ਗੁਰਦਾਸਪੁਰ, 12 ਜੂਨ (ਸ਼ਿਵਾ, ਅੰਸ਼ੂ ਸ਼ਰਮਾ) – ਖ਼ੂਨਦਾਨ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਬਲੱਡ ਡੌਨਰਜ ਸੁਸਾਇਟੀ ਗੁਰਦਾਸਪੁਰ ਵੱਲੋਂ ਥੈਲੇਸੀਮੀਆ ਅਤੇ ਕੈਂਸਰ ਦੇ ਮਰੀਜਾਂ ਨੂੰ ਸਮਰਪਿਤ ਇਕ ਮੈਗਾ ਖ਼ੂਨਦਾਨ ਕੈਂਪ ਅਤੇ ਰਾਸ਼ਟਰੀ ਸਨਮਾਨ ਸਮਾਰੋਹ ਕਰਵਾਇਆ ਕਰਵਾਇਆ ਗਿਆ। ਇਸ ਸਨਮਾਨ ਸਮਾਰੋਹ ਬਾਰੇ ਗੱਲਬਾਤ ਕਰਦਿਆਂ ਟੀਮ ਦੇ ਸੰਸਥਾਪਕ ਰਾਜੇਸ਼ ਬੱਬੀ ਅਤੇ ਪ੍ਰਧਾਨ ਪ੍ਰੇਮ ਠਾਕੁਰ ਨੇ ਸਾਂਝੇ ਤੌਰ ਤੇ ਦੱਸਿਆ ਕੀ ਇਸ ਕੈਂਪ ਵਿੱਚ ਮੱਧ ਪ੍ਰਦੇਸ਼, ਮਹਾਰਾਸ਼ਟਰਾ, ਯੂਪੀ ਬਿਹਾਰ, ਚੰਡੀਗੜ੍ਹ ਹਰਿਆਣਾ, ਹਿਮਾਚਲ, ਅਤੇ ਰਾਜਸਥਾਨ ਤੋਂ 500 ਦੇ ਕਰੀਬ ਖੂਨਦਾਨੀ ਇਸ ਕੈਂਪ ਵਿੱਚ ਪਹੁੰਚੇ। ਇਸ ਮੌਕੇ ਤੇ ਭਲਾਈ ਸਾਖਾ ਸਿਵਲ ਹਸਪਤਾਲ ਦੇ ਚੇਅਰਪਰਸਨ ਮੈਡਮ ਸ਼ੈਲਾ ਕਾਦਰੀ, ਐੱਸ ਪੀ ਹੈਡੁਆਰਟਰ ਗੁਰਮੀਤ ਸਿੰਘ ਸੰਧੂ, ਜ਼ਿਲ੍ਹਾ ਰੋਜ਼ਗਾਰ ਅਫ਼ਸਰ,ਸ਼੍ਰੀ ਪ੍ਰਸੋਤਮ ਚਿੱਬ ਕੇਪੀ ਨੇ ਉਚੇਚੇ ਤੌਰ ਤੇ ਖ਼ੂਨਦਾਨੀਆਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਤੇ ਕੇਪੀ ਐੱਸ ਬਾਜਵਾ, ਸੋਨੂੰ ਮੁਨੀਮ, ਮੋਨੂੰ ਵਨਡੇ, ਅਭੇ ਮਹਾਜਨ, ਅਵਤਾਰ ਸਿੰਘ ਘੁੰਮਣ, ਦਵਿੰਦਰਜੀਤ ਸਿੰਘ, ਐਡਵੋਕੇਟ ਮੁਨੀਸ਼ ਕੁਮਾਰ, ਨਵੀਨ ਕੁਮਾਰ, ਨਿਸ਼ਚਿੰਤ ਕੁਮਾਰ, ਰੋਹਿਤ ਮਹਾਜਨ, ਪਵਨ ਬਬੋਰੀਆ, ਪਵਨ ਰਾਜਪੂਤ, ਪਰਵੀਨ ਅੱਤਰੀ, ਸੁਨੀਲ ਕੁਮਾਰ ,ਕਨੂੰ ਸੰਧੂ, ਆਦਰਸ਼ ਕੁਮਾਰ, ਪੁਸ਼ਪਿੰਦਰ ਸਿੰਘ, ਰੋਹਿਤ ਵਰਮਾ, ਸੁਨੀਲ ਕੁਮਾਰ, ਪਲਵਿੰਦਰ ਸਿੰਘ ਮਾਹਲ, ਸੈਂਪੀ ਸ਼ਰਮਾ, ਵਿਪਨ, ਮਨਜੋਤ,ਦੀਪਕ ਅੱਤਰੀ, ਹਰਦੀਪ ਸਿੰਘ ਕਾਹਲੋਂ, ਰਵਿੰਦਰ ਸਿੰਘ ਅਤੇ ਹੋਰ ਵਲੰਟੀਅਰ ਹਾਜ਼ਰ ਸਨ।