ਅਧਿਆਪਕਾ ਰਣਜੀਤ ਕੌਰ ਨਵੋਦਿਆ ਕ੍ਰਾਂਤੀ ਪਰਿਵਾਰ ਵੱਲੋਂ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨਿਤ
ਬਟਾਲਾ,13 ਸਤੰਬਰ ( ਅਖਿਲ ਮਲਹੋਤਰਾ ਲਖਵਿੰਦਰ ਲੱਕੀ) ਨਵੋਦਿਆ ਕ੍ਰਾਂਤੀ ਪਰਿਵਾਰ ਵੱਲੋਂ ਵੱਖ – ਵੱਖ ਰਾਜਾਂ ਦੇ ਮਿਹਨਤੀ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ।ਕਰਮਜੀਤ ਸਿੰਘ ਨੈਸ਼ਨਲ ਮੋਟੀਵੇਟਰ ਅਤੇ ਬਲਜੀਤ ਸਿੰਘ ਨੈਸ਼ਨਲ ਗਾਈਡ ਦੁਆਰਾਂ ਦੱਸਿਆ ਗਿਆ ਕਿ ਨਵੋਦਿਆ ਕ੍ਰਾਂਤੀ ਪਰਿਵਾਰ ਵੱਲੋਂ ਅਧਿਆਪਕ ਦਿਵਸ ਦੇ ਮੌਕੇ ਰਾਜ ਦੇ ਵੱਖ – ਵੱਖ ਜਿਲ੍ਹਿਆਂ ਦੇ ਕੁੱਲ 17 ਅਧਿਆਪਕਾਂ ਨੂੰ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਸ ਵਿੱਚ ਗੁਰਦਾਸਪੁਰ ਜਿਲ੍ਹੇ ਦੇ ਹੋਣਹਾਰ ਅਧਿਆਪਕਾ ਰਣਜੀਤ ਕੌਰ ਈ.ਟੀ. ਟੀ. ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਭੰਗਵਾਂ ਬਲਾਕ ਕਾਹਨੂੰਵਾਨ 2 ਨੂੰ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਅਤੇ ਪ੍ਰਾਪਤੀਆਂ ਕਰਕੇ ਇਸ ਐਵਾਰਡ ਨਾਲ ਨਿਵਾਜਿਆ ਗਿਆ ਹੈ।
ਇਸ ਸਨਮਾਨ ਨੂੰ ਨਵੋਦਿਆ ਕ੍ਰਾਂਤੀ ਪਰਿਵਾਰ ਦੇ ਸੰਸਥਾਪਕ ਸ਼੍ਰੀ ਸੰਦੀਪ ਢਿੱਲੋਂ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਦੇਸ਼ ਦੇ ਵੱਖ ਵੱਖ ਰਾਜਾਂ ਦੇ ਮਿਹਨਤੀ ਅਤੇ ਹੋਣਹਾਰ ਅਧਿਆਪਕਾਂ ਨੂੰ ਪ੍ਰਦਾਨ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ ਜਿਲ੍ਹਾ ਗੁਰਦਾਸਪੁਰ ਇੱਕੋ ਇੱਕ ਅਧਿਆਪਕਾ ਰਣਜੀਤ ਕੌਰ ਜੋ ਕਿ ਕਿਸੇ ਵੀ ਜਾਣ – ਪਛਾਣ ਦੇ ਮੁਥਾਜ ਨਹੀਂ ਹਨ। ਉਹ ਆਪਣੀ ਮਿਹਨਤ ਅਤੇ ਲਗਨ ਕਰਕੇ ਪੂਰੇ ਜਿਲ੍ਹੇ ਅਤੇ ਰਾਜ ਵਿੱਚ ਜਾਣੇ ਜਾਂਦੇ ਹਨ।ਗੱਲ ਸਿੱਖਿਆ ਵਿਭਾਗ ਦੇ ਕਿਸੇ ਵੀ ਖੇਤਰ ਦੀ ਹੋਵੇ , ਉਹਨਾਂ ਨੇ ਹਰ ਪਾਸੇ ਆਪਣੀ ਜਗ੍ਹਾ ਬਣਾਈ ਹੈ।ਜਿਸ ਕਰਕੇ ਉਹਨਾਂ ਨੂੰ ਮਾਣ ਸਨਮਾਨ ਵੀ ਪ੍ਰਾਪਤ ਹੋਏ ਹਨ ।ਸ਼੍ਰੀ ਸੰਦੀਪ ਢਿੱਲੋਂ ਨੇ ਦੇਸ਼ ਦੇ ਸਰਕਾਰੀ ਸਕੂਲਾਂ ਵਿੱਚ ਬਹੁਤ ਵਧੀਆ ਕਾਰਗਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਸਨਮਾਨਿਤ ਕਰਨ ਦੀ ਵਚਬੱਧਤਾ ਨੂੰ ਦੁਹਰਾਇਆ ਅਤੇ ਸਮੂਹ ਅਧਿਆਪਕਾਂ ਨੂੰ ਹੋਰ ਮਿਹਨਤ ਕਰਨ ਦਾ ਸੱਦਾ ਦਿੱਤਾ।