ਗੁਰਦਾਸਪੁਰ, 1 ਮਈ ( ਸ਼ਿਵਾ ) – ਜਿਲੇ ਅੰਦਰ ਕਣਕ ਦੀ ਖਰੀਦ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਫੂਡ ਸਪਲਾਈ ਤੇ ਕੰਟਰੋਲਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੰਡੀਆਂ ਵਿਚ ਕਣਕ ਦੀ ਖਰੀਦ ਤੇ ਚੁਕਾਈ ਨੂੰ ਨਾਲੋ-ਨਾਲ ਯਕੀਨੀ ਬਣਾਇਆ ਗਿਆ ਹੈ ਤੇ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲੇ ਵਿਚ 497731 ਮੀਟਰਕ ਟਨ (30 ਅਪ੍ਰੈਲ ਤਕ) ਕਣਕ ਦੀ ਆਮਦ ਹੋਈ ਸੀ , ਜਿਸ ਵਿਚੋਂ 495424 ਖਰੀਦ ਕਰ ਲਈ ਗਈ ਹੈ। ਪਨਗਰੇਨ ਵਲੋਂ 124314, ਮਾਰਕਫੈੱਡ ਵਲੋਂ 126204, ਪਨਸਪ ਵਲੋਂ 99761, ਵੇਅਰਹਾਊਸ ਵਲੋਂ 92692, ਐਫ.ਸੀ.ਆਈ ਵਲੋਂ 41407 ਤੇ ਟਰੇਡਰਜ਼ ਵਲੋਂ 11046 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਮੰਡੀਆਂ ਵਿਚ ਕਣਕ ਦੀ ਲਿਫਟਿੰਗ ਤੇਜ਼ੀ ਨਾਲ ਜਾਰੀ ਹੈ ਤੇ 60 ਫੀਸਦੀ ਫਸਲ ਦੀ ਚੁਕਾਈ ਕੀਤੀ ਜਾ ਚੁੱਕੀ ਹੈ।ਕਿਸਾਨਾਂ ਨੂੰ ਫਸਲ ਦੀ ਅਦਾਇਗੀ ਵੀ ਨਿਸ਼ਚਿਤ ਸਮੇਂ ਅੰਦਰ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ 837.55 ਕਰੋੜ ਰੁਪਏ ਦੀ ਅਦਾਇਗੀ ਭਾਵ 93 ਫੀਸਦ ਅਦਾਇਗੀ ਕੀਤੀ ਜਾ ਚੁੱਕੀ ਹੈ।