ਲੁਧਿਆਣਾ: ਪੰਜਾਬ ਦੀ ਕਾਨੂੰਨ ਵਿਵਸਥਾ ਲਗਾਤਾਰ ਸਵਾਲਾਂ ਦੇ ਘੇਰੇ ‘ਚ ਬਣੀ ਹੋਈ ਹੈ। ਕਤਲ, ਲੁੱਟ-ਖੋਹ ਦੇ ਮਾਮਲੇ ਆਮ ਹੋ ਗਏ ਹਨ। ਤਾਜ਼ਾ ਮਾਮਲਾ ਲਾਡੋਵਾਲ ਪਿੰਡ ਦਾ ਹੈ। ਇੱਥੇ ਦਿਨ-ਦਿਹਾੜੇ ਪਿਸਤੌਲ ਦੀ ਨੋਕ ‘ਤੇ PRTC ਦੀ ਬੱਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ।ਜਾਣਕਾਰੀ ਮੁਤਾਬਕ ਅਣਪਛਾਤੇ ਐਕਟਿਵਾ ‘ਤੇ ਸਵਾਰ ਹੋ ਕੇ ਬੱਸ ਲੁੱਟਣ ਆਏ ਸੀ। ਜਦੋਂ ਲੁੱਟੇਰਿਆਂ ਨੇ ਬੱਸ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਡਰਾਇਵਰ ਨੇ ਬੱਸ ਸੜਕ ਵਿਚਾਲੇ ਹੀ ਰੋਕ ਦਿੱਤੀ। ਬੱਸ ਕੰਡਕਟਰ ਦੀ ਬਹਾਦੁਰੀ ਕਾਰਨ ਲੁਟੇਰੇ ਬੱਸ ਨਹੀਂ ਲੁੱਟ ਸਕੇ ਤੇ ਉਨ੍ਹਾਂ ਨੂੰ ਖਾਲੀ ਹੱਥ ਹੀ ਫਰਾਰ ਹੋਣਾ ਪਿਆ।ਘਟਨਾ ਕਰੀਬ 8-8:30 ਵਜੇ ਦੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ। ਇਸ ਵਾਰਦਾਤ ਕਾਰਨ ਨੈਸ਼ਨਲ ਹਾਈਵੇ ‘ਤੇ ਕਾਫੀ ਲੰਬਾ ਜਾਮ ਲੱਗ ਗਿਆ। ਪੁਲਿਸ ਇਸ ਜਾਮ ਨੂੰ ਖੁਲ੍ਹਵਾਉਣ ਵਿੱਚ ਵੀ ਲਗੀ ਹੋਈ ਹੈ।