ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਪਿੰਡ ਅਰਜਨ ਪੁਰ ਗੁੰਝੀਆਂ ਵਿਖੇ ਕੀਤਾ ਗਿਆ ਗੁਰਮਤਿ ਸਮਾਗਮ।
ਗੁਰਦਾਸਪੁਰ (ਸੁਸ਼ੀਲ ਬਰਨਾਲਾ)
ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਪਿੰਡ ਅਰਜਨ ਪੁਰ ਗੁੰਝੀਆਂ ਵਿਖੇ ਕੀਤਾ ਗਿਆ ਗੁਰਮਤਿ ਸਮਾਗਮ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਹਲਕਾ ਗੁਰਦਾਸਪੁਰ ਦੇ ਪਿੰਡ ਅਰਜਨ ਪੁਰ ਗੁੰਝੀਆਂ ਵਿਖੇ ਗੁਰਮਤਿ ਸਮਾਗਮ ਕੀਤਾ ਗਿਆ ਜਿਸ ਵਿਚ ਭਾਈ ਗੁਰਨਾਮ ਸਿੰਘ ਪ੍ਰਚਾਰਕ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸ੍ਰੀ ਅੰਮ੍ਰਿਤਸਰ ਤੋਂ ਪਹੁੰਚੇ ਜਿਨ੍ਹਾਂ ਸੰਗਤਾਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਿਆ ਅਤੇ ਸਾਕਾ ਪੰਜਾ ਸਾਹਿਬ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ। ਇਸ ਮੌਕੇ ਭਾਈ ਗੁਰਨਾਮ ਸਿੰਘ ਨੇ ਕਿਹਾ ਕਿ ਅਜ ਲੋੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗ ਕੇ ਆਪਣਾ ਜੀਵਨ ਬਤੀਤ ਕਰਨ ਦੀ। ਕਿਉਂ ਕਿ ਜਿਹੜੇ ਪਰਿਵਾਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਰਹਿੰਦੇ ਹਨ ਉਹ ਕਰਮ ਕਾਂਡ ਤੋਂ ਬਚ ਕੇ ਸਚੁਜਾ ਜੀਵਨ ਬਤੀਤ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਸਾਡਾ ਧੁਰਾ ਹੈ ਜੋ ਸਾਨੂੰ ਇਕ ਸੂਤਰ ਵਿਚ ਪਰੋਈ ਰੱਖਦਾ ਹੈ,ਜੋਂ ਪ੍ਰਾਣੀ ਇਹਨਾਂ ਤੋਂ ਦੂਰ ਜਾਂਦੇ ਹਨ ਕਰਮਕਾਂਡ ਵਿੱਚ ਫਸ ਜਾਂਦੇ ਹਨ। ਸਾਡਾ ਇਤਿਹਾਸ ਸ਼ਹਾਦਤਾਂ ਭਰਿਆ ਹੈ ਅਤੇ ਬੜਾ ਅਮੀਰ ਹੈ ਇਸ ਤੇ ਸਾਨੂੰ ਮਾਣ ਕਰਨਾ ਚਾਹੀਦਾ ਹੈ ਤੇ ਨੌਜਵਾਨ ਪਨੀਰੀ ਨੂੰ ਵਧ ਤੋਂ ਵਧ ਗੁਰਸਿੱਖੀ ਨਾਲ ਜੋੜਨਾ ਚਾਹੀਦਾ ਹੈ।