ਚੰਡੀਗੜ੍ਹ, 8 ਮਈ (ਅੰਸ਼ੂ ਸ਼ਰਮਾ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਅਰੁਣਾਚਲ ਵਿੱਚ ਪੇਟ੍ਰੋਲਿੰਗ ਕਰਦੇ ਸ਼ਹੀਦ ਹੋਏ ਫ਼ੌਜ ‘ਚ ਸੂਬੇਦਾਰ ਹੁਸ਼ਿਆਰਪੁਰ ਦੇ ਹਰਦੀਪ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ
ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਅਸੀਂ ਪਰਿਵਾਰ ਨੂੰ ₹1 ਕਰੋੜ ਸਹਾਇਤਾ ਰਾਸ਼ੀ ਤੇ ਇੱਕ ਸਰਕਾਰੀ ਨੌਕਰੀ ਦੇਣ ਦਾ ਫ਼ੈਸਲਾ ਕੀਤਾ ਹੈ