ਭੜਕੇ ਪਿੰਡ ਵਾਸੀਆਂ ਕੋਲੋਂ ਜ਼ਿਲ੍ਹੇ ਭਰ ਦੀ ਪੁਲੀਸ ਨੇ ਸ਼ਿਵ ਸੈਨਾ ਆਗੂ ਅਤੇ ਉਸ ਦੇ ਪਿਓ ਦੀ ਬਚਾਈ ਜਾਨ
ਥਾਣਾ ਭੈਣੀ ਮੀਆਂ ਖਾਂ ਵਿੱਚ ਸ਼ਿਵ ਸੈਨਾ ਆਗੂ ਅਤੇ ਪਿਤਾ ਤੇ 307 ਅਤੇ ਹੋਰ ਸੰਗੀਨ ਧਰਾਵਾਂ ਤਹਿਤ ਮਾਮਲਾ ਹੋਇਆ ਦਰਜ
ਗੁਰਦਾਸਪੁਰ, 23 ਅਪ੍ਰੈਲ (ਅੰਸ਼ੂ ਸ਼ਰਮਾ) – ਸ਼ੁੱਕਰਵਾਰ ਦੀ ਦੇਰ ਸ਼ਾਮ ਨੂੰ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਗੁਨੋਪੁਰ ਵਿਚ ਸ਼ਿਵ ਸੈਨਾ ਦੇ ਇਕ ਅਖੌਤੀ ਆਗੂ ਵੱਲੋਂ ਛੋਟੀ ਜਿਹੀ ਤਕਰਾਰ ਪਿੱਛੋਂ ਕੁਝ ਨੌਜਵਾਨਾਂ ਉੱਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।ਜਿਸ ਕਾਰਨ ਪਿੰਡ ਗੁਨੋਪੁਰ ਅਤੇ ਇਲਾਕੇ ਦੇ ਲੋਕ ਲੋਕ ਰੋਹ ਵਿੱਚ ਆ ਗਏ ਅਤੇ ਉਨ੍ਹਾਂ ਨੇ ਸ਼ਿਵਸੈਨਾ ਆਗੂ ਪ੍ਰਦੀਪ ਕੁਮਾਰ ਪੁੱਤਰ ਨਰੇਸ਼ ਕੁਮਾਰ ਨੂੰ ਉਸ ਦੇ ਪਿਤਾ ਸਮੇਤ ਦੁਕਾਨ ਅੰਦਰ ਡੱਕ ਦਿੱਤਾ।
ਭੜਕੀ ਹੋਈ ਭੀੜ ਨੇ ਸ਼ਿਵ ਸੈਨਾ ਆਗੂ ਦੀ ਮੋਪਿਡ ਵੀ ਅੱਗ ਹਵਾਲੇ ਕਰ ਦਿੱਤੀ।ਕੁਝ ਲੋਕਾਂ ਨੇ ਦੱਸਿਆ ਕਿ ਸ਼ਿਵ ਸੈਨਾ ਆਗੂ ਵੱਲੋਂ ਕੀਤੀ ਫਾਇਰਿੰਗ ਦੌਰਾਨ ਇੱਕ ਹੋਰ ਪਿੰਡ ਵਾਸੀ ਦੀ ਮੋਪਿਡ ਚ ਗੋਲੀ ਵੱਜਣ ਦੇ ਸਬੂਤ ਹਨ।ਮੌਕੇ ਤੋਂ ਇਕੱਤਰ ਕੀਤੀ ਹੈ ਜਾਣਕਾਰੀ ਅਤੇ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸ਼ਾਮ ਨੂੰ ਪ੍ਰਦੀਪ ਕੁਮਾਰ ਆਪਣੇ ਪਿਤਾ ਨਰੇਸ਼ ਕੁਮਾਰ ਦੀ ਦੁਕਾਨ ਉੱਤੇ ਗੁਨੋਪੁਰ ਅੱਡੇ ਵਿਚ ਆਪਣੀ ਮੋਪਿਡ ਤੇ ਬੈਠਾ ਸ਼ਰਾਬ ਪੀ ਰਿਹਾ ਸੀ। ਇਸ ਦੌਰਾਨ ਉਸਦੀ ਪਿੰਡ ਦੇ ਕੁੱਝ ਨੌਜਵਾਨਾਂ ਨਾਲ ਪ੍ਰਦੀਪ ਕੁਮਾਰ ਦੀ ਤਕਰਾਰ ਹੋ ਗਈ। ਤਕਰਾਰ ਦੌਰਾਨ ਤੈਸ਼ ਚ ਆਏ ਪ੍ਰਦੀਪ ਕੁਮਾਰ ਨੇ ਆਪਣੇ ਲਾਇਸੈਂਸੀ ਅਸਲ੍ਹੇ ਨਾਲ ਇਨ੍ਹਾਂ ਨੌਜਵਾਨਾਂ ਉਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਪਰ ਖੁਸ਼ਕਿਸਮਤੀ ਨਾਲ ਇਹ ਨੋਜਵਾਨ ਬਚ ਗਏ। ਇਸ ਉਪਰੰਤ ਭੜਕੇ ਹੋਏ ਲੋਕਾਂ ਨੇ ਸ਼ਿਵ ਸੈਨਾ ਆਗੂ ਪ੍ਰਦੀਪ ਕੁਮਾਰ ਤੋਂ ਉਸ ਦੇ ਪਿਤਾ ਨਰੇਸ਼ ਕੁਮਾਰ ਨੂੰ ਉਨ੍ਹਾਂ ਦੀ ਦੁਕਾਨ ਉੱਤੇ ਹੀ ਘੇਰ ਲਿਆ। ਇਸ ਦੌਰਾਨ ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਐੱਸਐੱਚਓ ਮੇਜਰ ਸਿੰਘ ਦੀ ਅਗਵਾਈ ਵਿੱਚ ਵੀ ਪਹੁੰਚੀ ਪਰ ਉਦੋਂ ਤੱਕ ਹਾਲਾਤ ਬਹੁਤ ਵਿਗੜ ਚੁੱਕੇ ਸਨ। ਜਿਸ ਕਾਰਨ ਥਾਣਾ ਭੈਣੀ ਮੀਆਂ ਖਾਨ, ਥਾਣਾ ਕਾਹਨੂੰਵਾਨ, ਥਾਣਾ ਧਾਰੀਵਾਲ ਅਤੇ ਥਾਣਾ ਪੁਰਾਣਾ ਸ਼ਾਲਾ ਦੀ ਪੁਲਸ ਤੋਂ ਇਲਾਵਾ ਐੱਸਪੀ ਡੀ ਗੁਰਦਾਸਪੁਰ ਡਾ ਮੁਕੇਸ਼ ਕੁਮਾਰ ਹਲਕਾ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਅਤੇ ਡੀਐੱਸਪੀ ਨਾਗਰਾ ਵੀ ਪੁਲੀਸ ਫੋਰਸ ਸਮੇਤ ਪਿੰਡ ਗੁਨੋਪੁਰ ਵਿੱਚ ਪਹੁੰਚੇ। ਪਰ ਉੱਥੇ ਹਾਲਾਤ ਇੰਨੇ ਅਣਸੁਖਾਵੇਂ ਬਣ ਚੁੱਕੇ ਸਨ ਕਿ ਲੋਕ ਮੌਕੇ ਉੱਤੇ ਹੀ ਸ਼ਿਵ ਸੈਨਾ ਦੇ ਅਖੌਤੀ ਆਗੂ ਨੂੰ ਪੁਲਸ ਕੋਲੋਂ ਉਨ੍ਹਾਂ ਹਵਾਲੇ ਕਰਨ ਦੀ ਮੰਗ ਕਰ ਰਹੇ ਸਨ। ਇਸ ਮੌਕੇ ਕੁਝ ਲੋਕਾਂ ਨੇ ਦੱਸਿਆ ਕਿ ਇਸ ਆਗੂ ਨੇ ਪਹਿਲਾਂ ਵੀ ਪਿੰਡ ਗੁਨੋਪੁਰ ਵਿਚ ਗੋਲੀਬਾਰੀ ਦੀ ਵਾਰਦਾਤ ਕੀਤੀ ਸੀ। ਇਸ ਦੌਰਾਨ ਪੁਲਸ ਅਤੇ ਲੋਕਾਂ ਦੇ ਹਜੂਮ ਵਿੱਚ ਧੱਕਾ ਮੁੱਕੀ ਵੀ ਹੋਈ ਅਤੇ ਪੁਲੀਸ ਨੇ ਬੜੀ ਮੁਸ਼ਕਲ ਨਾਲ ਪ੍ਰਦੀਪ ਅਤੇ ਉਸ ਦੇ ਪਿਤਾ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਭੈਣੀ ਮੀਆਂ ਖਾਂ ਵਿੱਚ ਪਹੁੰਚਾਇਆ। ਇਸ ਸਬੰਧੀ ਜਦੋਂ ਹਲਕਾ ਡੀਐਸਪੀ ਕੁਲਵਿੰਦਰ ਸਿੰਘ ਅਤੇ ਐਸਐਚਓ ਭੈਣੀ ਮੀਆਂ ਖਾਂ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰਦੀਪ ਕੁਮਾਰ ਪੁੱਤਰ ਨਰੇਸ਼ ਕੁਮਾਰ ਜਿਸ ਉਪਰ ਪਹਿਲਾਂ ਵੀ 307,306,420,25,27,54,59 ਅਤੇ ਹੋਰ ਕਈ ਤਰ੍ਹਾਂ ਦੇ ਸਨ ਸੰਗੀਨ ਧਰਾਵਾਂ ਦੇ ਮਾਮਲੇ ਵੱਖ ਵੱਖ ਥਾਣਿਆਂ ਚ ਦਰਜ਼ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਪੁਲਸ ਵੱਲੋਂ ਸ਼ਿਕਾਇਤਕਰਤਾ ਦੀ ਸ਼ਿਕਾਇਤ ਤੇ ਬਿਆਨਾਂ ਉੱਤੇ ਪ੍ਰਦੀਪ ਕੁਮਾਰ ਖ਼ਿਲਾਫ਼ 307,25,27,54,59 ਅਤੇ 34 ਆਈ ਪੀ ਐੱਸ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਖ਼ਿਲਾਫ਼ ਥਾਣਾ ਬਹਿਰਾਮਪੁਰ ਵਿੱਚ ਵੀ 307 ਦਾ ਮਾਮਲਾ ਦਰਜ ਹੈ।ਇਸ ਤੋਂ ਇਲਾਵਾ ਧਾਰੀਵਾਲ ਠਾਣੇ ਚ 306 ਦਾ ਮਾਮਲਾ ਦਰਜ ਹੈ। ਉਨ੍ਹਾਂ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।ਇਸ ਮੌਕੇ ਲੋਕਾਂ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਵਰਗੇ ਪਹਿਲਾਂ ਹੀ ਅਪਰਾਧਾਂ ਵਿੱਚ ਘਿਰੇ ਵਿਅਕਤੀ ਕੋਲ ਲਾਇਸੈਂਸੀ ਅਸਲਾ ਕਿਵੇਂ ਆਇਆ ਅਤੇ ਕਿਨ੍ਹਾਂ ਪੁਲਿਸ ਅਧਿਕਾਰੀਆਂ ਦੀ ਸਿਫ਼ਾਰਸ਼ ਅਤੇ ਕਿਨ੍ਹਾਂ ਲੋਕਾਂ ਦੀ ਸਿਫ਼ਾਰਸ਼ ਸਿਫ਼ਾਰਸ਼ ਉੱਤੇ ਅਦਾਲਤ ਵਿਚ ਵੱਖ ਵੱਖ ਵੱਖ ਵੱਖ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਪ੍ਰਦੀਪ ਕੁਮਾਰ ਦੇ ਅਸਲੇ ਦੇ ਲਾਇਸੈਂਸ ਨੂੰ ਰੀਨਿਊ ਕਿਵੇਂ ਕੀਤਾ ਗਿਆ। ਲੋਕਾਂ ਨੇ ਪੁਲਸ ਪ੍ਰਸ਼ਾਸਨ ਅਤੇ ਅਪਰਾਧੀ ਕਿਸਮ ਦੇ ਜਿਹੇ ਆਗੂਆਂ ਵਿੱਚ ਚੱਲ ਰਹੀ ਸੰਢ ਗੰਢ ਉੱਤੇ ਵੀ ਗੰਭੀਰ ਸਵਾਲ ਉਠਾਏ ਹਨ ਕਿ ਅਜਿਹੇ ਅਪਰਾਧੀ ਵਿਅਕਤੀ ਦਾ ਅਸਲਾ ਕਿਹੜੇ ਪੁਲੀਸ ਅਧਿਕਾਰੀਆਂ ਦੀ ਸ਼ਹਿ ਅਤੇ ਹਮਦਰਦੀ ਨਾਲ ਇਕ ਵਾਰ ਫਿਰ 2020 ਚ ਰੀਨਿਊ ਕੀਤਾ ਗਿਆ ਹੈ।ਇਸ ਤੋਂ ਇਲਾਵਾ ਮੌਕੇ ਤੋਂ ਕਥਿਤ ਮੁਲਜਿਮ ਕੋਲੋ ਇੱਕ ਜਲੰਧਰ ਦੇ ਨਾਮੀ ਮੀਡੀਆ ਅਦਾਰੇ ਦਾ ਪੁਰਾਣਾ ਪਛਾਣ ਪੱਤਰ ਵੀ ਲੋਕਾਂ ਨੇ ਪੱਤਰਕਾਰਾਂ ਨੂੰ ਪੇਸ਼ ਕੀਤਾ।ਇਸ ਸਬੰਧੀ ਜਦੋਂ ਐਸਐਚਓ ਭੈਣੀ ਮੀਆ ਖਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਸ ਇਸ ਮਾਮਲੇ ਮਾਮਲੇ ਦੀ ਜ਼ਰੂਰ ਜਾਂਚ ਕਰੇਗੀ ਕਿ ਇਸ ਵਿਅਕਤੀ ਜੋ ਕਿ ਸੰਗੀਨ ਅਪਰਾਧਾਂ ਚ ਜੇਲ੍ਹ ਜਾਣ ਪਿੱਛੋਂ ਜ਼ਮਾਨਤ ਉੱਤੇ ਰਿਹਾਅ ਹੈ ਇਸਦਾ ਅਸਲਾ ਕਿਵੇਂ ਰੀਨਿਊ ਕੀਤਾ ਗਿਆ ਹੈ ਇਸ ਬਾਰੇ ਵੀ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ।
ਸ਼ਿਵ ਸੈਨਾ ਆਗੂ ਦਾ ਘਿਰਾਓ ਕਰਕੇ ਖੜ੍ਹੇ ਪਿੰਡ ਗੁੰਨੋਪੁਰ ਵਾਸੀ
ਭੜਕੀ ਹੋਈ ਭੀੜ ਨੂੰ ਕਿਸਾਨ ਆਗੂ ਬੀਬੀ ਦਵਿੰਦਰ ਕੌਰ ਅਤੇ ਪੁਲਿਸ ਅਧਿਕਾਰੀ ਸ਼ਾਂਤ ਕਰਦੇ ਹੋਏ
ਲੋਕਾਂ ਵੱਲੋਂ ਅੱਗ ਹਵਾਲੇ ਕੀਤੀ ਸ਼ਿਵ ਸੈਨਾ ਆਗੂ ਦੀ ਮੋਪਿਡ
ਐੱਸ ਪੀ ਡੀ ਮੁਕੇਸ਼ ਕੁਮਾਰ ਲੋਕਾਂ ਨੂੰ ਇਨਸਾਫ ਦਾ ਭਰੋਸਾ ਦਿੰਦੇ ਹੋਏ
ਗੋਲੀਬਾਰੀ ਤੋਂ ਬਾਲ ਬਾਲ ਬਚਿਆ ਪਿੰਡ ਗੁੰਨੋਪੁਰ ਦਾ ਨੌਜਵਾਨ