022 ਤੋ 19 ਮਈ 2022 ਤੱਕ ਬੋਰਡ ਵੱਲੋ ਸਥਾਪਤ ਪ੍ਰੀਖਿਆ ਕੇਦਰਾਂ ਵਿੱਚ ਕਰਵਾਈਆ ਜਾ ਰਹੀਆਂ ਹਨ । ਇਸ ਲਈ ਜਿਲ੍ਹਾ ਸਿਖਿਆ ਅਫਸਰ ( ਸੈਕੰਡਰੀ ) , ਗੁਰਦਾਸਪੁਰ ਵੱਲੋ ਇਹਨਾਂ ਪ੍ਰੀਖਿਆ ਕੇਦਰਾਂ ਵਿਖੇ ਧਾਰਾ 144 ਲਗਾਉਣ ਅਤੇ ਪੁਲਿਸ ਬਲ ਤਾਇਨਾਤ ਕਰਨ ਲਈ ਲਿਖਿਆ ਹੈ ।