ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਪਿੰਡ ਦਬੂੜੀ ਵਿਖੇ ਮਿਤੀ 25 ਸਤੰਬਰ ਦੀ ਸ਼ਾਮ ਨੂੰ ਗੁਰਮਤਿ ਸਮਾਗਮ ਕੀਤਾ ਗਿਆ।
ਗੁਰਦਾਸਪੁਰ ਸੁਸ਼ੀਲ ਬਰਨਾਲਾ/ਗੋਪਾਲ ਕਿਸ਼ਨ-:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਨੂੰ ਪਿੰਡ ਦਬੂੜੀ ਵਿਖੇ ਗੁਰਮਤਿ ਕੀਤਾ ਗਿਆ,ਜਿਸ ਵਿਚ ਪੰਥ ਪ੍ਰਸਿੱਧ ਕਥਾਵਾਚਕ ਭਾਈ ਗੁਰਨਾਮ ਸਿੰਘ ਪ੍ਰਚਾਰਕ ਨੇ ਹਾਜ਼ਰੀ ਭਰੀ। ਸਮਾਗਮ ਵਿੱਚ ਹਾਜ਼ਰ ਸੰਗਤਾਂ ਨੂੰ ਆਪਣੀ ਕਥਾ ਦੌਰਾਨ ਭਾਈ ਗੁਰਨਾਮ ਸਿੰਘ ਨੇ ਕਿਹਾ ਕਿ ਪੰਜਾ ਸਾਹਿਬ ਦੀ ਸ਼ਤਾਬਦੀ ਅਤੇ ਸਾਕਾ ਗੁਰੂ ਕੇ ਬਾਗ ਦੀ ਸ਼ਤਾਬਦੀ ਨੂੰ ਸਮਰਪਿਤ ਕਰ ਪਿੰਡ ਵਿੱਚ ਸਮਾਗਮ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਮਨੋਰਥ ਸਿਖ ਸੰਗਤਾਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨਾ ਹੈ। ਪੰਜਾ ਸਾਹਿਬ ਦੇ ਸ਼ਹੀਦਾਂ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਦਾ ਜੀਵਨ ਇਤਿਹਾਸ ਸਾਂਝਾ ਕਰਦਿਆਂ ਭਾਈ ਸਾਹਿਬ ਨੇ ਕਿਹਾ ਕਿ ਇਹ ਦੋਵੇਂ ਸਿਖ ਪੰਜਾ ਸਾਹਿਬ ਦੇ ਪ੍ਰਬੰਧਕ ਸਨ ਜਿਨ੍ਹਾਂ ਵਿੱਚ ਭਾਈ ਕਰਮ ਸਿੰਘ ਗੁਰੂ ਘਰ ਵਿਖੇ ਕਥਾ ਅਤੇ ਕੀਰਤਨ ਬੜੇ ਪਿਆਰ ਵਿੱਚ ਭਿੱਜ ਕੇ ਕਰਦੇ ਸਨ ਉਥੇ ਭਾਈ ਪ੍ਰਤਾਪ ਸਿੰਘ ਗੁਰੂ ਘਰ ਦੇ ਖਜ਼ਾਨਚੀ ਸਨ ਪਰ ਜਦੋਂ ਕੁਰਬਾਨੀ ਦੀ ਗੱਲ ਆਈ ਤਾਂ ਸਭ ਤੋਂ ਮੂਹਰੇ ਹੋ ਕੇ ਦੋਵੇਂ ਸਿਖਾਂ ਰੇਲ ਗੱਡੀ ਦੇ ਆਖੇ ਸ਼ਹਾਦਤਾਂ ਦੇ ਦਿੱਤੀਆਂ ਜੋਂ ਰਹਿੰਦੀ ਦੁਨੀਆਂ ਤੱਕ ਹੋਰਨਾਂ ਲਈ ਪ੍ਰੇਰਨਾ ਸਰੋਤ ਹਨ। ਅਜੋਕੀ ਪ੍ਰਬੰਧਕ ਸ਼੍ਰੇਣੀ ਨੂੰ ਵੀ ਗੁਰੂ ਘਰਾਂ ਵਿੱਚ ਗੁਰਮਤਿ ਨਾਲ ਜੋੜਨ ਸਾਰਥਿਕ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਜੋਂ ਵਧ ਤੋਂ ਵਧ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਹੋ ਸਕੇ। ਇਸ ਮੌਕੇ ਭਾਈ ਗੁਰਨਾਮ ਸਿੰਘ ਨੇ ਦੱਸਿਆ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਜਿਥੇ ਅਨੇਕਾਂ ਕਾਰਜ ਕੀਤੇ ਜਾਂਦੇ ਹਨ ਜਿਵੇਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ, ਉਥੇ ਅਨੇਕਾਂ ਸਕੂਲ ਕਾਲਜ ਵੀ ਚਲਾਏਂ ਜਾਂਦੇ ਹਨ, ਮੈਡੀਕਲ ਖੇਤਰ ਵਿਚ ਹਸਪਤਾਲ ਚਲਾਇਆ ਜਾ ਰਿਹਾ ਹੈ, ਤੇ ਸਮੇਂ ਸਮੇਂ ਲੋੜਵੰਦਾਂ ਅਤੇ ਕੁਦਰਤੀ ਆਫ਼ਤਾਂ ਸਮੇਂ ਗ਼ਰੀਬਾਂ ਦੀ ਮੱਦਦ ਕੀਤੀ ਜਾਂਦੀ ਹੈ। ਮੁੱਖ ਕਾਰਜ ਸਿਖੀ ਦਾ ਪ੍ਰਚਾਰ ਪ੍ਰਸਾਰ ਹੈ ਜੋਂ ਨਗਰ ਗੁਰਮਤਿ ਸਮਾਗਮ ਕਰਕੇ ਅਤੇ ਗੁਰਮਤਿ ਕੈਂਪ ਲਗਾ ਕੇ ਕੀਤਾ ਜਾਂਦਾ ਹੈ। ਉਹਨਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਪੰਥ ਹੀ ਸਿਖੀ ਦਾ ਧੁਰਾ ਹੈ ਜੋਂ ਲੋਕ ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਪੰਥ ਤੋਂ ਦੂਰ ਹੋ ਰਹੇ ਹਨ ਉਹ ਖ਼ਵਾਰ ਹੋ ਰਹੇ ਹਨ,ਜੋਂ ਲੋਕ ਨਕਲੀ ਪਾਸਟਰਾ ਦੇ ਪ੍ਰਭਾਵ ਵਿਚ ਇਸਾਈ ਬਣ ਰਹੇ ਹਨ ਬਹੁਤ ਮਾੜੀ ਗੱਲ ਹੈ,ਅਸੀਂ ਉਹਨਾਂ ਨੂੰ ਪ੍ਰੇਮ ਸਹਿਤ ਪ੍ਰੇਰਿਤ ਕਰਕੇ ਵਾਪਸ ਸਿਖੀ ਵਿੱਚ ਲਿਆ ਰਹੇ ਹਾਂ,ਇਸ ਕਾਰਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਤੋੜ ਯਤਨ ਕਰ ਰਹੀ ਹੈ। ਇਸ ਮੋਕੇ ਸਰਪੰਚ ਕੁਲਵੰਤ ਸਿੰਘ ਦਬੂੜੀ ਸ ਜਗੀਰ ਸਿੰਘ ਦਬੂੜੀ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਜ਼ਰ ਸੀ।