ਕੋਵਿਡ-19 ਕਾਰਨ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਆਪਣੇ ਦਸਤਾਵੇਜ 18 ਜੁਲਾਈ 2022 ਤਕ ਜਮ੍ਹਾ ਕਰਵਾਉਣ
ਬਟਾਲਾ, 11 ਜੁਲਾਈ ( ਅਖਿਲ ਮਲਹੋਤਰਾ) – ਐੱਸ.ਡੀ.ਐੱਮ ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਕੋਵਿਡ-19 ਮਹਾਂਮਾਰੀ ਕਾਰਨ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ 50 ਹਜ਼ਾਰ ਰੁਪਏ ਦੀ ਐਕਸ ਗਰੇਸ਼ੀਆਂ ਗਰਾਂਟ ਦਿੱਤੀ ਜਾ ਰਹੀ ਹੈ। ਇਸ ਲਈ ਕੋਵਿਡ-19 ਕਾਰਨ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਆਪਣੇ ਦਸਤਾਵੇਜ਼, ਕੋਵਿਡ-19, ਡਾਟਾ ਸੈਂਟਰ, ਕਮਰਾ ਨੰਬਰ 323, ਬੀ ਬਲਾਕ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ 18 ਜੁਲਾਈ 2022 ਤਕ ਜਮ੍ਹਾ ਕਰਵਾਉਣ ਜਾਣ ਤਾਂ ਜੋ ਮ੍ਰਿਤਕ ਵਿਅਕਤੀਆਂ ਦੇ ਵਾਰਸਾਂ ਨੂੰ 50 ਹਜ਼ਾਰ ਰੁਪਏ ਦਾ ਮੁਆਵਜ਼ਾ ਸਮੇਂ ਸਿਰ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰਾਂ ਦੀ ਸਹਾਇਤਾ ਜਾਂ ਵਧੇਰੇ ਜਾਣਕਾਰੀ ਲਈ ਕੋਵਿਡ=19 ਡਾਟਾ ਸੈਂਟਰ ਗੁਰਦਾਸਪੁਰ ਦੇ ਮੋਬਾਇਲ ਨੰਬਰ 70097-61377 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਐੱਸ.ਡੀ.ਐੱਮ ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਅੱਗੇ ਦੱਸਿਆ ਕਿ ਕੋਵਿਡ-19 ਕਾਰਨ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਆਪਣੇ ਨਾਲ ਦਸਤਾਵੇਜ਼ ਜਿਵੇਂ ਕਿ ਅਰਜ਼ੀ ਫਾਰਮ, ਮੌਤ ਦਾ ਸਰਟੀਫਿਕੇਟ, ਮ੍ਰਿਤਕ ਦਾ ਆਧਾਰ ਕਾਰਡ ਦੀ ਫੋਟੋਕਾਪੀ, ਕੋਵਿਡ=19 ਪੋਜ਼ੀਟਿਵ ਰਿਪੋਰਟ, ਐਮ.ਸੀ.ਸੀ.ਡੀ ਸਰਟੀਫਿਕੇਟ (4/4ਏ), ਡੈਥ ਸਮਰੀ, ਅਪਲਾਈ ਕਰਨ ਵਾਲੇ ਦੇ ਆਧਾਰ ਕਾਰਡ ਦੀ ਫੋਟੋ ਕਾਪੀ, ਮੁਆਵਜ਼ਾ ਲੈਣ ਵਾਲੇ ਵਾਰਸ ਦੀ ਬੈਂਕ ਅਕਾਊਂਟ ਪਾਸ ਬੁੱਕ/ਕੈਂਸਲ ਕੀਤਾ ਹੋਇਆ ਚੈੱਕ ਅਤੇ ਕਾਨੂੰਨੀ ਵਾਰਸ ਵਲੋਂ ਘੋਸ਼ਣਾ ਪੱਤਰ ਨਾਲ ਲੈ ਕੇ ਜਾਣ।