ਸ਼ਿ
ਵਬਟਾਲਾ (ਅਖਿਲ ਮਲਹੋਤਰਾ)
ਸ਼ਿਵ ਸੈਨਾ ਬਲਾ ਠਾਕਰੇ ਪਾਰਟੀ ਦੇ ਪੰਜਾਬ ਸੀਨੀਅਰ ਮੀਤ ਪ੍ਰਧਾਨ ਰਾਮੇਸ਼ ਨਈਅਰ ਅਤੇ ਸੂਬਾ ਯੁਵਾ ਇਕਾਈ ਦੇ ਇੰਚਾਰਜ ਹਨੀ ਮਹਾਜਨ ਵੱਲੋਂ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਆਏ ਦਿਨ ਪੂਰੇ ਪੰਜਾਬ ਵਿਚ ਬੇਅਦਬੀਆਂ ਹੋ ਰਹੀਆਂ ਹਨ ਪਰ ਮੋਜੂਦਾ ਬਣੀ ਪੰਜਾਬ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ ਕਿਸੇ ਨੇ ਵੀ ਇਹ ਆਏ ਦਿਨ ਹਿੰਦੂ ਧਰਮ ਦੀ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਉਪਰ ਠੋਸ ਰਣਨੀਤੀ ਤਿਆਰ ਨਹੀਂ ਕੀਤੀ ਗਈ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਮੁਆਫ਼ੀ ਮੰਗ ਕੇ ਛੱਡ ਦਿੱਤਾ ਜਾਂਦਾ ਹੈ ਪਰ ਇਹ ਘਟਨਾਵਾਂ ਵੱਧ ਰਹੀਆਂ ਹਨ ਨਾਂ ਕਿ ਘੱਟ ਹੋ ਰਹੀਆਂ ਹਨ ਸਾਰੇ ਹਿੰਦੂ ਸੰਗਠਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਵੀ ਸ਼ਰਾਰਤੀ ਅਨਸਰ ਇਹੋ ਜਿਹੀਆਂ ਘਟਨਾਵਾਂ ਕਰਦੇ ਹਨ ਉਨ੍ਹਾਂ ਉਪਰ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਇਹੋ ਜਿਹੀ ਘਟਨਾ ਕਰਨ ਲੱਗਿਆਂ ਵੀਹ ਵਾਰੀ ਸੋਚੇਂ ਕੁਝ ਦਿਨ ਪਹਿਲਾਂ ਬਟਾਲੇ ਵਿੱਚ ਨਿਊ ਏਕਤਾ ਕਲੱਬ ਵੱਲੋਂ ਇੱਕ ਮਹਾਂਮਾਈ ਦਾ ਜਾਗਰਣ ਕਰਵਾਇਆ ਗਿਆ ਜਿਸ ਵਿੱਚ ਮਹਾਂਮਾਈ ਦੇ ਦਰਬਾਰ ਵਿੱਚ ਜੋ ਕਲਾਕਾਰ ਆਏ ਸਨ ਉਨ੍ਹਾਂ ਦੇ ਨਾਲ ਆਏ ਬਾਊਂਸਰਾਂ ਵੱਲੋਂ ਬੂਟ ਲੈ ਕੇ ਜਾਣਾ ਇੱਕ ਬਹੁਤ ਮਾੜੀ ਘਟਨਾ ਹੈ ਇੱਕ ਹਿੰਦੂ ਸੰਗਠਨ ਵੱਲੋਂ ਜਾਗਰਣ ਕਰਵਾਇਆ ਗਿਆ ਉਹਨਾਂ ਦੀ ਹੀ ਮੋਜੂਦਗੀ ਵਿੱਚ ਇਹ ਬੇਅਦਬੀ ਹੋਈ ਹੈ ਅਤੇ ਸਾਂਝੇ ਬਿਆਨ ਵਿੱਚ ਦੋਨਾਂ ਆਗੂਆਂ ਨੇ ਕਿਹਾ ਕਿ ਇਹਨਾਂ ਬਾਊਂਸਰਾਂ ਅਤੇ ਪ੍ਰੰਬਧਕਾਂ ਉਪਰ ( 295A ) ਦਾ ਪਰਚਾ ਦਰਜ਼ ਕੀਤਾ ਜਾਣਾ ਚਾਹੀਦਾ ਹੈ ਇਸ ਸਬੰਧ ਵਿੱਚ ਸਾਰੇ ਹਿੰਦੂ ਸੰਗਠਨਾਂ ਨੂੰ ਨਾਲ ਲੈਕੇ ਸੋਮਵਾਰ ਨੂੰ ਐਸ.ਐਸ.ਪੀ ਬਟਾਲਾ ਨੂੰ ਮਿਲ ਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।













