ਬਟਾਲਾ (ਅਖਿਲ ਮਲਹੋਤਰਾ) ਸ਼ਿਵ ਸੈਨਾ ਸਮਾਜਵਾਦੀ ਦੇ ਪੰਜਾਬ ਸੰਗਠਨ ਮੰਤਰੀ ਰਜੀਵ ਮਹਾਜਨ ਨੇ ਆਪਣੀ ਪ੍ਰੈਸ ਵਾਰਤਾ ਵਿੱਚ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਕਾਨੂੰਨ ਵਿਵਸਥਾ ਬਿਲਕੁਲ ਚਰਮਰਾ ਚੁੱਕੀ ਹੈ ਕਿਸੇ ਵੀ ਅਪਰਾਧੀ ਨੂੰ ਕਾਨੂੰਨ ਦਾ ਕੋਈ ਡਰ ਹੀ ਨਹੀ ਰਿਹਾ ਭਾਂਵੇ ਉਹ ਆਤੰਕਵਾਦੀ ਹੋਣ, ਗੈਂਗਸਟਰ ਹੋਣ, ਜਾ ਨਸ਼ੇ ਦੇ ਸੌਦਾਗਰ ਚੈਨ ਸਨੈਚਿੰਗ ਅਤੇ ਭੂ ਮਾਫੀਆ ਹੋਵੇ ਹਰ ਕੋਈ ਸਰਕਾਰ ਤੇ ਕਾਨੂੰਨ ਨੂੰ ਟਿੱਚ ਸਮਝ ਕੇ ਅਪਰਾਧ ਕਰਦਾ ਹੀ ਜਾ ਰਿਹਾ ਹੈ ਹਰ ਰੋਜ ਪੰਜਾਬ ਅੰਦਰ ਗੋਲੀਬਾਰੀ ਕਤਲ ਤਾਂ ਆਮ ਜਿਹੀ ਗੱਲ ਹੋ ਗਈ ਲਗਦੀ ਹੈ ਪਹਿਲਾ ਇਕ ਪਹਿਲਵਾਨ ਦਾ ਕਤਲ ਫੇਰ ਸਿੰਗਰ ਸਿੱਧੂ ਮੂਸੇਵਾਲ ਦਾ ਕਤਲ ਹੁਣ 4ਨੰਵਬਰ ਨੂੰ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦਾ ਸ਼ਰੇਆਮ ਦਿਨ ਦਿਹਾੜੇ ਪੁਲਿਸ ਦੀ ਮੌਜੂਦਗੀ ਵਿੱਚ ਕਤਲ ਕਰ ਦੇਣਾ 10 ਨੰਵਬਰ ਨੂੰ ਫਰੀਦਕੋਟ ਦੇ ਕੋਟਕਪੂਰਾ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਸ਼ਰੇਆਮ ਕਤਲ ਹਰ ਰੋਜ ਬੈਂਕ ਡਕੈਤੀਆਂ ,ਖੋਹਾ ਪੰਜਾਬ ਕਿਧਰ ਨੂੰ ਜਾ ਰਿਹਾ ਹੈ ਦੂਸਰੇ ਪਾਸੇ ਸੁਧੀਰ ਸੂਰੀ ਦੇ ਕਾਤਲ ਸੰਦੀਪ ਸਿੰਘ ਸਨੀ ਘਰ ਦੇ ਬਾਹਰ ਨਿਹੰਗ ਸਿੰਘਾ ਦਾ ਪਹਿਰਾ ਅਤੇ ਉਸਦੀ ਹੌਸਲਾ ਅਫਜਾਈ ਇਹ ਸਭ ਕਈ ਹੈ ਅਮ੍ਰਿਤਪਾਲ ਵਲੋ ਬੇਵਜ੍ਹਾ ਭੜਕਾਊ ਭਾਸ਼ਣ ਨੋਜਵਾਨਾ ਨੂੰ ਗੁੰਮਰਾਹ ਕਰਨ ਵਾਲੇ ਬਿਆਨ ਦੇ ਕੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਅੱਗ ਦੀ ਭੱਠੀ ਵਿੱਚ ਝੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅੱਖਾਂ ਮੀਟ ਕੇ ਚੁੱਪ ਚਾਪ ਤਮਾਸ਼ਾ ਦੇਖਣ ਦਾ ਕੰਮ ਕਰ ਰਹੀ ਹੈ ਸਾਡੇ ਡੀ.ਜੀ.ਪੀ.ਪੰਜਾਬ ਗੋਰਵ ਯਾਦਵ ਜੀ ਝੂਠੇ ਦਿਲਾਸਿਆਂ ਨਾਲ ਪੰਜਾਬ ਦੀ ਜਨਤਾ ਵਰਗਲਾ ਰਹੇ ਹਨ ਪਰ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਣ ਪੂਰੀ ਤਰਾ ਅਸਮਰਥ ਸਾਬਿਤ ਹੋ ਰਹੇ ਹਨ ਜੇ ਉਹ ਪੰਜਾਬ ਅੰਦਰ ਸ਼ਾਤੀ ਨਹੀ ਕਾਇਮ ਕਰ ਸਕਦੇ ਮੁਜਰਿਮਾ ਨੂੰ ਨਕੇਲ ਨਹੀ ਪਾ ਸਕਦੇ ਤਾਂ ਉਨਾ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂਕਿ ਪੰਜਾਬ ਦੇ ਦਿਨ ਬਦਿਨ ਵਿਗੜ ਰਹੇ ਹਾਲਾਤਾਂ ਨੂੰ ਸੰਭਾਲਿਆ ਜਾ ਸਕੇ,ਅੱਜ ਦਾ ਪੰਜਾਬ ਤਾਂ ਸਿਰਫ ਗੈਂਗਸਟਰਾਂ,ਆਤੰਕਵਾਦੀਆ, ਨਸ਼ਾ ਤਸਕਰਾਂ,ਮਾਫੀਆ ਰਾਜ,ਗੁਡਿੰਆਂ,ਬਦਮਾਸ਼ ਦਾ ਪੰਜਾਬ ਬਣ ਕੇ ਰਹਿ ਗਿਆ ਹੈ ਕਿਸੇ ਵੀ ਸ਼ਰੀਫ ਸ਼ਹਿਰੀ ਦਾ ਇੱਥੇ ਰਹਿਣਾ ਤਾਂ ਬਦ ਤੋ ਬਦਤਰ ਨਜਰ ਆਉਦੀਆਂ ਹੈ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਕਿ ਸਮੇ ਰਹਿੰਦੇ ਪੰਜਾਬ ਦੇ ਵਿਗੜ ਰਹੇ ਹਾਲਾਤਾਂ ਤੇ ਕਾਬੂ ਪਾਉਣ ਲਈ ਨੀਂਦ ਤੋ ਜਾਗ ਕੇ ਪੰਜਾਬ ਦੇ ਲੋਕਾਂ ਦੇ ਸੁਖਮਈ ਜਿੰਦਗੀ ਦੇਣ ਲਈ ਪੰਜਾਬ ਅੰਦਰ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਯਤਨ ਕਰੇ ਨਹੀ ਤਾਂ ਜਿਸ ਜਨਤਾ ਨੇ ਤਖਤ ਤੇ ਬਿਠਾਇਆ ਉਸਨੇ ਹੀ ਲਾਹੁਣ ਦੀ ਵੀ ਤਿਆਰੀ ਕਰ ਲਈ ਹੈ।