ਗੁਰਦਾਸਪੁਰ ਸੁਸ਼ੀਲ ਬਰਨਾਲਾ-:
ਬਾਈਪਾਸ ਗੁਰਦਾਸਪੁਰ ਤੋਂ ਨਵੀਂ ਸਬਜ਼ੀ ਮੰਡੀ ਤੇ ਦਾਣਾ ਮੰਡੀ ਨੂੰ ਜੋੜਦੀ ਸੜਕ ਕਰੀਬ 600 ਮੀਟਰ ਦਾ ਰਸਤਾ ਜੋ ਸੀਵਰੇਜ ਦੀ ਉਸਾਰੀ ਕਰਕੇ ਨਵੰਬਰ 2021 ਵਿਚ ਪੁਟਿਆ ਸੀ ਜਨਵਰੀ 2022 ਵਿਚ ਸੀਵਰੇਜ ਦਾ ਕੰਮ ਮੁਕੰਮਲ ਹੋ ਗਿਆ ਸੀ।
ਪਰ ਸਾਡੀ ਮੁਹੱਲੇ ਵਾਲਿਆਂ ਦੀ ਬਦਕਿਸਮਤੀ ਇਹ ਹੈ ਕਿ ਕਿਸੇ ਵੀ ਸੰਬੰਧਤ ਅਧਿਕਾਰੀਆਂ ਨੇ ਇਸ ਨੂੰ ਬਣਾਉਣ ਦੀ ਜ਼ਿੰਮੇਵਾਰੀ ਨਹੀਂ ਸਮਝੀ। ਸੀਵਰੇਜ ਪਾਉਣ ਵਾਲੇ ਠੇਕੇਦਾਰ ਦਾ ਕਹਿਣਾ ਹੈ ਕਿ ਮਹਿਕਮੇ ਪੀ ਡਬਲਿਊ ਡੀ ਨੂੰ ਸੜਕ ਬਣਾਉਣ ਦੇ ਪੈਸੇ ਜਮ੍ਹਾਂ ਕਰਵਾ ਦਿੱਤੇ ਗਏ ਹਨ।
ਹੁਣ ਬਰਸਾਤ ਦਾ ਮੌਸਮ ਹੈ ਸੜਕ ਦੀ ਇੰਨੀ ਭੈੜੀ ਹਾਲਤ ਹੈ ਕਿ ਚਾਰ ਜਾਂ ਦੋ ਪਹੀਆ ਵਾਹਨ ਲੰਘਣੇ ਤਾਂ ਦੂਰ ਦੀ ਗੱਲ ਹੈ ਇਥੋਂ ਪੈਦਲ ਚੱਲਣਾ ਦੀ ਬਹੁਤ ਔਖਾ ਹੈ। ਮੁਹੱਲੇ ਦੇ ਕਿਸੇ ਵੀ ਵਿਅਕਤੀ ਦੀ ਗੱਡੀ ਘਰ ਤੋਂ ਬਾਹਰ ਨਹੀਂ ਨਿਕਲਦੀ, ਜਿਸ ਨਾਲ ਬਹੁਤ ਮੁਸੀਬਤਾਂ ਭਰਿਆ ਜੀਵਨ ਬਤੀਤ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਲਿਖਤੀ ਧਿਆਨ ਵਿੱਚ ਲਿਆਂਦਿਆ ਲੋਕ ਅਧਿਕਾਰ ਲਹਿਰ ਦੇ ਆਗੂ ਜੀ ਐਸ ਪਾਹੜਾ ਨੇ ਦੱਸਿਆ ਕਿ ਸੈਂਕੜੇ ਪਿੰਡਾਂ ਨੂੰ ਮੁਕੇਰੀਆਂ ਤੱਕ ਨਵੀਂ ਸਬਜ਼ੀ ਮੰਡੀ ਤੇ ਦਾਣਾ ਮੰਡੀ ਨੂੰ ਜਾਣ ਦਾ ਹੋਰ ਕੋਈ ਸਿਧਾ ਰਸਤਾ ਨਹੀਂ ਹੈ ਇਸ ਦੀ ਚੌੜਾਈ ਅਠਾਰਾਂ ਫੁੱਟ ਸੀ। ਹੁਣ ਸਾਰੀ ਸੜਕ ਨਵੇਂ ਸਿਰੇ ਤੋਂ ਬਨਣੀ ਹੈ। ਵਾਰ ਵਾਰ ਸੜਕ ਵੱਡੀ ਕਰਨੀ ਔਖੀ ਹੈ। ਇਸ ਲਈ ਇਸ ਮੇਨ ਸੜਕ ਨੂੰ ਡਬਲ ਕੀਤਾ ਜਾਵੇ ਤੇ ਬਰਸਾਤੀ ਪਾਣੀ ਨੂੰ ਧਰਤੀ ਵਿੱਚ ਪਹੁੰਚਾਣ ਲਈ ਸੜਕ ਦੇ ਦੋਨੋਂ ਪਾਸੇ ਬਰਸਾਤੀ ਨਾਲਿਆਂ ਦਾ ਪ੍ਰਬੰਧ ਕਰਕੇ ਧਰਤੀ ਵਿੱਚ ਭੇਜਣ ਦਾ ਪ੍ਰਬੰਧ ਕੀਤਾ ਜਾਵੇ।
ਮੁਹੱਲਾ ਰਣਜੀਤ ਨਗਰ, ਲਿੰਕ ਰੋਡ ਮਾਨ ਕੋਰ ਸਿੰਘ ਦੇ ਨਿਵਾਸੀਆਂ ਵੱਲੋਂ ਡੀਸੀ ਗੁਰਦਾਸਪੁਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਸੰਬੰਧਤ ਮਹਿਕਮੇ ਨੂੰ ਸੜਕ ਬਣਾਉਣ ਦੀ ਹਦਾਇਤ ਕੀਤੀ ਜਾਵੇ। ਮੰਗ ਕਰਨ ਵਾਲਿਆਂ ਵਿੱਚ ਗੁਰਮੀਤ ਸਿੰਘ ਪਾਹੜਾ, ਸੁਰਜੀਤ ਸਿੰਘ ਮਾਨ NRI, ਕੈਪਟਨ ਨਿਹਾਲ ਸਿੰਘ, ਕੈਪਟਨ ਦਿਆਲ ਸਿੰਘ,ਕੈਪਟਨ ਸੁੱਚਾ ਸਿੰਘ, ਇੰਜੀ: ਦਿਲਬਾਗ ਸਿੰਘ, ਦਲਜੀਤ ਸਿੰਘ ਹੁੰਦਲ, ਬਰਿੰਦਰ ਸਿੰਘ ਹੁੰਦਲ, ਹਰਜੀਤ ਸਿੰਘ ਹੁੰਦਲ, ਮਨਜੀਤ ਸਿੰਘ ਸੈਣੀ, ਸੁਲੱਖਣ ਕੁਮਾਰ,ਪਰਗਟ ਮਸੀਹ, ਹਰਦਿਆਲ ਸਿੰਘ, ਰੋਸ਼ਨ ਲਾਲ, ਮਨਜੀਤ ਸਿੰਘ ਗੋਲਡੀ, ਸੁੱਚਾ ਸਿੰਘ ਚੈਅਰਮੈਨ, ਹਰਿੰਦਰ ਸਿੰਘ ਸਰਪੰਚ, ਬਲਦੇਵ ਸਿੰਘ HDM, ਅਜੀਤ ਸਿੰਘ ਪਾਹੜਾ, ਸਤਪਾਲ ਕੌਰ, ਦਿਨੇਸ਼ ਕੁਮਾਰ, ਰਾਜੂ, ਸਦੀਕ, ਅਸ਼ਵਨੀ ਕੁਮਾਰ, ਰਮੇਸ਼ ਸਿੰਘ, ਧਰਿੰਦਰ ਸਿੰਘ ਆਦਿ ਹਾਜ਼ਰ ਸਨ।