ਗੁਰਦਾਸਪੁਰ 23 ਅਪ੍ਰੈਲ ( ਅੰਸ਼ੂ ਸ਼ਰਮਾ ) – ਲਖੀਮਪੁਰ ਖੀਰੀ ਕਤਲੇਆਮ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਵਿੱਚ ਡੀਸੀ ਦਫ਼ਤਰਾਂ ਅਤੇ ਤਹਿਸੀਲਾਂ ਵਿੱਚ ਯੋਗੀ ਅਤੇ ਮੋਦੀ ਦੇ ਪੁਤਲੇ ਫੂਕੇ ਜਾ ਰਹੇ ਹਨ।ਇਸੇ ਕੜੀ ਦੇ ਤਹਿਤ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਯੋਗੀ ਅਤੇ ਮੋਦੀ ਦੇ ਪੁਤਲੇ ਫੂਕੇ ਗਏ।
ਇਸ ਮੌਕੇ ਬੋਲਦਿਆਂ ਕਿਸਾਨ ਆਗੂ ਬਲਬੀਰ ਸਿੰਘ ਰੰਧਾਵਾ,ਬਾਬਾ ਕੰਵਲਜੀਤ ਸਿੰਘ ਪੰਡੋਰੀ,ਸੁਖਦੇਵ ਸਿੰਘ ਭੋਜਰਾਜ,ਹਰਭਾਲ ਸਿੰਘ ਡਰਹਰੀਵਾਲ,ਪ੍ਰੇਮ ਮਸੀਹ ਸੋਨਾ ਅਤੇ ਸਰਵਨ ਸਿੰਘ ਭੋਲਾ ਨੇ ਕਿਹਾ ਕਿ ਲਖੀਮਪੁਰ ਖੀਰੀ ਕਤਲੇਆਮ ਦੇ ਦੋਸ਼ੀ ਅਜੇ ਮਿਸ਼ਰਾ ਟਹਿਣੀ ਤੇ ਆਸ਼ੀਸ਼ ਮਿਸ਼ਰਾ ਟਹਿਣੀ ਦੋਵੇਂ ਪਿਉ ਪੁੱਤ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਜਿਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਬਣਦੀ ਸਜ਼ਾ ਦਿੱਤੀ ਜਾਵੇ ਅਤੇ ਇਸ ਕਤਲੇਆਮ ਦੇ ਗਵਾਹ ਕਿਸਾਨਾਂ ਦੇ ਉੱਤੇ ਜੋ ਕਤਲਾਨਾ ਹਮਲੇ ਹੋ ਰਹੇ ਹਨ ਉਨ੍ਹਾਂ ਨੂੰ ਰੋਕਿਆ ਜਾਵੇ ਅਤੇ ਉਨ੍ਹਾਂ ਦੇ ਦੋਸ਼ੀਆਂ ਨੂੰ ਵੀ ਸਜ਼ਾਵਾਂ ਦਿੱਤੀਆਂ ਜਾਣ ਅਤੇ ਕਿਸਾਨ ਗਵਾਹਾਂ ਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦੀ ਜਾਨ ਦੀ ਰਾਖੀ ਹੋ ਸਕੇ।
ਇਸ ਮੌਕੇ ਸੁਖਵਿੰਦਰ ਸਿੰਘ ਘੁੰਮਣ ਜਗਦੀਪ ਸਿੰਘ ਕਾਹਲੋਂ ਸਤਨਾਮ ਸਿੰਘ ਜ਼ਫਰਵਾਲ, ਕੈਪਟਨ ਮਨਮੋਹਨ ਲਾਲ ਮਾਲ਼ੀਆ, ਸਤਨਾਮ ਸਿੰਘ ਅੌਲਖ,ਅਰਜਨ ਸਿੰਘ ਰੋੜਾਂਵਾਲੀ ਕੈਪਟਨ ਮਨਮੋਹਨ ਲਾਲ ਚਮਨ ਮਸੀਹ ਲੱਖੋਵਾਲ ਡਾਕਟਰ ਸਤੀਸ਼ ਆਜ਼ਾਦ, ਮਨਜੀਤ ਸਿੰਘ ਚੌਹਾਨ ਬਥਵਾਲਾ,ਜਸਵੰਤ ਸਿੰਘ ਪਾਹੜਾ,ਬਲਪ੍ਰੀਤ ਘੁਰਾਲਾ,ਸੁਰਜੀਤ ਕੁਮਾਰ,ਇਕਬਾਲ ਸਿੰਘ ਬੱਲੀ,ਤਜਿੰਦਰ ਸਿੰਘ ਗੁਰਦਾਸਪੁਰ, ਆਦਿ ਕਿਸਾਨ ਆਗੂ ਹਾਜ਼ਰ ਸਨ