ਚੰਡੀਗੜ੍ਹ: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਵਿੱਚ ਵੱਡੀ ਗਿਣਤੀ ਲੋਕ ਪੱਗਾਂ ਬੰਨ੍ਹ ਕੇ ਪਹੁੰਚੇ ਹਨ। ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਦਸਤਾਰ ਸਜ਼ਾ ਕੇ ਸਿੱਧੂ ਮੂਸੇਵਾਲਾ ਦੇ ਭੋਗ ਵਿੱਚ ਪਹੁੰਚੇ। ਰਾਜਾ ਵੜਿੰਗ ਨੇ ਆਪਣੀਆਂ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, ਅਲਵਿਦਾ ਮੇਰੇ ਭਰਾ! ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਭੋਗ ਤੇ ਅੰਤਮ ਅਰਦਾਸ ਸਮਾਗਮ ਵਿੱਚ। ਦੁਨੀਆਂ ਲਈ ਉਹ ਇੱਕ ਮਹਾਨ ਗਾਇਕ ਸੀ, ਮੇਰੇ ਲਈ ਉਹ ਇੱਕ ਛੋਟੇ ਭਰਾ ਵਰਗਾ ਸੀ। ਹਮੇਸ਼ਾ ਮੇਰੇ ਵਿਚਾਰਾਂ ਤੇ ਯਾਦਾਂ ਵਿੱਚ ਰਹੇਗਾ ਤੇ ਉਸ ਦੇ ਮਾਪਿਆਂ ਲਈ, ਮੈਂ ਹਮੇਸ਼ਾ ਇੱਥੇ ਰਹਾਂਗਾ।